
ਜਿੰਮਖਾਨਾ ਕਲੱਬ ਮੈਨੇਜਮੈਂਟ ਅਤੇ ਪਟਿਆਲਾ ਬੈਡਮਿੰਟਨ ਐਸੋਸੀਏਸ਼ਨ ਨੇ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਨੂੰ ਕੀਤਾ ਸਨਮਾਨਿਤ
- by Jasbeer Singh
- August 12, 2025

ਜਿੰਮਖਾਨਾ ਕਲੱਬ ਮੈਨੇਜਮੈਂਟ ਅਤੇ ਪਟਿਆਲਾ ਬੈਡਮਿੰਟਨ ਐਸੋਸੀਏਸ਼ਨ ਨੇ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਨੂੰ ਕੀਤਾ ਸਨਮਾਨਿਤ ਪਟਿਆਲਾ, 12 ਅਗਸਤ 2025 : ਜਿੰਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਮਪਾਨੀ, ਪਟਿਆਲਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਯਸ਼ਵੰਤ ਸਿਨ੍ਹਾ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਿਨੋਦ ਵਤਰਾਨਾ, ਜਿਮਖਾਨਾ ਕਲੱਬ ਦੇ ਸਾਬਕਾ ਸਕੱਤਰ ਹਰਪ੍ਰੀਤ ਸੰਧੂ, ਅਦਿਤਿਆ ਬੈਡਮਿੰਟਨ ਚੈਂਪੀਅਨਸ ਕਲੱਬ ਅਤੇ ਹੋਰ ਮੈਂਬਰਾਂ ਵੱਲੋਂ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨੂੰ ਨੈਸ਼ਨਲ ਲੈਵਲ ਤੇ ਸਿਲਵਰ ਮੈਡਲ ਅਤੇ ਇੰਟਰਨੈਸ਼ਨਲ ਲੈਵਲ ਤੇ ਬਰੋਨਜ਼ ਮੈਡਲ ਜਿੱਤਣ ਲਈ ਵਿਸ਼ੇਸ਼ ਤੌਰ ਤੇ 15000 ਦਾ ਨਗਦ ਅਵਾਰਡ ਦੇਕੇ ਸਨਮਾਨਿਤ ਕੀਤਾ। ਇੱਥੇ ਵੀ ਦੱਸਣਯੋਗ ਹੈ ਕਿ ਅਦਿੱਤਿਆ ਕਲੱਬ ਇੰਟਰਨੈਸ਼ਨਲ ਪੱਧਰ ਦੀ ਨਾਮਵਰ ਸੰਸਥਾ ਹੈ। ਜਿਸ ਵਿੱਚ ਵਰਲਡ ਕਲਾਸ ਸਹੂਲਤਾਂ ਇੰਟਰਨੈਸ਼ਨਲ ਸਟੈਂਡਰਡ ਦਾ ਬੈਡਮਿੰਟਨ ਹਾਲ, ਯੋਨਕਸ ਮੈਟ ਕੋਟ ਅਤੇ ਨੈਸ਼ਨਲ ਪੱਧਰ ਦੀ ਕੋਚਿੰਗ ਸੁਵਿਧਾ ਵੀ ਉਪਲਬਧ ਹੈ। ਇਸ ਕਲੱਬ ਵੱਲੋਂ ਸਮੇਂ-ਸਮੇਂ ਤੇ ਬੈਡਮਿੰਟਨ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਹੋਣਹਾਰ ਖਿਡਾਰੀਆਂ ਕਲੱਬ ਦੇ ਸਪੋਰਟਸ ਨੂੰ ਪਿਆਰ ਕਰਨ ਵਾਲੇ ਮੈਂਬਰਾਂ ਅਤੇ ਖਿਡਾਰੀਆਂ ਨੂੰ ਕਲੱਬ ਵਿਖੇ ਟੂਰਨਾਮੈਂਟ ਕਰਵਾਕੇ। ਉਹਨਾਂ ਦੀਆਂ ਵਿਸ਼ੇਸ਼ ਉਪਲਬਧੀਆਂ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਮੌਕੇ ਅਨਿਲ ਬਾਂਸਲ, ਜਗਦੀਸ਼ ਸਿੰਘ, ਸਿਮਰਜੀਤ ਗੋਇਲ, ਇੰਜੀ. ਏ.ਪੀ ਗਰਗ, ਪ੍ਰਦੀਪ ਸਿੰਗਲਾ, ਅਨਿਲ ਮੰਗਲਾ, ਪਵਨ ਸਿੰਗਲਾ, ਸੁਭਾਸ਼ ਡਾਵਰ, ਐਮ.ਐਮ ਸਿਆਲ, ਰਾਜਕੁਮਾਰ ਮਹਿਤਾ, ਸੁਰੇਸ਼ ਕੁਮਾਰ, ਸਤਨਾਮ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਮੌਕੇ ਤੇ ਹਾਜ਼ਰ ਸਨ।