post

Jasbeer Singh

(Chief Editor)

Patiala News

ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 24ਵੀਂ ਬਰਸੀ ਮੌਕੇ ਮਹਾਨ ਸੰਤ ਸਮਾਗਮ

post-img

ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 24ਵੀਂ ਬਰਸੀ ਮੌਕੇ ਮਹਾਨ ਸੰਤ ਸਮਾਗਮ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਸਮੇਤ ਸੰਤ ਮਹਾਂਪੁਰਸ਼ਾਂ ਵੱਲੋਂ ਨਵੇਂ ਵਰੇ੍ਹ 2025 ਦਾ ਕੈਲੰਡਰ ਰਿਲੀਜ਼ ਦਸਮੇਸ਼ ਪਿਤਾ ਕਲਗੀਧਰ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ : ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ ਪਟਿਆਲਾ 22 ਦਸੰਬਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ’ਚ ਗੁਰਦੁਆਰਾ ਸੰਤ ਕੰਬਲੀ ਵਾਲਾ ਵਿਖੇ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 24ਵੀਂ ਬਰਸੀ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਕਰਵਾਇਆ ਗਿਆ। ਮਹਾਨ ਸੰਤ ਸਮਾਗਮ ਦੌਰਾਨ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਅਤੇ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਆਪਣੇ ਕਰ ਕਮਲਾਂ ਨਾਲ ਨਵੇਂ ਵਰ੍ਹੇ ਸਾਲ 2025 ਦਾ ਕੈਲੰਡਰ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਕਿਹਾ ਕਿ ਧਰਮ ਦੇ ਮਾਰਗ ’ਤੇ ਚੱਲਦਿਆਂ ਸੰਤ ਮਹਾਂਪੁਰਸ਼ ਰੱਬੀ ਰੂਹ ਬਾਬਾ ਗੁਰਬਚਨ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਹਮੇਸ਼ਾ ਮਨੁੱਖਤਾ ਨੂੰ ਗੁਰਬਾਣੀ ਫਲਸਫੇ ਨਾਲ ਜੋੜਨ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਨ ਨਾਲ ਜੋੜਦਿਆਂ ਸ਼ਬਦ ਗੁਰੂ ਦਾ ਆਸਰਾ ਲੈਣ ਲਈ ਪ੍ਰੇਰਿਆ ਅੱਜ ਲੋੜ ਹੈ ਕਿ ਸੰਤ ਮਹਾਂਪੁਰਸ਼ ਵੱਲੋਂ ਵਿਖਾਏ ਮਾਰਗ ’ਤੇ ਚੱਲਕੇ ਸਮੁੱਚੀ ਲੋਕਾਈ ਦਾ ਕਲਿਆਣ ਹੋਵੇ ਅਤੇ ਇਸ ਨਾਲ ਹੀ ਸਰਬੱਤ ਦਾ ਭਲਾ ਹੋ ਸਕਦਾ ਹੈ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਦਸਮੇਸ਼ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਜੀ ਦੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਧਰਮ ਦੀ ਮਾਰਗ ’ਤੇ ਚੱਲਦਿਆਂ ਮਹਾਨ ਪਿਤਾ ਦੇ ਮਹਾਨ ਪੁੱਤਰਾਂ ਦੀ ਅਦੁੱਤੀ ਸ਼ਹਾਦਤ ਸਾਰਿਆਂ ਨੂੰ ਗੁਰੂ ਦੇ ਭਾਣੇ ’ਚ ਰਹਿਣ ਦੀ ਪ੍ਰੇਰਨਾ ਦਿੰਦੀ, ਜਿਸ ’ਤੇ ਚੱਲਦਿਆਂ ਚਾਰ ਸਾਹਿਬਜ਼ਾਦਿਆਂ ਨੇ ਜੰਗ ਅਤੇ ਸਰਹਿੰਦ ਦੀ ਕੰਧ ’ਚ ਧਰਮ ’ਚ ਅਡੋਲ ਰਹਿੰਦਿਆਂ ਆਪਣੀ ਲਾਸਾਨੀ ਸ਼ਹਾਦਤ ਦੇ ਦਿੱਤੀ। ਇਸ ਮੌਕੇ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦਾ ਸਮੁੱਚਾ ਜੀਵਨ ਗੁਰੂ ਸਾਹਿਬ ਦੀ ਜੀਵਨ ਵਿਚਾਰਧਾਰਾ ਨੂੰ ਸਮਰਪਿਤ ਰਿਹਾ ਹੈ ਅੱਜ ਲੋੜ ਹੈ ਉਨ੍ਹਾਂ ਵੱਲੋਂ ਵਿਖਾਏ ਮਾਰਗ ’ਤੇ ਚੱਲਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ । ਮਹਾਨ ਸੰਤ ਸਮਾਗਮ ਦੌਰਾਨ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ, ਬਾਬਾ ਕਸ਼ਮੀਰਾ ਸਿੰਘ ਅਲਹੌਰਾ ਸਾਹਿਬ ਵਾਲੇ, ਸੰਤ ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਟਿੱਢਾ ਸਾਹਿਬ ਵਾਲੇ, ਬਾਬਾ ਅਮਰਜੀਤ ਸਿੰਘ ਬੋਹੜਪੁਰ ਝਨੇੜੀਆਂ ਵਾਲੇ, ਬਾਬਾ ਮਨਵੀਰ ਸਿੰਘ ਰਾੜਾ ਸਾਹਿਬ ਸੰਪਰਦਾਇ ਵਾਲੇ, ਸਵਾਮੀ ਦਿਆਨੰਦ ਸ੍ਰੀ ਚੰਦ ਮਹਾਰਾਜ ਭੂੰਤਰ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲੇ, ਸੰਤ ਬਾਬਾ ਕੁਲਦੀਪ ਸਿੰਘ ਚੌਹਾਨਕੇ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਾਬਾ ਬਲਦੇਵ ਸਿੰਘ ਯੋਧਾ ਸਿੰਘ ਵਾਲੇ, ਬਾਬਾ ਅਮਰਜੀਤ ਸਿੰਘ ਸਲਾਹਪੁਰ ਵਾਲੇ, ਬਾਬਾ ਜਸਕਰਨ ਸਿੰਘ ਝਨੇੜੀਆਂ ਵਾਲੇ, ਬਾਬਾ ਰਛਪਾਲ ਸਿੰਘ ਕੋਠਾਲੇ ਵਾਲੇ, ਬਾਬਾ ਜਗਬੀਰ ਸਿੰਘ, ਬਾਬਾ ਕਰਮਬੀਰ ਸਿੰਘ ਬੇਦੀ, ਅਮਰਜੀਤ ਸਿੰਘ ਸੰਧੂ ਯੂ.ਕੇ., ਤਨਵੀਰ ਕੌਰ ਸੰਧੂ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ, ਸ. ਗੁਰਮੀਤ ਸਿੰਘ ਬਿੱਟੂ ਟਾਂਡਾ ਸਲੇਮਪੁਰ, ਸ. ਮਲਕੀਤ ਸਿੰਘ ਖੰਨੇ ਵਾਲੇ, ਪਰਮਜੀਤ ਸਿੰਘ ਪਟਿਆਲਾ, ਬਲਕਾਰ ਸਿੰਘ ਟਾਂਡਾ, ਲਖਵਿੰਦਰ ਸਿੰਘ ਲੱਖਾ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਅੰਤ ਵਿਚ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਦੌਰਾਨ ਸਹਿਯੋਗ ਦੇਣ ਵਾਲੀਆਂ ਸਿੱਖ ਸਭਾਵਾਂ, ਸੁਸਾਇਟੀਆਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ ।

Related Post