post

Jasbeer Singh

(Chief Editor)

Sports

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤੈਰਾਕੀ ਦੇ 50 ਮੀਟਰ ਮੁਕਾਬਲੇ ਵਿੱਚ ਗੁਰਲੀਨ ਕੌਰ ਜੇਤੂ

post-img

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤੈਰਾਕੀ ਦੇ 50 ਮੀਟਰ ਮੁਕਾਬਲੇ ਵਿੱਚ ਗੁਰਲੀਨ ਕੌਰ ਜੇਤੂ ਫੁਟਬਾਲ, ਖੋਹ-ਖੋਹ, ਕੁਸ਼ਤੀ, ਟੇਬਲ ਟੈਨਿਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਪਾਵਰ ਲਿਫਟਿੰਗ ਅਤੇ ਤੈਰਾਕੀ ਮੁਕਾਬਲੇ ਜੋਸ਼ੋ ਖਰੋਸ਼ ਨਾਲ ਜਾਰੀ ਸੰਗਰੂਰ, 23 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਖੇਡਾਂ ਦੇ ਮੁਕਾਬਲੇ ਅੱਜ ਵੀ ਜਾਰੀ ਰਹੇ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਕੁਝ ਖੇਡ ਮੁਕਾਬਲੇ ਸਮਾਪਤ ਹੋ ਚੁੱਕੇ ਹਨ ਜਦ ਕਿ ਫੁਟਬਾਲ, ਖੋਹ-ਖੋਹ, ਕੁਸ਼ਤੀ, ਟੇਬਲ ਟੈਨਿਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਪਾਵਰ ਲਿਫਟਿੰਗ ਅਤੇ ਤੈਰਾਕੀ ਦੇ ਮੁਕਾਬਲੇ ਹਾਲੇ ਜਾਰੀ ਹਨ। ਉਹਨਾਂ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਵਰ ਲਿਫਟਿੰਗ ਅੰ-17 (ਲੜਕੇ) ਭਾਰ ਵਰਗ 53 ਕਿਲੋ ਵਿੱਚ ਗੁਰਮੀਤ ਸਿੰਘ, ਆਰਵ ਸਲਦੀ ਅਤੇ ਅਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 59 ਕਿਲੋ ਵਿੱਚ ਸ਼ਗਨਦੀਪ ਸਿੰਘ ਨੇ ਪਹਿਲਾ ਅਤੇ ਹਰਮਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 66 ਕਿਲੋ ਵਿੱਚ ਅਮਨ ਸਿੱਧੂ, ਵੰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 ਸਾਲ (ਲੜਕੇ) ਭਾਰ ਵਰਗ 53 ਕਿਲੋ ਵਿੱਚ ਐਮ.ਪੀ. ਰਾਮ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 59 ਕਿਲੋ ਵਿੱਚ ਅਰਸ਼ਦੀਪ ਸਿੰਘ, ਮੁਹੰਮਦ ਕੈਫ ਅਤੇ ਕਰਨ ਸ਼ਾਕਸੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 66 ਕਿਲੋ ਵਿੱਚ ਸੌਰਵ ਕੁਮਾਰ, ਜਸਪ੍ਰੀਤ ਸਿੰਘ ਅਤੇ ਗੁਰਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਤੈਰਾਕੀ ਅੰ-14 (ਲੜਕੀਆਂ) ਈਵੈਂਟ 50 ਮੀਟਰ ਫ੍ਰੀ ਵਿੱਚ ਗੁਰਲੀਨ ਕੌਰ, ਪ੍ਰਤਿਭਾ ਅਤੇ ਦਿਪਨੂਰ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-14 (ਲੜਕੇ) ਈਵੈਂਟ 50 ਮੀਟਰ ਫ੍ਰੀ ਵਿੱਚ ਸਾਹਿਬਦੀਪ ਸਿੰਘ ਸੇਖੋਂ, ਚਰਨਪ੍ਰੀਤ ਸਿੰਘ ਅਤੇ ਸਹਿਜਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 50 ਮੀਟਰ ਬੈਕ ਸਟ੍ਰੌਕ ਵਿੱਚ ਨਿਮਰਤ ਕੌਰ, ਖੁਸ਼ਨੂਰ ਕੌਰ ਅਤੇ ਦਿਪਨੂਰ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 50 ਮੀਟਰ ਬੈਕ ਸਟ੍ਰੌਕ ਵਿੱਚ ਅਰਨਵਜੀਤ ਸਿੰਘ, ਸਾਹਿਬਦੀਪ ਸਿੰਘ ਸੇਖੋਂ ਅਤੇ ਅਹਿਮਵੀਰ ਸਿੰਘ ਮਾਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਈਵੈਂਟ 200 ਬੈਕ ਸਟ੍ਰੌਕ ਵਿੱਚ ਵਿਨਰਜੀਤ ਸਿੰਘ, ਰਵਜੋਤ ਸਿੰਘ ਅਤੇ ਦੀਪਾਂਸ਼ੂ ਜੁਨੇਜਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 50 ਮੀਟਰ ਫ੍ਰੀ ਵਿੱਚ ਅਨਮੋਲਪ੍ਰੀਤ ਸਿੰਘ, ਜਗਜੋਤ ਸਿੰਘ ਅਤੇ ਰਣਜੋਧ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 50 ਮੀਟਰ ਬਟਰਫਲਾਈ ਵਿੱਚ ਏਕਮਵੀਰ ਸਿੰਘ, ਗੁਰਮਨਪ੍ਰੀਤ ਸਿੰਘ ਦਿਉਲ ਅਤੇ ਪ੍ਰਭਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 200 ਮੀਟਰ ਫ੍ਰੀ ਸਟਾਇਲ ਵਿੱਚ ਅੰਗਦਵੀਰ ਸਿੰਘ ਕਲੇਰ, ਕੇਸ਼ਵ ਸ਼ਰਮਾ ਅਤੇ ਉਦਿਤ ਸੈਣੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੇ) ਈਵੈਂਟ 50 ਮੀਟਰ ਫ੍ਰੀ ਵਿੱਚ ਮਾਨਇੰਦਰਪ੍ਰੀਤ ਸਿੰਘ ਨੇ ਪਹਿਲਾ ਅਤੇ ਸਾਹਿਬਜੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸ਼ੇਰਪੁਰ ਏ ਟੀਮ ਨੇ ਪਹਿਲਾ, ਲਹਿਰਾਗਾਗਾ ਏ ਟੀਮ ਨੇ ਦੂਸਰਾ ਅਤੇ ਸ਼ੇਰਪੁਰ ਬੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।

Related Post