
ਪੰਜਾਬੀ ਯੂਨੀਵਰਸਿਟੀ ਵਿਚ ਪੀ. ਐਸ. ਯੂ. (ਲਲਕਾਰ੍ਵ) ਕੀਤਾ ਰੋਸ ਮੁਜਾਹਰਾ
- by Jasbeer Singh
- May 10, 2025

ਪੰਜਾਬੀ ਯੂਨੀਵਰਸਿਟੀ ਵਿਚ ਪੀ. ਐਸ. ਯੂ. (ਲਲਕਾਰ੍ਵ) ਕੀਤਾ ਰੋਸ ਮੁਜਾਹਰਾ ਪਟਿਆਲਾ, 10 ਮਈ : ਪੰਜਾਬ ਯੂਨੀਵਰਸਿਟੀ ਪਟਿਆਲ਼ਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਹਾਕਮਾਂ ਵੱਲੋਂ ਭੜਕਾਏ ਜਾ ਰਹੇ ਜੰਗੀ ਅਤੇ ਫਿਰਕੂ ਜਨੂਨ ਖਿਲਾਫ ਰੋਸ ਮੁਜਾਹਰਾ ਕੀਤਾ ਅਤੇ ਦਿਨ ਸਮੇਂ ਵਿਚਾਰ ਚਰਚਾ ਕੀਤੀ ।ਇਸ ਦੌਰਨਾ ਬੁਲਾਰਿਆਂ ਨੇ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੇ ਕਤਲ ਦਾ ਬਹਾਨਾ ਬਣਾ ਕੇ ਗੁਆਂਢੀ ਮੁਲਕ ਖਿਲਾਫ਼ ਜੰਗ ਦਾ ਮਾਹੌਲ ਸਿਰਜਣਾ ਫਿਰਕੂ ਅਤੇ ਸਿਆਸੀ ਮਨਸੂਬਿਆਂ ਤੋਂ ਪ੍ਰੇਰਿਤ ਹੈ। ਦੋਵੇਂ ਮੁਲਕਾਂ ਦੇ ਹਾਕਮਾਂ ਦੇ ਆਪੋ-ਆਪਦੇ ਸਿਆਸੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਭਖਾਏ ਜਾ ਰਹੇ ਜੰਗੀ ਮਾਹੌਲ ਵਿੱਚ ਆਮ ਕਿਰਤੀ ਲੋਕਾਂ ਅਤੇ ਉਹਨਾਂ ਦੇ ਨੌਜਵਾਨ ਧੀਆਂ ਪੁੱਤਾਂ ਦਾ ਹੀ ਨੁਕਸਾਨ ਹੋਣਾ ਹੈ। ਇਸ ਨਿਹੱਕੀ ਜੰਗ ਵਿੱਚ ਸਭ ਤੋਂ ਵੱਧ ਤੋਂ ਵੱਧ ਨੁਕਸਾਨ ਦੋਵੇਂ ਪਾਸੇ ਦੇ ਕਸ਼ਮੀਰੀਆਂ ਅਤੇ ਪੰਜਾਬੀਆਂ ਦਾ ਹੀ ਹੋਣਾ ਹੈ। ਪਹਿਲਗਾਮ ਘਟਨਾ ਤੋਂ ਬਾਅਦ ਪੂਰੇ ਮੁਲਕ ਵਿੱਚ ਮੁਸਲਮਾਨਾਂ ਅਤੇ ਕਸ਼ਮੀਰੀਆਂ ਖਿਲਾਫ਼ ਫਿਰਕੂ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਗ ਲਾਊ ਮੀਡੀਆ ਕਸ਼ਮੀਰ ਦੇ ਪੂਛ ਵਿੱਚ ਮਾਰੇ ਗਏ ਆਮ ਕਸ਼ਮੀਰੀ ਨੂੰ ਵੀ ਅੱਤਵਾਦੀ ਸਾਬਿਤ ਕਰ ਰਿਹਾ ਹੈ। ਆਮ ਲੋਕਾਂ ਨੂੰ ਹਕੂਮਤ ਦੀਆਂ ਪਾਟਕ ਪਾਊ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਹਾਕਮਾਂ ਵੱਲੋਂ ਭਖਾਏ ਜਾ ਰਹੇ ਜੰਗੀ ਮਾਹੌਲ ਦਾ ਵਿਰੋਧ ਕਰਦੀ ਹੈ। ਜੰਗੀ ਹਮਲਿਆਂ ਤੋਂ ਮੁਲਕ ਵਿੱਚ ਬਣਾਇਆ ਜਾ ਰਿਹਾ ਫਿਰਕੂ ਮਾਹੌਲ ਸਿਆਸੀ ਮਨਸੂਬਿਆਂ ਨੂੰ ਪੂਰੇ ਕਰਨ ਲਈ ਬਣਾਇਆ ਜਾ ਰਿਹਾ ਹੈ। ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਹ ਮਾਮਲੇ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧਾਂ ਰਾਹੀਂ ਨਜਿੱਠਆ ਜਾ ਸਕਦਾ ਹੈ। ਇਸ ਬਹਾਨੇ ਜੰਗ ਥੋਪਣਾ ਅਤੇ ਹੋਰ ਨਿਰਦੋਸ਼ਾਂ ਦੀ ਕਤਲੋ-ਗਾਰਤ ਬਿਲਕੁੱਲ ਗਲਤ ਹੈ। ਅਸੀਂ ਦੋਵੇਂ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਰਾਮਾਰ ਅਤੇ ਨਿਹੱਕੀ ਜੰਹਗ ਦਾ ਡਟਵਾਂ ਵਿਰੋਧ ਕਰਨ।ਇਹ ਰੋਸ ਮੁਜਾਹਰਾ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਕੋਲ ਕੀਤਾ ਗਿਆ। ਇਸ ਮੁਜਾਹਰੇ ਦੌਰਾਨ ਸੂਬਾ ਸਕੱਤਰ ਗੁਰਵਿੰਦਰ, ਯੂਨੀਵਰਸਿਟੀ ਆਗੂ ਹਰਪ੍ਰੀਤ, ਦਿਲਪ੍ਰੀਤ, ਮੌਸਮ, ਆਦਿ ਸ਼ਾਮਲ ਸਨ।