post

Jasbeer Singh

(Chief Editor)

National

ਪ੍ਰਯਾਗਰਾਜ `ਚ ਮਾਫੀਆ ਅਸ਼ਰਫ ਦੇ ਗਨਰ ਦੀ ਗੋਲੀ ਮਾਰ ਕੇ ਹੱਤਿਆ

post-img

ਪ੍ਰਯਾਗਰਾਜ `ਚ ਮਾਫੀਆ ਅਸ਼ਰਫ ਦੇ ਗਨਰ ਦੀ ਗੋਲੀ ਮਾਰ ਕੇ ਹੱਤਿਆ ਪ੍ਰਯਾਗਰਾਜ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜਿ਼ਲੇ ਦੇ ਕਰੇੇਲੀ ਖੇਤਰ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੌਣ ਹੈ ਇਹ ਵਿਅਕਤੀ ਜਿਸਦੀ ਹੱਤਿਆ ਕਰ ਦਿੱਤੀ ਗਈ ਪ੍ਰਯਾਗਰਾਜ ਜਿਲੇ ਦੇ ਕਰੇਲੀ ਖੇਤਰ `ਚ ਵੀਰਵਾਰ ਰਾਤ ਮਾਫੀਆ ਅਸ਼ਰਫ ਦੇ ਗਨਰ ਰਹੇ ਇਰਫਾਨ ਗੱਦੀ ਦੀ ਵਿਚ ਸੜਕ `ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਗੌਸ ਨਗਰ `ਚ ਵਾਪਰੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇਰਫਾਨ ਦੀ ਛਾਤੀ `ਚ ਗੋਲੀ ਮਾਰੀ । ਜਿਆਦਾ ਖੂਨ ਵਗ ਜਾਣ ਕਾਰਨ ਹੋ ਗਈ ਸੀ ਮੌਤ ਇਰਫਾਨ ਸੜਕ `ਤੇ ਹੀ ਜ਼ਖਮੀ ਹਾਲਤ `ਚ ਤੜਫਦਾ ਰਿਹਾ ਤੇ ਬਾਅਦ `ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜਿ਼ਆਦਾ ਖੂਨ ਵਗ ਜਾਣ ਕਾਰਨ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ `ਤੇ ਪੁਲਸ ਕਮਿਸ਼ਨਰ ਸਿਟੀ ਮਨੀਸ਼ ਕੁਮਾਰ ਸ਼ਾਂਡਿਲ ਅਤੇ ਸਹਾਇਕ ਪੁਲਸ ਕਮਿਸ਼ਨਰ ਰਾਜਕੁਮਾਰ ਮੀਣਾ ਵੀ ਘਟਨਾ ਸਥਾਨ `ਤੇ ਪਹੁੰਚੇ ਅਤੇ ਜਾਂਚ ਆਰੰਭ ਦਿੱਤੀ । ਮੁਢਲੀ ਜਾਂਚ `ਚ ਪੁਰਾਣੀ ਰੰਜਸ਼ ਦੇ ਕਾਰਨ ਹੱਤਿਆ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ ।

Related Post

Instagram