post

Admin

(Chief Editor)

National

ਯੂ. ਪੀ. ਇਨਵੈਸਟ ਮਿੱਤਰਾ 3.0 ਰੀਅਲ ਟਾਈਮ ਨਿਗਰਾਨੀ ਵਿਧੀ ਲਾਗੂ

post-img

ਯੂ. ਪੀ. ਇਨਵੈਸਟ ਮਿੱਤਰਾ 3.0 ਰੀਅਲ ਟਾਈਮ ਨਿਗਰਾਨੀ ਵਿਧੀ ਲਾਗੂ

ਉਤਰ ਪ੍ਰਦੇਸ਼, 25 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਸਰਕਾਰ ਵਲੋਂ ਇਨਵੈਸਟ ਮਿੱਤਰਾ (Invest Mitra) 3. 0 ਰੀਅਲ ਟਾਈਮ ਨਿਗਰਾਨੀ ਵਿਧੀ ਲਾਗੂ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੋਵੇਗਾ ਇਸ ਵਿਧੀ ਨਾਲ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਵਿਚ ਜੋ ਡੀਰੈਗੂਲੇਸ਼ਨ (Deregulation) 2.0 ਦੇ ਤਹਿਤ ਸਿੰਗਲ ਵਿੰਡੋ ਸਿਸਟਮ ਵਿੱਚ ਪ੍ਰਸਤਾਵਿਤ ਸੁਧਾਰਾਂ ਦੇ ਹਿੱਸੇ ਵਜੋਂ, ਇਨਵੈਸਟ ਮਿੱਤਰਾ 3.0 ਵਿੱਚ ਇੱਕ ਰੀਅਲ-ਟਾਈਮ ਨਿਗਰਾਨੀ ਵਿਧੀ ਲਾਗੂ ਕੀਤੀ ਗਈ ਹੈ ਦੇ ਨਾਲ ਕਾਰੋਬਾਰ ਕਰਨ ਵਿਚ ਆਸਾਨੀ ਹੋਵੇਗੀ ਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜ਼ੀਟਲ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ ।

ਨਿਵੇਸ਼ ਦੀ ਯਾਤਰਾ ਡਿਜ਼ੀਟਲ ਰੂਪ ਵਿਚ ਕੀਤੀ ਜਾਵੇਗੀ ਰਿਕਾਰਡ

ਉਕਤ ਨਵੀਂ ਪ੍ਰਣਾਲੀ ਦੇ ਤਹਿਤ ਨਿਵੇਸ਼ਕ ਦੀ ਯਾਤਰਾ ਡਿਜੀਟਲ ਰੂਪ ਵਿੱਚ ਰਿਕਾਰਡ (Record in digital form) ਕੀਤੀ ਜਾਵੇਗੀ, ਨਿਵੇਸ਼ ਪ੍ਰਸਤਾਵ (ਇਰਾਦਾ) ਦਾਇਰ ਕਰਨ ਤੋਂ ਲੈ ਕੇ ਵਪਾਰਕ ਉਤਪਾਦਨ ਤੱਕ । ਹਰੇਕ ਵਿਭਾਗ ਵਿੱਚ ਅਰਜ਼ੀ ਦੇ ਲੰਬਿਤ ਸਮੇਂ, ਇਤਰਾਜ਼ ਕਿਸ ਪੱਧਰ ‘ਤੇ ਉਠਾਏ ਗਏ ਸਨ, ਕਿੰਨੀ ਵਾਰ ਵਾਧੂ ਜਾਣਕਾਰੀ ਮੰਗੀ ਗਈ ਸੀ, ਅਤੇ ਪ੍ਰਵਾਨਗੀਆਂ ਵਿੱਚ ਦੇਰੀ ਕਿੱਥੇ ਹੋਈ, ਦੇ ਪੂਰੇ ਵੇਰਵੇ ਸਮਾਰਟ ਡੈਸ਼ਬੋਰਡ ‘ਤੇ ਉਪਲਬਧ ਹੋਣਗੇ ।

Related Post

Instagram