post

Jasbeer Singh

(Chief Editor)

Patiala News

ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਮੁੱਚੇ ਮਤੇ ਭਾਰੀ ਬਹੁਮਤ ਨਾਲ ਪਾਸ

post-img

ਜਿਮਖਾਨਾ ਈ. ਜੀ. ਐਮ. ਮੀਟਿੰਗ ਵਿੱਚ ਸਮੁੱਚੇ ਮਤੇ ਭਾਰੀ ਬਹੁਮਤ ਨਾਲ ਪਾਸ ਦੀਪਕ ਕੰਪਾਨੀ ਤੇ ਵਿਕਾਸ ਪਰੀ ਨੇ ਬਾਖੂਬੀ ਕੀਤਾ ਪ੍ਰਬੰਧ ਪਟਿਆਲਾ, 23 ਨਵੰਬਰ 2025 : ਰਜਿੰਦਰਾ ਜਿਮਖਾਨਾ ਕਲੱਬ ਦੀ ਅਹਿਮ ਈ. ਜੀ. ਐਮ. ਮੀਟਿੰਗ ਅੱਜ ਸ਼ਾਂਤਮਈ ਅਤੇ ਵੱਡੀ ਹਾਜ਼ਰੀ ਵਿੱਚ ਸਫਲਤਾਪੂਰਵਕ ਸਮਾਪਤ ਹੋਈ । ਜਿੱਥੇ ਕੋਰਮ 250 ਮੈਂਬਰਾਂ ਦਾ ਸੀ, ਉੱਥੇ ਲਗਭਗ 600 ਮੈਂਬਰਾਂ ਦੀ ਸ਼ਮੂਲੀਅਤ ਰਿਹੀ, ਜੋ ਕਿ ਕਲੱਬ ਮੈਂਬਰਾਂ ਦੀ ਵਧਦੀ ਸਰਗਰਮੀ ਨੂੰ ਦਰਸਾਉਂਦਾ ਹੈ । ਸਟੇਜ ਦਾ ਸੰਚਾਲਨ ਅਤੇ ਮੈਨੇਜਮੈਂਟ ਦੀ ਭੂਮਿਕਾ ਖਜਾਨਚੀ ਸੰਚਿਤ ਬਾਂਸਲ ਨੇ ਮੌਜੂਦਾ ਏਜੰਡੇ ਨੂੰ ਪੜ੍ਹ ਕੇ ਸੁਣਾਇਆ। ਪ੍ਰਧਾਨ ਦੀਪਕ ਕੰਪਾਨੀ ਅਤੇ ਮੀਤ ਪ੍ਰਧਾਨ ਵਿਕਾਸ ਪੂਰੀ ਨੇ ਬਹੁਤ ਹੀ ਸੁਚਾਰੇ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ ਅਤੇ ਪੂਰੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਿਆ। ਇਸ ਦੌਰਾਨ ਕਲੱਬ ਵਿੱਚ ਬਣੇ ਨਵੇਂ ‘ਵਿਜ਼ਨਰੀ ਗਰੁੱਪ’ ਨੇ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਕੁਝ ਹੱਦ ਤੱਕ ਆਪਣੀ ਨਰਾਜਗੀ ਵਿਖਾਈ। ਵਿਜ਼ਨਰੀ ਗਰੁੱਪ ਅਤੇ ਡੈਮੋਕ੍ਰੈਟਿਵ ਗਰੁੱਪ ਦੇ ਕੁਝ ਮੈਂਬਰਾਂ ਨੇ ਕੁਝ ਅਤਰਾਜ ਵੀ ਜਤਾਏ ਪਰ ਗੱਲਬਾਤ ਦੇ ਰਾਹੀਂ ਮਾਹੌਲ ਫਿਰ ਤੋਂ ਪੂਰੀ ਤਰ੍ਹਾਂ ਸਧਾਰਨ ਹੋ ਗਿਆ, ਜਿਸ ਨੂੰ ਮੈਨੇਜਮੈਂਟ ਨੇ ਸੰਭਾਲੇ ਰੱਖਿਆ । ਅਹੁਦੇਦਾਰਾਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਅਤੇ ਜ਼ਿਲ੍ਹਾ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੌਜੂਦਾ ਮੈਨੇਜਮੈਂਟ ਨੇ ਈ. ਜੀ. ਐਮ. ਕਰਾਉਣ ਵਿੱਚ ਪੂਰੀ ਸਫਲਤਾ ਹਾਸਲ ਕੀਤੀ ਅਤੇ ਮੀਟਿੰਗ ਵਿੱਚ ਰੱਖੇ ਸਾਰੇ ਮਤੇ ਵੱਧ ਵੋਟਾਂ ਨਾਲ ਪਾਸ ਹੋਏ। ਮਹੱਤਵਪੂਰਨ ਮਤੇ ਜੋ ਪਾਸ ਕੀਤੇ ਗਏ 1. ਵਿੱਤੀ ਵਰ੍ਹਾ 202425 ਲਈ ਨਵੇਂ ਆਡੀਟਰ ਦੀ ਨਿਯੁਕਤੀ। 2. ਪੁਰਾਣੇ ਮੈਂਬਰਾਂ ਲਈ ਸਵੈ-ਇੱਛਾ ਨਾਲ ਮੈਂਬਰਸ਼ਿਪ ਛੱਡਣ ਅਤੇ ਸਨਮਾਨ-ਚਿੰਨ੍ਹ ਪ੍ਰਾਪਤ ਕਰਨ ਦੀ ਪ੍ਰਕਿਰਿਆ। 3. ਕਲੱਬ ਜਿਮ ਲਈ ਨਵੇਂ, ਆਧੁਨਿਕ ਉਪਕਰਨ ਖਰੀਦਣਾ। 4. ਨਵੇਂ ਮੈਂਬਰਾਂ ਲਈ ਮੈਂਬਰਸ਼ਿਪ ਫੀਸ ਵਿੱਚ ਵਾਧੇ ਨੂੰ ਮੰਜ਼ੂਰੀ। 5. ਤਿੰਨ ਮੁੱਖ ਅਹੁਦੇਦਾਰਾਂ ਵਿੱਚੋਂ ਘੱਟੋ-ਘੱਟ ਦੋ ਦੇ ਦਸਤਖਤ ਲਾਜ਼ਮੀ ਕਰਨ ਦੀ ਪ੍ਰਣਾਲੀ, ਪਾਰਦਰਸ਼ਤਾ ਲਈ। 6. ਕਲੱਬ ਰਿਕਾਰਡ, ਮਿੰਟਸ ਅਤੇ ਸੰਚਾਰ ਪ੍ਰਣਾਲੀ ਨੂੰ ਸਮੇਂ ਸਿਰ ਸਾਰੇ ਡਾਇਰੈਕਟਰਾਂ ਤੱਕ ਭੇਜਣ ਦੀ ਵਿਵਸਥਾ, ਜਵਾਬਦੇਹੀ ਵਧਾਉਣ ਲਈ। ਇਹ ਸਾਰੇ ਮਤੇ ਮੈਂਬਰਾਂ ਵੱਲੋਂ ਭਾਰੀ ਬਹੁਮਤ ਨਾਲ ਪਾਸ ਕੀਤੇ ਗਏ। ਮੈਂਬਰਾਂ ਲਈ ਵਿਸ਼ੇਸ਼ ਭੋਜਨ ਮੀਟਿੰਗ ਤੋਂ ਬਾਅਦ ਕਲੱਬ ਵੱਲੋਂ ਮੈਂਬਰਾਂ ਲਈ ਖ਼ਾਸ ਭੋਜਨ ਦਾ ਪ੍ਰਬੰਧ ਕੀਤਾ ਗਿਆ, ਜਿਸਦਾ ਸਾਰੇ ਮੈਂਬਰਾਂ ਨੇ ਖੁੱਲ੍ਹ ਕੇ ਆਨੰਦ ਲਿਆ । ਮੌਜੂਦ ਰਹੇ ਪ੍ਰਮੁੱਖ ਮੈਂਬਰ ਡਾ. ਸੁਖਦੀਪ ਸਿੰਘ ਬੋਪਾਰਾਏ, ਵਿਨੋਦ ਸ਼ਰਮਾ, ਡਾ. ਨਿਧੀ ਬਾਂਸਲ, ਰਾਹੁਲ ਮਹਿਤਾ, ਜਤਿਨ ਗੋਇਲ, ਬਿਕਰਮਜੀਤ ਸਿੰਘ, ਡਾ. ਅੰਨਸ਼ੁਮਨ ਖਰਬੰਦਾ, ਪ੍ਰਦੀਪ ਸਿੰਗਲਾ ਆਦਿ ਹਸਤੀਆਂ ਮੌਜੂਦ ਸਨ।

Related Post

Instagram