
ਨਰਾਇਣ ਸਕੂਲ ਤੇ ਕਾਰਵਾਈ ਲਈ ਸੰਸਥਾ ਮਰੀਜ ਮਿਤਰਾ ਨੂੰ ਸਮਰਥਨ ਦੇਣ ਪਹੁੰਚੇ ਹਰੀਸ਼ ਸਿੰਗਲਾ
- by Jasbeer Singh
- July 26, 2025

ਨਰਾਇਣ ਸਕੂਲ ਤੇ ਕਾਰਵਾਈ ਲਈ ਸੰਸਥਾ ਮਰੀਜ ਮਿਤਰਾ ਨੂੰ ਸਮਰਥਨ ਦੇਣ ਪਹੁੰਚੇ ਹਰੀਸ਼ ਸਿੰਗਲਾ ਗੁਰਮੁੱਖ ਗੁਰੂ ਕਰ ਕੇ ਬਹੁਤ ਵੱਡਾ ਹਾਦਸਾ ਹੋਣ ਤੋਂ ਟਲਿਆ : ਹਰੀਸ਼ ਸਿੰਗਲਾ ਪਟਿਆਲਾ, 26 ਜੁਲਾਈ 2025 : ਬੀਤੇ ਦਿਨੀਂ ਨਰਾਇਣ ਸਕੂਲ ਸਨੋਰ ਰੋਡ ਪਟਿਆਲਾ ਦੇ ਸਕੂਲ ਬਸ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕਰਨ ਵਾਲੇ ਗੁਰਮੁੱਖ ਗੁਰੂ ਨੂੰ ਮਿਲਣ ਅਜ ਹਰੀਸ਼ ਸਿੰਗਲਾ ਪੰਜਾਬ ਪ੍ਰਮੁੱਖ ਸ਼ਿਵ ਸੈਨਾ ਬਾਲ ਠਾਕਰੇ ਵਿਸ਼ੇਸ਼ ਤੌਰ ਤੇ ਸੰਸਥਾ ਮਰੀਜ ਮਿਤਰਾ ਦੇ ਮੁੱਖ ਦਫਤਰ ਸਨੋਰੀ ਅੱਡਾ ਪਟਿਆਲਾ ਪਹੁੰਚੇ । ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਸੰਸਥਾ ਮਰੀਜ ਮਿਤਰਾ ਦੇ ਇਸ ਸੰਘਰਸ਼ ਵਿਚ ਪੁਰੀ ਤਰਾਂ ਨਾਲ ਹੈ । ਸੈਂਕੜੇ ਸ਼ਿਵ ਸੈਨਿਕ ਸੰਸਥਾ ਮਰੀਜ ਮਿਤਰਾ ਦੇ ਰੋਸ਼ ਪ੍ਰਦਰਸ਼ਨ ਕਰਨ ਮੋਕੇ ਹਾਜਰ ਰਹਿਣਗੇ । ਪਟਿਆਲਾ ਪ੍ਰਸਾਸ਼ਨ ਨੂੰ ਸਿਰਫ਼ ਬਸ ਡਰਾਈਵਰ ਤੇ ਪਰਚਾ ਦਰਜ ਕਰ ਕੇ ਮਾਮਲਾ ਠੰਡੇ ਬਸਤੇ ਨਹੀਂ ਪਾਉਣਾ ਚਾਹੀਦਾ ਸਗੋਂ ਤੁਰੰਤ ਸਕੂਲ ਮੈਨੇਜਮੈਂਟ ਤੇ ਬਸ ਠੇਕੇਦਾਰ ਤੇ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਕਰਨੀ ਚਾਹੀਦੀ ਹੈ । ਹਜੇ ਆਪਾ ਸਭ ਸਮਾਨਾ ਵਾਲਾ ਸਕੂਲੀ ਬੱਚਿਆਂ ਦਾ ਹਾਦਸਾ ਭੁੱਲੇ ਨਹੀਂ ਪਰ ਜੇਕਰ ਗੁਰਮੁੱਖ ਗੁਰੂ ਨਸ਼ੇੜੀ ਬਸ ਡਰਾਈਵਰ ਨੂੰ ਕਾਬੂ ਨਾ ਕਰਦਾ ਤਾਂ ਬਹੁਤ ਵੱਡਾ ਹਾਦਸਾ ਹੋਣਾ ਤੈਅ ਸੀ । ਪਟਿਆਲਾ ਪ੍ਰਸਾਸ਼ਨ ਨੂੰ ਗੁਰਮੁੱਖ ਗੁਰੂ ਨੂੰ ਸਗੋਂ ਸਨਮਾਨਿਤ ਕਰਨਾ ਚਾਹੀਦਾ ਹੈ । ਇਸ ਮੌਕੇ ਪ੍ਰਧਾਨ ਗੁਰਮੁੱਖ ਗੁਰੂ ਵਲੋਂ ਹਰੀਸ਼ ਸਿੰਗਲਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਹਰੀਸ਼ ਸਿੰਗਲਾ ਜੀ ਸੰਸਥਾ ਮਰੀਜ ਮਿਤਰਾ ਦੇ ਕੱਟੜ ਸਮਰਥਕ ਹਨ।ਹਮੇਸ਼ਾ ਹੀ ਸਭ ਤੋਂ ਪਹਿਲਾਂ ਸੰਸਥਾ ਦੇ ਹਰ ਸੰਘਰਸ਼ ਵਿਚ ਡਟ ਕੇ ਸਾਥ ਦੇਣ ਖੁਦ ਹੀ ਪਹੁੰਚ ਜਾਦੇ ਹਨ । ਗੁਰਮੁੱਖ ਗੁਰੂ ਵਲੋਂ ਪਟਿਆਲਾ ਜਿਲਾ ਤੇ ਪੰਜਾਬ ਭਰ ਦੀਆਂ ਸਭ ਸੰਸਥਾਵਾਂ ਤੋਂ ਇਸ ਸਾਂਝੇ ਮੁੱਦੇ ਤੇ ਸਮਰਥਨ ਤੇ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਜਲਦੀ ਤੋਂ ਜਲਦੀ ਸਕੂਲ ਮੈਨੇਜਮੈਂਟ ਤੇ ਬਸ ਠੇਕੇਦਾਰ ਤੇ ਕਾਰਵਾਈ ਹੋ ਸਕੇ ।