

ਗੁਰੂ ਨਾਨਕ ਪਬਲਿਕ ਸਕੂਲ ਛੀਟਾਵਾਰਾ ਦਾ ਨਤੀਜਾ ਰਿਹਾ ਸ਼ਾਨਦਾਰ ਨਾਭਾ 14 ਮਈ : ਬਾਬਾ ਆਪੋ ਆਪ ਗੁਰੂ ਨਾਨਕ ਪਬਲਿਕ ਸਕੂਲ ਛੀਟਾਂਵਾਲਾ ਵਿੱਚ ਅੱਜ ਬਾਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ । ਜਿਸ ਵਿੱਚ ਅਮਿਤ ਕੁਮਾਰ ਨੇ ਕਾਮਰਸ ਵਿਸ਼ੇ ਵਿੱਚ 92.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਗੌਰਵ ਬਾਂਸਲ ਨੇ 84.2% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਮਨਜੋਤ ਕੌਰ ਨੇ 82.4% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਵਾਸਤਿੱਕ ਸ਼ਰਮਾ ਨੇ ਮੈਡੀਕਲ ਵਿਸ਼ੇ ਵਿੱਚ 94.8% ਅੰਕ ਲੈ ਕੇ ਪਹਿਲਾ ਸਥਾਨ ਲਕਸ਼ਿਤਾ ਨੇ 90.2% ਅੰਕ ਲੈ ਕੇ ਦੂਸਰਾ ਸਥਾਨ ਜਾਨਵੀ ਸ਼ਰਮਾ ਨੇ 90% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਵਿਸ਼ੇ ਵਿੱਚ ਦਮਨਪ੍ਰੀਤ ਕੌਰ ਨੇ 94℅ਅੰਕ ਲੈ ਕੇ ਪਹਿਲਾ ਸਥਾਨ ਹਰਨੀਤ ਕੌਰ ਨੇ 93.2% ਅੰਕ ਲੈ ਕੇ ਦੂਜਾ ਅਤੇ ਨਵਜੋਤ ਕੌਰ ਨੇ 89℅ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨਾਨ ਮੈਡੀਕਲ ਵਿੱਚ ਲਵਿਸ਼ ਗੋਇਲ ਨੇ 94.4% ਅੰਕ ਲੈ ਕੇ ਪਹਿਲਾ ਸਥਾਨ ਆਰੀਅਨ ਮਿੱਤਲ ਨੇ 92% ਅੰਕ ਲੈ ਕੇ ਦੂਜਾ ਅਨੰਨਿਆ ਸ਼੍ਰੀ ਨੇ 91.6% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅਕਾਂਕਸ਼ਾ ਸ਼੍ਰੀ ਨੇ 91.6% ਅੰਕ ਵਾਸੂ ਬਾਂਸਲ 91.2% ਅੰਕ ਅਤੇ ਸਿਮਰਨ ਨੇ 90.6% ਅੰਕ ਪ੍ਰਾਪਤ ਕੀਤੇ। ਸਕੂਲ ਦਾ ਕੁੱਲ ਪ੍ਰਤੀਸ਼ਤ 100% ਰਿਹਾ| ਸਕੂਲ ਦੇ ਚੇਅਰਮੈਨ ਸ੍ਰੀ ਮਾਨ ਗੁਰਦਿੱਤ ਸੇਠ ਜੀ, ਪ੍ਰਿੰਸੀਪਲ ਸ੍ਰੀ ਮਾਨ ਸੰਦੀਪ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਅਨੁਪਿ੍ਆ ਜੀ ਨੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ।
Related Post
Popular News
Hot Categories
Subscribe To Our Newsletter
No spam, notifications only about new products, updates.