
ਸਰਕਾਰ ਵੱਲੋ ਜਨਤਕ ਜਥੇਬੰਦੀਆਂ ਨੂੰ ਸੰਘਰਸ਼ਾ ਤੋ ਰੋਕਣਾ ਲੋਕਤੰਤਰ ਦੀ ਹੱਤਿਆ:ਮੁਲਾਜਮ ਜਥੇਬੰਦੀਆਂ
- by Jasbeer Singh
- May 5, 2025

ਸਰਕਾਰ ਵੱਲੋ ਜਨਤਕ ਜਥੇਬੰਦੀਆਂ ਨੂੰ ਸੰਘਰਸ਼ਾ ਤੋ ਰੋਕਣਾ ਲੋਕਤੰਤਰ ਦੀ ਹੱਤਿਆ:ਮੁਲਾਜਮ ਜਥੇਬੰਦੀਆਂ ਪਟਿਆਲਾ:5 ਮਈ, ਪੰਜਾਬ ਸਰਕਾਰ ਵੱਲੋ ਪੰਜਾਬ ਦੀਆਂ ਕਿਸ਼ਾਨ ਜਥੇਬੰਦੀਆ,ਮੁਲਾਜ਼ਮ,ਮਜਦੂਰ ਤੇ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਕਰਨ ਵਾਲੀਆ ਜਥੇਬੰਦੀਆਂ ਨੂੰ ਸਰਕਾਰ ਦੀਆਂ ਲੋਕ,ਕਿਸ਼ਾਨ,ਮੁਲਾਜ਼ਮ,ਮਜਦੂਰ ਵਿਰੋਧੀ ਨੀਤੀਆਂ ਵਿਰੁਧ ਤਾਨਾਸਾ਼ਹੀ ਵਤੀਰਾ ਧਾਰਨ ਕਰਨ ਦੀ ਸਖਤ ਨਿਖੇਧੀ ਕੀਤੀ ਹੈ।ਪੰਜਾਬ ਦੇ ਮੁਲਾਜਮਾਂ ਦੀਆਂ ਜਥੇਬੰਦੀਆ ਇੰਪਲਾਈਜ਼ ਫੈਡਰੇਸ਼ਨ ਚਾਹਲ,ਅਧਿਆਪਕ ਦਲ ਪੰਜਾਬ,ਕਰਮਚਾਰੀ ਦਲ ਪੰਜਾਬ,ਪੀ.ਆਰ.ਟੀ.ਸੀ. ਕਰਮਚਾਰੀ ਦਲ,ਪੈਨਸ਼ਨਰ ਫੈਡਰੇਸ਼ਨ ਏਟਕ ਦੇ ਸੁਬਾਈ ਆਗੂਆਂ ਮਨਜੀਤ ਸਿੰਘ ਚਾਹਲ, ਗੁਰਜੰਟ ਸਿੰਘ ਵਾਲੀਆ,ਬਾਜ਼ ਸਿੰਘ ਖਹਿਰਾ, ਗੁਰਚਰਨ ਸਿੰਘ ਕੋਲੀ,ਜਰਨੈਲ ਸਿੰਘ ਅਤੇ ਹਰਭਜਨ ਸਿੰਘ ਪਿਲਖਣੀ ਨੇ ਸਾਂਝੇ ਬਿਆਨ ਰਾਹੀ ਕਿਹਾ ਕਿ ਪੰਜਾਬ ਸਰਕਾਰ ਦਾ ਜਨਮ ਹੀ ਧਰਨਿਆ ਵਿੱਚੋ ਹੋਇਆ ਹੈ।ਉਨ੍ਰਾਂ ਕਿਹਾ ਕਿ ਜਨਤਕ ਜਥੇਬੰਦੀਆਂ ਨੇ ਹਮੇਸ਼ਾ ਲੋਕਾ ਨਾਲ ਹੋ ਰਹੇ ਧੱਕਿਆ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮੁਜਾਹਰੇ,ਧਰਨੇ ਮਾਰੇ ਹਨ।ਜਥੇਬੰਦੀਆ ਨੇ ਕਿਸ਼ਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰਨਾਂ ਆਗੂਆਂ ਨੂੰ ਘਰ ਵਿੱਚ ਨਜਰ਼ਬੰਦ ਕਰਨ ਦੀ ਸਖਤ ਨਿਖੇਧੀ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ,ਪੈਨਸ਼ਨਰਾਂ ਤੇ ਕਿਸ਼ਾਨਾ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਸਿੱੱਧ ਹੋਈ।ਸਰਕਾਰ ਮੁਲਾਜਮਾਂ ਦੇ 13% ਮਹਿੰਗਾਈ ਭੱਤੇ ਦੀਆਂ ਕਿਸ਼ਤਾਂ 1.1. 16 ਤੋ 30.6.21 ਤੱਕ ਦੇ ਬਕਾਏ,ਨਵੇਂ ਤਨਖਾਹ ਕਮਿਸ਼ਨ ਦੀ ਸਥਾਪਤੀ,ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਮਸਲੇ ਹੱਲ ਨਹੀ ਕੀਤੇ।ਉਨ੍ਹਾਂ ਸਵਾਲ ਕੀਤਾ ਕਿ ਹੁਣ ਲੋਕ ਆਪਣੀਆਂ ਮੰਗਾਂ ਲਈ ਸੰਘਰਸ਼ ਵੀ ਨਹੀ ਕਰ ਸਕਦੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ।ਉਨਾਂ ਕਿਹਾ ਆਮ ਆਦਮੀ ਪਾਰਟੀ ਪਹਿਲਾ ਕੰਿਹੰਦੀ ਸੀ ਕਿ ਕਿਸੇ ਨੂੰ ਧਰਨੇ,ਮੁਜਾਹਰੇ ਨਹੀ ਕਰਨੇ ਪੈਣਗ਼ੇ।ਉਨਾਂ ਕਿਹਾ ਕਿ ਲਗਦਾ ਹੈ ਸਰਕਾਰ ਨੇ ਆਪਣਾ ਵਾਅਦਾ ਡੰਡੇ ਦਾ ਜ਼ੋਰ ਨਾਲ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮਹਿੰਨਤਕਸ਼ ਲੋਕ ਸਰਕਾਰ ਦੇ ਵਿਰੁੱਧ ਹੋਰ ਤਾਕਤ ਨਾਲ ਲੜ੍ਹਨਗੇ।ਉਨਾਂ ਕਿਹਾ ਕਿ ਸਰਕਾਰ ਦੀ ਨਾਦਰਸਾਹੀ ਨੀਤੀ ਵਿਰੁਧ ਸੰਘਰਸ਼ ਦੀ ਲਾਮਬੰਧੀ ਲਈ 8 ਮਈ ਨੂੰ ਪਟਿਆਲਾ ਵਿਖੇ ਮੀਟਿੰਗ ਬੁਲਾਈ ਗਈ ਹੈ।ਮੀਟਿੰਗ ਵਿੱਚ ਬਿਜਲੀ ਕਾਮੇ ਸੰਘਰਸ਼ ਦੀ ਲਾਮਬੰਧੀ ਕਰਨਗੇ।