
ਹਾਰੇ ਕਾ ਸਹਾਰਾ ਸੇਵਾ ਮੰਡਲ ਨਾਭਾ ਵੱਲੋਂ ਮਹਿਫਲ ਸਵਾਰੇ ਦਾ 9ਵਾਂ ਵਿਸ਼ਾਲ ਖਾਟੂ ਸ਼ਿਆਮ ਸੰਕੀਰਤਨ ਦਾ ਕੀਤਾ ਗਿਆ ਆਯੋਜਨ
- by Jasbeer Singh
- May 27, 2025

ਹਾਰੇ ਕਾ ਸਹਾਰਾ ਸੇਵਾ ਮੰਡਲ ਨਾਭਾ ਵੱਲੋਂ ਮਹਿਫਲ ਸਵਾਰੇ ਦਾ 9ਵਾਂ ਵਿਸ਼ਾਲ ਖਾਟੂ ਸ਼ਿਆਮ ਸੰਕੀਰਤਨ ਦਾ ਕੀਤਾ ਗਿਆ ਆਯੋਜਨ ਨਾਭਾ, 27 ਮਈ : ਹਾਰੇ ਕਾ ਸਹਾਰਾ ਸੇਵਾ ਮੰਡਲ, ਨਾਭਾ ਵੱਲੋਂ ਮਹਿਫਲ ਸਵਾਰੇ ਦਾ 9ਵਾਂ ਵਿਸ਼ਾਲ ਖਾਟੂ ਸ਼ਿਆਮ ਸੰਕੀਰਤਨ ਦਾ ਆਯੋਜਨ ਵਾਰਡ ਨੰਬਰ 23, ਪੁਰਾਣਾ ਹਾਥੀ ਖਾਨਾ ਵਿਖੇ ਕੀਤਾ ਗਿਆ। ਇਹ ਧਾਰਮਿਕ ਸਮਾਗਮ ਰਾਤ 8-00 ਵਜੇ ਹਰਿ ਇੱਛਾ ਤੱਕ ਕਰਵਾਇਆ ਗਿਆ, ਇਸ ਮੌਕੇ 56 ਭੋਗ ਲਗਾਇਆ ਗਿਆ ਅਤੇ ਲੰਗਰ ਅਟੂਟ ਵਰਤਾਇਆ ਗਿਆ। ਇਸ ਮੌਕੇ ਭਜਨ ਗਾਇਕ ਅਭਿਸ਼ੇਕ ਸਡਾਨਾ ਅਤੇ ਗਰਗ ਸਿਸਟਰ (ਦਿੱਲੀ ਵਾਲੇ) ਆਪਣੇ ਭਜਨਾਂ ਰਾਹੀਂ ਸਿਆਮ ਬਾਬਾ ਦੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਪਰੰਤ ਕੌਂਸਲਰ ਰੋਜੀ ਨਾਗਪਾਲ, ਸਮਾਜ ਸੇਵੀ ਦੀਪਕ ਨਾਗਪਾਲ ਅਤੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਹਲਕਾ ਵਿਧਾਇਕ ਦੇਵ ਮਾਨ ਨੂੰ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਹਾਵਲਪੁਰ ਬਿਰਾਦਰੀ ਵੈਲਫੇਅਰ ਸੋਸਾਇਟੀ ਪ੍ਰਧਾਨ ਸ਼ਾਂਤੀ ਪ੍ਰਕਾਸ਼ ਛਾਬੜਾ, ਤੇਜਿੰਦਰ ਸਿੰਘ ਖਹਿਰਾ, ਜਸਵੀਰ ਸਿੰਘ ਛਿੰਦਾ, ਭੁਪਿੰਦਰ ਸਿੰਘ ਕਜਰਮਾਜਰੀ, ਵਿਕਾਸ ਗੋਇਲ ਦੁੱਲਦੀ, ਅਸ਼ਵਨੀ ਸਚਦੇਵਾ, ਰਵੀ ਅਰੋੜਾ, ਰਮਨ ਭਾਟੀਆ, ਰਵੀ ਸ਼ੰਕਰ, ਮਨੋਜ ਗਰਗ, ਕ੍ਰਾਂਤੀ ਪਹੁਜਾ, ਅਮਨ ਭਾਟੀਆ, ਸਾਹਿਲ ਗੁਪਤਾ, ਸ਼ਾਮ ਭਟਨਾਗਰ, ਪੁਨੀਤ ਕੁਮਾਰ, ਦੀਪਕ ਗੋਇਲ, ਹਰਸ਼ ਕੁਮਾਰ, ਅੰਕੁਸ਼ ਸਹਿਗਲ, ਹਿਮਾਂਸ਼ੂ ਗੋਇਲ, ਜਸਵਿੰਦਰ ਸਿੰਘ, ਹੰਸ ਰਾਜ ਧਵਨ ਆਦਿ ਮੈਂਬਰ ਹਾਜ਼ਰ ਸਨ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਵਾਸੀਆਂ ਨੇ ਪਹੁੰਚ ਕੇ ਸ਼ਿਆਮ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.