
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪੋ੍. ਕਰਮਜੀਤ ਸਿੰਘ ਵੱਲੋਂ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਕਿਤਾਬ ਰ
- by Jasbeer Singh
- January 6, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪੋ੍. ਕਰਮਜੀਤ ਸਿੰਘ ਵੱਲੋਂ ‘ਕਲਮਾਂ ਜੋ ਸਿਰਨਾਵਾਂ ਬਣੀਆਂ’ ਕਿਤਾਬ ਰਲੀਜ਼ ਅੰਮ੍ਰਿਤਸਰ : ਬੀਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਦਾ ਸਲਾਨਾ ਜਨਰਲ ਇਜਲਾਸ ਯੂਨੀਵਰਸਿਟੀ ਦੇ ਬਾਬਾ ਬੁੱਢਾ ਕਾਲਜ ਭਵਨ ਵਿਖੇ ਹੋਇਆ, ਜਿਸ ਵਿਚ ਪੱਤਰਕਾਰ ਮਨਮੋਹਨ ਸਿੰਘ ਢਿਲੋਂ ਦੀ ਯੂਨੀਵਰਸਿਟੀ ਨਾਲ ਸਬੰਧਤ ਕਿਤਾਬ “ਕਲਮਾਂ ਜੋ ਸਿਰਨਾਵਾਂ ਬਣੀਆਂ” ਡਾ. ਪ੍ਰੋ. ਕਰਮਜੀਤ ਸਿੰਘ ਨੇ ਰਲੀਜ਼ ਕੀਤੀ । ਲੇਖਕ ਨੇ ਪੁਸਤਕ ਵਿਚ ਉਨ੍ਹਾਂ ਸਖ਼ਸ਼ੀਅਤ ਬਾਰੇ ਚਰਚਾ ਕੀਤੀ, ਜਿਨ੍ਹਾਂ ਨਾਨ-ਟੀਚਿੰਗ ਕਿੱਤੇ ਵਿੱਚ ਪੰਜਾਬੀ ਸਾਹਿਤ ਨੂੰ ਆਪਣੀਆਂ ਰਚਨਾਵਾਂ ਕਿਤਾਬਾਂ ਰਾਹੀਂ ਅਮੀਰ ਕਰਨ ਦਾ ਸ਼ਾਨਦਾਰ ਜਤਨ ਕੀਤਾ ਹੈ । ਸਮਾਗਮ ਦੇ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰੋ. ਕਰਮਜੀਤ ਸਿੰਘ ਨੇ ਕੀਤੀ । ਇਸ ਸਮਾਗਮ ਵਿੱਚ ਅੱਸੀ ਸਾਲ ਦੀ ਉਮਰ ਵਾਲੇ ਸੇਵਾਮੁਕਤ ਮੁਲਾਜ਼ਮਾਂ ਨੁੰ ਸਨਮਾਨਿਤ ਕੀਤਾ ਗਿਆ । ਪ੍ਰੋ. ਜਸਪਾਲ ਸਿੰਘ ਸ਼ੋਸ਼ਿਆਲੋਜੀ, ਹਰਮੀਤ ਸਿੰਘ ਉਪ-ਰਜਿਸਟਰਾਰ, ਸ਼ਾਮ ਸੁੰਦਰ, ਅਗਨੀ ਹੋਤਰੀ ਨਿਗਰਾਨ, ਬੂਟਾ ਰਾਮ ਸ਼ਰਮਾ ਨਿਗਰਾਨ, ਸੁਰਜੀਤ ਸਿੰਘ ਨਿਗਰਾਨ, ਅਮਰ ਸਿੰਘ ਗਿਆਨੀ ਸੀਨੀਅਰ ਸਹਾਇਕ, ਗੁਰਬਚਨ ਸਿੰਘ ਸੀਨੀਅਰ ਸਹਾਇਕ, ਡਾ. ਸ਼ਹਰਯਾਰ ਸੰਤੋਖ ਸਿੰਘ ਡਿਪਟੀ ਲਾਇਬਰੇਰੀਅਨ, ਮੁਖਤਿਆਰ ਸਿੰਘ ਏ. ਆਰ. ਨੂੰ ਸ਼ੋਭਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਸ਼ੋਭਾ ਪੱਤਰ ਦੇਣ ਤੋਂ ਪਹਿਲਾਂ ਕੁਲਜੀਤ ਸਿੰਘ ਨੇ ਸ਼ੋਭਾ ਪੱਤਰ ਪੜ੍ਹੇ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਪੈਨਸ਼ਨਰਾਂ ਦੀ ਲੰਮੀ ਉਮਰ ਲਈ ਕਾਮਨਾ ਕੀਤੀ । ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਸੇਵਾਮੁਕਤ ਮੁਲਾਜ਼ਮਾਂ ਦੀ ਲੰਮੀ ਉਮਰ ਤੇ ਸੇਹਤਯਾਬੀ ਦੀ ਕਾਮਨਾ ਕੀਤੀ । ਇਸ ਮੌਕੇ ਵਾਇਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਪੈਨਸ਼ਨਾਰਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਸੁਣਨਗੇ ਅਤੇ ਉਨ੍ਹਾਂ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਮਨਮੋਹਨ ਸਿੰਘ ਢਿਲੋਂ ਦਾ ਉਪਰਾਲਾ ਬਹੁਤ ਵਧੀਆ ਹੈ ਉਨ੍ਹਾਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਵਿਦਵਾਨਾਂ ਨੂੰ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਵਾਈਸ ਚਾਂਸਲਰ ਹੋਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਜੀ ਆਇਆ ਆਖਿਆ ਅਤੇ ਉਨ੍ਹਾਂ ਨੂੰ ਸ਼ਾਲ ਭੇਟ ਕੀਤੀ ਗਈ ।