post

Jasbeer Singh

(Chief Editor)

National

ਵਰਲਡ ਟਰੇਡ ਔਰਗੇਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ ਕੀਤੀ ਸ਼ਮੂਲੀਅਤ

post-img

ਵਰਲਡ ਟਰੇਡ ਔਰਗੇਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ ਕੀਤੀ ਸ਼ਮੂਲੀਅਤ ਸਰੀ : ਐਬਟਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜਕੱਲ੍ਹ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੌਂਟਰੀਅਲ ਵਿਖੇ ਵਕਾਲਤ ਕਰ ਰਹੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ, ਸਵਿਟਜ਼ਰਲੈਂਡ ਮੁੱਖ ਸਥਾਨ ਵਿਖੇ ਵਰਲਡ ਟਰੇਡ ਔਰਗੇਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਸ਼ਮੂਲੀਅਤ ਕੀਤੀ। ਸਾਹਿਬ ਕੌਰ ਨੇ ਯੂਨੀਵਰਸਿਟੀ ਆਫ ਓਟਵਾ ਵੱਲੋਂ ਕੈਨੇਡੀਅਨ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਦਿਆਂ ਯੂ.ਐੱਨ.ਓ. ਦੇ ਪਬਲਿਕ ਫੋਰਮ ਵਿੱਚ ਗੰਭੀਰ ਮੁੱਦਿਆਂ ’ਤੇ ਚਰਚਾ ਕੀਤੀ। ਸਵਿਟਜ਼ਰਲੈਂਡ ਵਿਖੇ ਚਾਰ ਦਿਨ ਚੱਲੀ ਇਸ ਵਿਸ਼ਾਲ ਬੈਠਕ ਦੌਰਾਨ ਦੁਨੀਆ ਭਰ ਤੋਂ ਰਾਜਦੂਤਾਂ, ਡਿਪਲੋਮੈਟਾਂ, ਮਾਹਰਾਂ, ਅੰਤਰਰਾਸ਼ਟਰੀ ਵਪਾਰ ਵਿੱਚ ਪ੍ਰੈਕਟੀਸ਼ਨਰਾਂ ਅਤੇ ਪ੍ਰਸਿੱਧ ਅਕਾਦਮੀਆਂ ਨੇ ਸ਼ਮੂਲੀਅਤ ਕੀਤੀ ।ਸਾਹਿਬ ਕੌਰ ਅਨੁਸਾਰ ਵੱਡੀ ਫ਼ਿਕਰਮੰਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ ਅਤੇ ਅਜਿਹੀਆਂ ਕੌਮਾਂਤਰੀ ਬੈਠਕਾਂ ਰਾਹੀਂ ਹੀ ਲੋਕ ਪੱਖੀ ਰਣਨੀਤੀ ਰਾਹੀਂ ਆਰਥਿਕ, ਵਾਤਾਵਰਨ, ਰਾਜਨੀਤਕ ਅਤੇ ਵਿਆਪਕ ਵਿਸ਼ਵ ਸੰਕਟਾਂ ਨਾਲ ਨਜਿੱਠਣ ਦਾ ਮੌਕਾ ਹਾਸਲ ਹੋ ਸਕਦਾ ਹੈ।ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਨਾਲ ਸਬੰਧਿਤ ਸਾਹਿਬ ਕੌਰ ਨੇ ਯੂ.ਐੱਨ.ਓ. ਦੇ ਦੌਰੇ ਦੌਰਾਨ ਜਿੱਥੇ ਯੂ.ਟੀ.ਓ. ਬਾਰੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਯੂ.ਐੱਨ.ਓ. ਦੇ ਮੰਚ ਤੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸੰਸਾਰ ਪੱਧਰ ’ਤੇ ਆ ਰਹੀਆਂ ਚੁਣੌਤੀਆਂ ਅਤੇ ਹਾਸ਼ੀਆਗ੍ਰਸਤ ਲੋਕਾਂ ਦੇ ਹੱਕ ਵਿੱਚ ਦ੍ਰਿੜਤਾ ਨਾਲ ਆਵਾਜ਼ ਉਠਾਉਣ ਦਾ ਵੀ ਅਹਿਦ ਕੀਤਾ।

Related Post