
ਸ਼੍ਰੀ ਕਾਲੀ ਦੇਵੀ ਮੰਦਰ ਦੇ ਬਾਹਰ ਰੇਹੜੀ-ਫੜੀ ਯੂਨੀਅਨ ਨੇ ਕੀਤੀ ਇਨਸਾਫ਼ ਦੀ ਮੰਗ
- by Jasbeer Singh
- August 12, 2025

ਸ਼੍ਰੀ ਕਾਲੀ ਦੇਵੀ ਮੰਦਰ ਦੇ ਬਾਹਰ ਰੇਹੜੀ-ਫੜੀ ਯੂਨੀਅਨ ਨੇ ਕੀਤੀ ਇਨਸਾਫ਼ ਦੀ ਮੰਗ ਇਕ ਹਿੰਦੂ ਨੇਤਾ ਰਹਿੜੀ-ਫੜੀ ਬੰਦ ਕਰਵਾਉਣ ਦੀ ਧਮਕੀ ਦਿੰਦਾ ਹੈ ਪਟਿਆਲਾ, 12 ਅਗਸਤ 2025 : ਸ਼੍ਰੀ ਕਾਲੀ ਦੇਵੀ ਮੰਦਰ ਦੇ ਬਾਹਰ ਰਹਿੜੀ ਅਤੇ ਫੜੀ ਲਗਾ ਕੇ ਆਪਣੇ ਘਰ ਦੇ ਲੋਕਾਂ ਦਾ ਪੇਟ ਪਾਲਣ ਵਾਲੇ ਗਰੀਬ ਦੁਕਾਨਦਾਰਾਂ ਨੇ ਪ੍ਰੈਸ ਕਾਨਫ਼ਰੰਸ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਸ ਰਹਿੜੀ ਵਾਲੇ ਦੀ ਸ਼ਿਕਾਇਤ ਆਈ ਸੀ, ਕਿ ਉਸਨੇ ਪ੍ਰਸਾਦ ਦੇ ਵੱਧ ਪੈਸੇ ਲਏ ਸਨ, ਉਸਨੂੰ ਇੱਥੋਂ ਕੱਢ ਦਿੱਤਾ ਗਿਆ ਹੈ। ਅਸੀਂ ਪਿਛਲੇ 40 ਸਾਲਾਂ ਤੋਂ ਇੱਥੇ ਆਪਣਾ ਰੋਜ਼ਗਾਰ ਚਲਾ ਰਹੇ ਹਾਂ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਾਂ। ਪਰ ਗਰੀਬ ਰਹਿੜੀ ਅਤੇ ਫੜੀ ਵਾਲਿਆਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਅਸੀਂ ਸਰਕਾਰ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਗਲਤ ਕੰਮ ਕਰਨ ਵਾਲਾ ਵਿਅਕਤੀ ਮੰਦਰ ਦੇ ਬਾਹਰ ਨਹੀਂ ਰਹੇਗਾ। ਜੋ ਵਿਕਾਸ ਪ੍ਰਸ਼ਾਸਨ ਕਰਨਾ ਚਾਹੁੰਦਾ ਹੈ, ਅਸੀਂ ਸਭ ਪਹਿਲਾਂ ਵੀ ਇਨ੍ਹਾਂ ਦੇ ਨਾਲ ਸਾਂ ਅਤੇ ਅੱਗੇ ਵੀ ਮੰਦਰ ਦੇ ਵਿਕਾਸ ਲਈ ਨਾਲ ਹਾਂ, ਪਰ ਪ੍ਰਸ਼ਾਸਨ ਸਾਡੀ ਰੋਜ਼ੀ-ਰੋਟੀ ਦਾ ਖ਼ਿਆਲ ਰੱਖੇ। ਉਨਾਂ ਨੇ ਅੱਗੇ ਕਿਹਾ ਕਿ ਇਕ ਹਿੰਦੂ ਨੇਤਾ ਸਾਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਕਿ ਮੇਰੀ ਮੌਜੂਦਾ ਸਰਕਾਰ ਵਿੱਚ ਸਿੱਧੀ ਗੱਲਬਾਤ ਹੈ। ਤੁਸੀਂ ਮੈਨੂੰ ਪੈਸੇ ਦਿਓ ਨਹੀਂ ਤਾਂ ਤੁਹਾਡੀ ਰਹਿੜੀ ਚੁੱਕਵਾ ਦਿਆਂਗਾ। ਅਸੀਂ ਡਰ ਦੇ ਮਾਰੇ ਉਸਨੂੰ ਪੈਸੇ ਦਿੱਤੇ। ਜਿਸਦੇ ਸਾਡੇ ਕੋਲ ਸਾਰੇ ਸਬੂਤ ਹਨ ਅਤੇ ਪ੍ਰਸ਼ਾਸਨ ਦੇ ਮੰਗਣ ਤੇ ਅਸੀ ਪੇਸ਼ ਕਰ ਦੇਵਾਗੇ। ਉਨਾਂ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ। ਕਿ ਸਾਡੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਈ ਜਾਵੇ। ਕਿ ਕਿਵੇਂ ਇਸ ਹਿੰਦੂ ਨੇਤਾ ਨੇ ਸਾਨੂੰ ਡਰਾਇਆ ਅਤੇ ਧਮਕਾਇਆ ਹੋਇਆ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਪੈਸੇ ਦਿਓ ਤਾਂ ਹੀ ਤੁਹਾਡੀ ਰਹਿੜੀ ਅਤੇ ਫੜੀ ਇੱਥੇ ਨਹੀਂ ਲੱਗੇਗੀ ਅਤੇ ਮੈਂ ਤੁਹਾਡੇ ਖ਼ਿਲਾਫ਼ ਪ੍ਰੈਸ ਕਾਨਫ਼ਰੰਸ ਕਰਾਂਗਾ ਅਤੇ ਤੁਹਾਡਾ ਕੰਮ ਬੰਦ ਕਰਵਾ ਦਿਆਂਗਾ। ਪਰ ਅਸੀਂ ਸਾਰੇ ਰੇਹੜੀ ਵਾਲੇ ਜਿਲ੍ਹਾ ਪ੍ਰਸ਼ਾਸ਼ਨ ਦੇ ਨਾਲ ਹਾਂ। ਪਿਛਲੇ ਦਿਨੀਂ ਨਵੀਂ ਕਮੇਟੀ ਦੇ ਦਰਸ਼ਨ ਕਰਨ ਤੋਂ ਬਾਅਦ ਮੇਅਰ ਕੁੰਦਨ ਗੋਗੀਆ ਖੁਦ ਮੌਕਾ ਵੇਖਣ ਆਏ। ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਸਰਕਾਰ ਦੇ ਹਰ ਫ਼ੈਸਲੇ ਨਾਲ ਹਾਂ, ਪਰ ਸਾਡੀ ਰੋਜ਼ੀ-ਰੋਟੀ ਨਾ ਬੰਦ ਕੀਤੀ ਜਾਵੇ। ਗਰੀਬ ਰਹਿੜੀ ਵਾਲੇ ਆਪਣੇ ਰੋਜ਼ਗਾਰ ਨਾਲ ਘਰ ਚਲਾਂਦੇ ਹਨ, ਫੜੀ ਵਾਲੇ ਖਿਡੌਣੇ ਵੇਚ ਕੇ ਆਪਣਾ ਪਰਿਵਾਰ ਚਲਾਂਦੇ ਹਨ, ਗੁਬਾਰੇ ਵਾਲੇ ਅਤੇ ਧੂਪ ਵਾਲੇ ਪਿਛਲੇ 50 ਸਾਲ ਤੋਂ ਮੰਦਰ ਦੇ ਬਾਹਰ ਪਰਿਵਾਰ ਸਮੇਤ ਕੰਮ ਕਰ ਰਹੇ ਹਨ। ਕਿਰਪਾ ਕਰਕੇ ਸਾਡੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸਰਕਾਰ ਕਦਮ ਚੁੱਕੇ। ਅਸੀਂ ਸਰਕਾਰ ਦੇ ਨਾਲ ਹਾਂ। ਮੁੱਖ ਮੰਤਰੀ ਭਗਵੰਤ ਮਾਨ ਗਰੀਬਾਂ ਦਾ ਕਦੇ ਨੁਕਸਾਨ ਨਹੀਂ ਹੋਣ ਦੇਂਦੇ। ਸਾਨੂੰ ਉਨਾਂ ਰਹਿਨੁਮਾਈ ਵਾਲੀ ਕਮੇਟੀ ‘ਤੇ ਪੂਰਾ ਭਰੋਸਾ ਹੈ।