post

Jasbeer Singh

(Chief Editor)

Patiala News

ਲੋਕਾਂ ਦੇ ਦੁਆਰ ਜਲਦ ਪਹੁੰਚੇਗੀ ਮਿੰਨੀ ਮੋਬਾਈਲ ਵੈਨ ਡਿਸਪੈਂਸਰੀ ਗੁਰਤੇਜ ਸਿੰਘ ਢਿੱਲੋਂ

post-img

ਲੋਕਾਂ ਦੇ ਦੁਆਰ ਜਲਦ ਪਹੁੰਚੇਗੀ ਮਿੰਨੀ ਮੋਬਾਈਲ ਵੈਨ ਡਿਸਪੈਂਸਰੀ ਗੁਰਤੇਜ ਸਿੰਘ ਢਿੱਲੋਂ ਕਿਹਾ - ਪੰਜਾਬ ਵਿੱਚ ਇਹ ਪਹਿਲੀ ਮੋਬਾਇਲ ਵੈਨ ਡਿਸਪੈਂਸਰੀ ਹੈ ਜੋ ਪਟਿਆਲਾ ਤੋਂ ਸ਼ੁਰੂ ਹੋ ਰਹੀ ਹੈ ਆਧੁਨਿਕ ਸੁਵਿਧਾਵਾਂ ਤੋਂ ਭਰਪੂਰ ਇਸ ਵੈਨ ਵਿੱਚ ਡਾਕਟਰ ਅਤੇ ਫਾਰਮਾਸਿਸਟ ਹੋਣਗੇ ਮੌਕੇ ਤੇ ਮੌਜੂਦ ਪਟਿਆਲਾ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਿਹਤ ਸਹੂਲਤਾਂ ਨਾਭਾ 3 ਸਤੰਬਰ () : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਵੱਲੋਂ ਸਾਲ 2024 ਵਿੱਚ ਲੋਕਾਂ ਲਈ ਇੱਕ ਨਵੀਂ ਸੌਗਾਤ ਲਿਆਂਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ. ਢਿੱਲੋਂ ਨੇ ਦੱਸਿਆ ਕਿ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਮਿੰਨੀ ਮੋਬਾਇਲ ਵੈਨ ਡਿਸਪੈਂਸਰੀ ਤਿਆਰ ਕੀਤੀ ਗਈ ਹੈ। ਜਿਸ ਨੂੰ ਸਤੰਬਰ ਮਹੀਨੇ ਵਿੱਚ ਲੋਕਾਂ ਦੀ ਸੇਵਾ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਇਹ ਪਹਿਲੀ ਮੋਬਾਇਲ ਵੈਨ ਡਿਸਪੈਂਸਰੀ ਹੈ, ਜੋ ਕਿ ਪਟਿਆਲਾ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਸਕੀਮ ਨੂੰ ਵਿਸ਼ੇਸ਼ ਉਪਰਾਲਿਆਂ ਸਦਕਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਿੰਨੀ ਮੋਬਾਇਲ ਵੈਨ ਡਿਸਪੈਂਸਰੀ ਪਟਿਆਲਾ ਜਿਲ੍ਹੇ ਦੇ 9 ਹਲਕਿਆਂ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ। ਇਹ ਵੈਨ ਹਫ਼ਤੇ ਵਿੱਚ 6 ਦਿਨ ਚੱਲੇਗੀ, ਜੋ ਕਿ ਰੋਜਾਨਾ ਸਵੇਰੇ 9 ਵਜੇ ਤੋਂ ਸ਼ਾਮ 3 ਤੱਕ ਚਲੇਗੀ। ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਇਸ ਮਿੰਨੀ ਮੋਬਾਈਲ ਵੈਨ ਡਿਸਪੈਂਸਰੀ ਵਿੱਚ ਮੌਕੇ ਤੇ ਡਾਕਟਰ, ਫਾਰਮਾਸਿਸਟ ਅਤੇ ਇੱਕ ਸਮਾਜ ਸੇਵਕ ਵੀ ਮੌਜੂਦ ਰਹਿਣਗੇ, ਜੋ ਮਰੀਜ਼ ਦਾ ਇਲਾਜ ਕਰਨਗੇ। ਇਸ ਦੌਰਾਨ ਜਰੂਰਤ ਪੈਣ ਤੇ ਫਰੀ ਵਿੱਚ ਦਵਾਈਆਂ ਵੀ ਉਪਲੱਬਧ ਕਰਵਾਇਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਵੈਨ ਡਿਸਪੈਂਸਰੀ ਵਿੱਚ ਮਰੀਜ ਲਈ ਕਾਟਨ, ਬੈਂਡੇਜ, ਈਸੀਜੀ ਮਸ਼ੀਨ, ਫਸਟ ਏਡ ਕਿੱਟ, ਮਾਈਨਰ ਸਰਜੀਕਲ ਕਿਟ, ਮੈਗਨੀਫਾਇੰਗ ਗਲਾਸ, ਐਗਜਾਮੀਨੇਸ਼ਨ ਟੇਬਲ ਐਂਡ ਸਟੂਡੈਂਟ, ਡੇਂਗੂ ਕਿਟ, ਹੈਪੀਟਾਈਟਸ ਕਿਟ, ਵੇਟ ਮਸ਼ੀਨ, ਬੀਪੀ ਮਸ਼ੀਨ, ਨੈਬੂਲਾਈਜਰ, ਪਲਸ ਆਕਸੀਮੀਟਰ, ਮਲੇਰੀਆ ਕਿੱਟ, ਐਚਬੀ ਟੈਸਟਿੰਗ ਕਿਟ, ਥਰਮੋਮੀਟਰ, ਮੋਨੀਟਰ ਐਂਡ ਸਕੈਨਰ, ਆਕਸੀਜਨ ਟੈਂਕ, ਨਿਊਟਰੀਸ਼ਨਲ ਸਪਲੀਮੈਂਟ, ਔਰਲ ਐਂਟੀ ਡਾਇਬਟਿਕਸ, ਐਂਟੀ ਹਾਈਪਰਟੈਂਸਿਵ ਸਬੰਧੀ ਆਦਿ ਵਿੱਚ ਸਹੂਲਤਾਂ ਦੇਣ ਲਈ ਮੈਡੀਕਲ ਉਪਕਰਨ ਮੌਜੂਦ ਰਹਿਣਗੇ ਤਾਂ ਜੋ ਲੋੜ ਪੈਣ ਤੇ ਮੌਕੇ ਤੇ ਹੀ ਟੈਸਟ ਕੀਤੇ ਜਾ ਸਕਣ।ਉਨ੍ਹਾਂ ਕਿਹਾ ਕਿ ਇਹ ਮੋਬਾਇਲ ਵੈਨ ਡਿਸਪੈਂਸਰੀ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ, ਜੋ ਕਿ ਲੋਕਾਂ ਦੇ ਦਵਾਰ ਪਹੁੰਚ ਕੇ ਸਿਹਤ ਸਹੂਲਤਾਂ ਦੇਵੇਗੀ। ਸ. ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਸੁਵਿਧਾਵਾਂ ਦੇ ਨਾਮ ਤੇ ਲੋਕਾਂ ਨੂੰ ਕੇਵਲ ਝੂਠੇ ਵਾਅਦੇ ਹੀ ਕਰਦੀ ਆ ਰਹੀ ਹੈ, ਜਦਕਿ ਸੁਵਿਧਾਵਾਂ ਦੇ ਨਾਮ ਤੇ ਲੋਕਾਂ ਨੂੰ ਸਿਰਫ਼ ਗੁਮਰਾਹ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਜੋ ਵੀ ਵਾਅਦੇ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਲੋਕ ਭਲਾਈ ਅਤੇ ਦੇਸ਼ ਹਿੱਤ ਦੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ।

Related Post