post

Jasbeer Singh

(Chief Editor)

Patiala News

ਗੁਰਤੇਜ ਢਿੱਲੋਂ ਨੇ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

post-img

ਗੁਰਤੇਜ ਢਿੱਲੋਂ ਨੇ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ ਭਾਜਪਾ ਦੇ ਕਾਰਜਕਾਰਨੀ ਮੈਂਬਰ ਨੇ ਡਾ. ਬਲਬੀਰ ਸਿੰਘ ਦੇ ਬਿਆਨ 'ਤੇ ਇਤਰਾਜ਼ ਜਤਾਇਆ ਕਿਹਾ : ਰਜਿੰਦਰਾ ਹਸਪਤਾਲ ਨੂੰ ਹੀ ਇੰਨਾ ਵਿਕਸਤ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਕਿ ਪੀੜਤਾਂ ਨੂੰ ਪੀਜੀਆਈ ਰੈਫਰ ਕਰਨਾ ਹੀ ਨਾ ਪਵੇ ਸਮਾਣਾ-ਪਾਤੜਾਂ-ਮੂਨਕ ਸੜਕ ਨੂੰ ਫੋਰਲੇਨ ਕਰਨ ਸਬੰਧੀ ਕੇਂਦਰੀ ਮੰਤਰੀ ਨਾਲ ਕਰ ਚੁੱਕੇ ਮੁਲਾਕਾਤ ਨਾਭਾ 10 ਮਈ : ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਸਮਾਣਾ-ਪਟਿਆਲਾ ਰੋਡ 'ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਵਿਦਿਆਰਥੀਆਂ ਅਤੇ ਡਰਾਇਵਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ । ਅੱਜ ਸਮਾਣਾ ਵਿਖੇ ਮ੍ਰਿਤਕਾਂ ਦੇ ਸੰਸਕਾਰ ਵਿੱਚ ਸ਼ਾਮਲ ਹੋ ਕੇ ਗੁਰਤੇਜ ਸਿੰਘ ਢਿੱਲੋਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਬੱਚੇ ਪਰਿਵਾਰ ਅਤੇ ਦੇਸ਼ ਦਾ ਭਵਿੱਖ ਹੁੰਦੇ ਹਨ, ਜਿਨਾਂ ਪਰਿਵਾਰਾਂ ਦੇ ਬੱਚਿਆਂ ਦੀ ਇਸ ਹਾਦਸੇ ਵਿੱਚ ਮੌਤ ਹੋਈ ਹੈ, ਉਹਨਾਂ ਦੀ ਤਾਂ ਖੁਸ਼ੀਆਂ ਹੀ ਖਤਮ ਹੋ ਗਈਆਂ ਹਨ। ਪੀੜਤ ਪਰਿਵਾਰਾਂ ਨੂੰ ਦੇਖ ਬਹੁਤ ਗਹਿਰਾ ਦੁੱਖ ਪਹੁੰਚਿਆ ਹੈ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਦੇਣ। ਇਸ ਤੋਂ ਬਾਅਦ ਢਿੱਲੋਂ ਨੇ ਰਜਿੰਦਰ ਹਸਪਤਾਲ ਵਿੱਚ ਜਾ ਕੇ ਦਾਖਲ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਅਸ਼ਵਨੀ ਅਰੋੜਾ ਵੀ ਮੌਜੂਦ ਰਹੇ । ਇਸ ਤੋਂ ਬਾਅਦ ਗੁਰਤੇਜ ਸਿੰਘ ਢਿੱਲੋਂ ਨੇ ਪੰਜਾਬ ਦੇ ਸਿਹਤ ਸਿਸਟਮ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਪਟਿਆਲਾ ਤੋਂ ਹਨ, ਇਸ ਦੇ ਬਾਵਜੂਦ ਰਾਜਿੰਦਰਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੇਣ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਰਾਜਿੰਦਰਾ ਹਸਪਤਾਲ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸੁਪਰ ਸਪੈਸ਼ਲਿਟੀ ਹਸਪਤਾਲ ਬਣਿਆ ਹੋਇਆ ਹੈ, ਜਿੱਥੇ ਆਧੁਨਿਕ ਮਸ਼ੀਨਾਂ ਵੀ ਲੱਗੀਆਂ ਹੋਇਆਂ ਹਨ, ਪਰ ਇਸ ਦੇ ਬਾਵਜੂਦ, ਪੰਜਾਬ ਸਰਕਾਰ ਸਟਾਫ ਦੀ ਭਰਤੀ ਨਹੀਂ ਕਰ ਰਹੀ, ਜਿਸ ਕਾਰਨ ਲੋਕ ਉਸ ਮਸ਼ੀਨਰੀ ਦਾ ਲਾਭ ਲੈਣ ਤੋਂ ਵਾਂਝੇ ਰਹਿ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਰਾਜਿੰਦਰਾ ਹਸਪਤਾਲ ਵਿੱਚ ਸਟਾਫ਼ ਦੀ ਭਰਤੀ ਨੂੰ ਲੈ ਕੇ ਧਰਨਾ ਦੇ ਚੁੱਕੇ ਹਨ, ਪਰ ਸੂਬਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉੱਪਰ ਤੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਾਦਸੇ ਵਿੱਚ ਜ਼ਖਮੀ ਬੱਚਿਆਂ ਨੂੰ ਲੋੜ ਪੈਣ ਤੇ ਪੀ.ਜੀ.ਆਈ. ਭੇਜਣ ਦੀ ਗੱਲ ਕਰ ਰਹੇ ਹਨ । ਢਿੱਲੋਂ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਹੀ ਇੰਨਾ ਵਿਕਸਤ ਅਤੇ ਆਧੁਨਿਕ ਕਿਉਂ ਨਹੀਂ ਬਣਾਇਆ ਜਾ ਰਿਹਾ ਕਿ ਮਰੀਜ਼ਾਂ ਨੂੰ ਬਾਹਰ ਭੇਜਣ ਦੀ ਬਜਾਏ ਉਨ੍ਹਾਂ ਦਾ ਇਲਾਜ ਇੱਥੇ ਹੀ ਕੀਤਾ ਜਾ ਸਕੇ । ਰਾਜਿੰਦਰਾ ਹਸਪਤਾਲ ਨੂੰ ਇਨ੍ਹਾਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਇੱਥੋਂ ਰੈਫਰ ਕਰਨ ਦੀ ਬਜਾਏ, ਦੂਜੀਆਂ ਥਾਵਾਂ ਤੋਂ ਲੋਕ ਰੈਫਰ ਹੋ ਕੇ ਇੱਥੇ ਇਲਾਜ ਲਈ ਆਉਣ । ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਸਮਾਣਾ-ਪਾਤੜਾਂ-ਮੂਨਕ ਰੋਡ (ਸਟੇਟ ਹਾਈਵੇਅ-10 ਅਤੇ ਨੈਸ਼ਨਲ ਹਾਈਵੇਅ-ਐਨ. ਐਚ. 148ਬੀ) 'ਤੇ ਜਿਆਦਾ ਟਰੈਫਿਕ ਹੋਣ ਕਰਕੇ ਵੱਡੇ ਵਾਹਨਾਂ ਨੂੰ ਉੱਥੋਂ ਲੰਘਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਬੰਧ ਵਿੱਚ ਉਹ ਕੇਂਦਰੀ ਮੰਤਰੀ ਨੂੰ ਮਿਲ ਕੇ ਇਸ ਰੋਡ ਨੂੰ ਫੋਰਲੇਨ ਕਰਨ ਦੀ ਮੰਗ ਕਰ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਵੱਲੋਂ ਵੀ ਇਸ ਸੰਬੰਧ ਵਿੱਚ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਗਿਆ, ਪਰ ਪੰਜਾਬ ਸਰਕਾਰ ਇਸ ਸਬੰਧੀ ਗੰਭੀਰ ਨਹੀਂ ਹੈ ਅਤੇ ਇਸ ਸੜਕ ਨੂੰ ਫੋਰਲੇਨ ਕਰਵਾਉਣ ਲਈ ਡੀਪੀਆਰ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਰੋਡ ਫੋਰਲੇਨ ਹੋ ਜਾਂਦੀ ਹੈ ਤਾਂ ਇੱਥੇ ਆਵਾਜਾਈ ਦੀ ਸਮੱਸਿਆ ਘੱਟ ਜਾਵੇਗੀ ਅਤੇ ਹਾਦਸੇ ਵੀ ਘੱਟ ਹੋਣਗੇ ।

Related Post