
ਹਰਚੰਦ ਸਿੰਘ ਬਰਸਟ ਨੇ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਦਿੱਤਾ ਸੁਨੇਹਾ
- by Jasbeer Singh
- March 10, 2025

ਹਰਚੰਦ ਸਿੰਘ ਬਰਸਟ ਨੇ ਮਹਿਲਾਵਾਂ ਦਾ ਸਤਿਕਾਰ ਕਰਨ ਦਾ ਦਿੱਤਾ ਸੁਨੇਹਾ - ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਕਰਵਾਇਆ ਸਮਾਰੋਹ - ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ ਪਟਿਆਲਾ : ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਦੌਰਾਨ ਮਹਿਲਾ ਅਧਿਆਪਕਾ ਅਤੇ ਸਿੱਖਿਆ ਸ਼ਾਸਤਰੀਆਂ ਨੇ ਆਪਣੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ । ਬਰਸਟ ਵੱਲੋਂ ਸਾਰਿਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਮਹਿਲਾਵਾਂ ਹਮੇਸ਼ਾ ਤੋਂ ਹੀ ਸਤਿਕਾਰ ਯੋਗ ਰਹੀਆਂ ਹਨ। ਸਮਾਜ ਨੂੰ ਚਲਾਉਣ ਵਿੱਚ ਪੁਰਸ਼ਾਂ ਦੇ ਨਾਲ ਮਹਿਲਾਵਾਂ ਦੀ ਵੀ ਅਹਿਮ ਭੂਮਿਕਾ ਹੈ, ਜਿਸ ਦਾ ਸਬੂਤ ਅੱਜ ਦੇਸ਼ ਵਿੱਚ ਵੱਡੇ ਅਹੁਦਿਆਂ ਤੇ ਬੈਠੀਆਂ ਮਹਿਲਾਵਾਂ ਹਨ । ਦੁਨਿਆ ਪੱਧਰ ਤੇ ਹਰ ਫੀਲਡ ਵਿੱਚ ਅੱਜ ਸਾਡੀਆਂ ਧੀਆਂ – ਭੈਣਾਂ ਅੱਗੇ ਆ ਰਹੀਆਂ ਹਨ । ਫੌਜ ਵਿੱਚ ਜਾ ਰਹੀਆਂ ਹਨ, ਜਹਾਜ ਉੱਡਾ ਰਹੀਆਂ ਹਨ, ਵੱਡੇ-ਵੱਡੇ ਅਹੁੱਦਿਆਂ ਤੇ ਬੈਠਿਆ ਹਨ, ਜੋ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਸਾਡੇ ਧਰਮਾਂ ਨੇ ਸਾਨੂੰ ਚੰਗੇ ਸਮਾਜ ਦੀ ਸਿਰਜਣਾ, ਪਿਆਰ-ਮੁਹੱਬਤ ਨਾਲ ਰਹਿਣਾ, ਇਕ ਦੂਜੇ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਹੈ, ਜਿਸ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ । ਬਰਸਟ ਅਤੇ ਸੋਸਾਇਟੀ ਵੱਲੋਂ "ਪਲਾਸਟਿਕ ਬੈਗਾਂ ਨੂੰ ਨਾ ਕਹੋ" ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਦੇ ਹੋਏ, ਸਾਰਿਆਂ ਨੂੰ ਜੂਟ ਦੇ ਬੈਗ ਵੰਡ ਕੇ ਇੱਕ ਸ਼ਲਾਘਾਯੋਗ ਪਹਿਲ ਕੀਤੀ ਗਈ । ਉਨ੍ਹਾਂ ਨੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਅੰਤ ਵਿੱਚ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੋਕੇ ਸੁਖਵਿੰਦਰ ਸਿੰਘ ਪ੍ਰਿੰਸੀਪਲ ਮਹਿੰਦਰਾ ਕਾਲਜ, ਵਿਜੈ ਗੋਇਲ ਪ੍ਰਧਾਨ, ਡਾ. ਪ੍ਰਸ਼ੋਤਮ ਗੋਇਲ ਜਨਰਲ ਸਕੱਤਰ, ਡਾ. ਅੰਮ੍ਰਿਤ ਸਮਰਾ ਐਸੋਸੀਏਟ ਪ੍ਰੋਫੈਸਰ, ਰਾਵਿੰਦਰ ਸੱਬਰਵਾਲ, ਜਗਦੀਸ਼ ਕੋਰ, ਪ੍ਰੋ. ਸੰਦੀਪ, ਡਾ. ਰੀਨਾ ਚੱਡਾ, ਅਜੀਤ ਸਿੰਘ ਭੱਟੀ, ਤਰਸੇਮ ਬਾਂਸਲ, ਦੇਵੀ ਦਿਆਲ ਗੋਇਲ, ਹਰਬੰਸ ਬਾਂਸਲ, ਨਰੇਸ਼ ਮਿੱਤਲ, ਸਕਸ਼ਮ ਗੁਪਤਾ ਅਤੇ ਹੋਰ ਵੀ ਮੋਜੂਦ ਰਹੇ ।