post

Admin

(Chief Editor)

Haryana News

ਹਰਿਆਣਾ ਵਿਖੇ ਬੀ. ਐਲ. ਓ. ਨਾਲ ਕੀਤੀ ਗਾਲੀ-ਗਲੋਚ ਤੇ ਪਾੜੇ ਕੱਪੜੇ

post-img

ਹਰਿਆਣਾ ਵਿਖੇ ਬੀ. ਐਲ. ਓ. ਨਾਲ ਕੀਤੀ ਗਾਲੀ-ਗਲੋਚ ਤੇ ਪਾੜੇ ਕੱਪੜੇ

ਹਰਿਆਣਾ, 11 ਜੁਲਾਈ 2026 : ਹਰਿਆਣਾ (Haryana) ਦੇ ਨਾਥੂਸਰੀ ਖੇਤਰ ਵਿਖੇ ਐਸ. ਆਈ. ਆਰ. ਤਹਿਤ ਡਿਊਟੀ ਨਿਭਾ ਰਹੇ ਬੀ. ਐਲ. ਓ. (B. L. O.) ਨਾਲ ਗਾਲੀ-ਗਲੋਚ ਤੇ ਕੱਪੜੇ ਪਾੜਨ ਦਾ ਘਟਨਾਕ੍ਰਮ ਵਾਪਰਿਆ ਹੈ।

ਕੌਣ ਹੈ ਇਹ ਬੀ. ਐਲ. ਓ.

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇੇ ਨਾਥੂਸਰੀ ਖੇਤਰ (Nathusiri area) ਵਿਖੇ ਜੋ ਐਸ. ਆਈ. ਆਰ. ਫਾਰਮ ਭਰਨ ਦੀ ਡਿਊਟੀ ਨਿਭਾਉਣ ਵੇਲੇ ਬੀ. ਐਲ. ਓ. ਨਾਲ ਇਕ ਵਿਅਕਤੀ ਵਲੋਂ ਗਾਲੀ-ਗਲੋਚ (Swearing) ਤੇ ਕੱਪੜੇ ਪਾੜੇ ਗਏ ਹਨ ਦੀ ਪਛਾਣ ਹਰਪਾਲ ਸਿੰਘ ਦੇ ਤੌਰ ਤੇ ਹੋਈ ਹੈ। ਪੀੜ੍ਹਤ ਬੀ. ਐਲ. ਓ. ਨੇ ਪੁਲਸ ਕੋਲ ਸਿਕਾਇਤ ਦਰਜ ਕਰਵਾ ਕੇ ਸਬੰਧਤ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਕੀ ਜਾਣਕਾਰੀ ਦਿੱਤੀ ਬੀ. ਐਲ. ਓ. ਨੇ

ਸਿ਼ਕਾਇਤਕਰਤਾ ਬੂਥ ਲੈਵਲ ਅਫ਼ਸਰ (ਬੀ. ਐੱਲ. ਓ.) ਹਰਪਾਲ ਸਿੰਘ (Harpal Singh) ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਹਾਇਕ ਦੀਪਕ ਕੁਮਾਰ ਨਾਲ ਐੱਸ. ਆਈ. ਆਰ. ਫਾਰਮ (S. I. R. Form) ਭਰਨ ਦੀ ਸਰਕਾਰੀ ਡਿਊਟੀ ਲਈ ਚੌਪਟਾ ਸਥਿਤ ਭੱਟੂ ਰੋਡ `ਤੇ ਧਰਮਵੀਰ ਸਿੰਘ ਮੋਠੀਆਂ ਦੇ ਘਰ ਗਏ ਸਨ । ਜਦੋਂ ਉਹ ਉੱਥੇ ਪਹੁੰਚੇ ਤਾਂ ਘਰੋਂ ਬਾਹਰ ਆਈ ਇੱਕ ਔਰਤ ਤੋਂ ਉਨ੍ਹਾਂ ਨੇ ਉਹ ਐੱਸ. ਆਈ. ਆਰ. ਫਾਰਮ ਮੰਗੇ, ਜੋ ਕੁਝ ਦਿਨ ਪਹਿਲਾਂ ਭਰਨ ਲਈ ਦਿੱਤੇ ਗਏ ਸਨ। ਪਰ ਉਕਤ ਔਰਤ ਨੇ ਉਹ ਫਾਰਮ ਬਿਨਾਂ ਭਰੇ (ਖਾਲੀ) ਹੀ ਵਾਪਸ ਲਿਆ ਕੇ ਦੇ ਦਿੱਤੇ ।

ਬੀ. ਐੱਲ. ਓ. ਹਰਪਾਲ ਸਿੰਘ ਅਨੁਸਾਰ ਜਦੋਂ ਫਾਰਮ ਖਾਲੀ ਮਿਲੇ ਤਾਂ ਉਨ੍ਹਾਂ ਨੇ ਜਿ਼ੰਮੇਵਾਰੀ ਤਹਿਤ ਔਰਤ ਦੇ ਪਤੀ ਨੂੰ ਫ਼ੋਨ ਕੀਤਾ ਅਤੇ ਸਮਝਾਇਆ ਕਿ "ਇਹ ਫਾਰਮ ਭਰਨਾ ਬਹੁਤ ਜ਼ਰੂਰੀ ਹੈ, ਜੇਕਰ ਤੁਸੀਂ ਇਹ ਫਾਰਮ ਨਹੀਂ ਭਰੋਗੇ ਤਾਂ ਤੁਹਾਡੀ ਵੋਟ ਰੱਦ (ਕੱਟ) ਕੀਤੀ ਜਾ ਸਕਦੀ ਹੈ । ਇੰਨੀ ਗੱਲ ਕਹਿਣ ਤੋਂ ਬਾਅਦ ਬੀ.ਐੱਲ.ਓ. ਆਪਣੇ ਸਹਾਇਕ ਨਾਲ ਉਸ ਘਰੋਂ ਨਿਕਲ ਕੇ ਭੱਟੂ ਰੋਡ ਵੱਲ ਅੱਗੇ ਚਲੇ ਗਏ ।

ਆਲੇ-ਦੁਆਲੇ ਦੇ ਲੋਕਾਂ ਨੇ ਛੁੱਡਵਾਇਆ ਬੀ. ਐਲ. ਓ. ਨੂੰ

ਹਰਪਾਲ ਸਿੰਘ ਨੇ ਦੱਸਿਆ ਕਿ ਫ਼ੋਨ `ਤੇ ਹੋਈ ਇਸ ਗੱਲਬਾਤ ਤੋਂ ਖ਼ਫ਼ਾ ਹੋ ਕੇ ਧਰਮਵੀਰ ਸਿੰਘ ਮੋਠੀਆ ਨੇ ਪਿੱਛੋਂ ਆ ਕੇ ਉਨ੍ਹਾਂ ਨੂੰ ਰੋਕ ਲਿਆ। ਮੁਲਜ਼ਮ ਨੇ ਆਉਂਦਿਆਂ ਹੀ ਬੀ. ਐੱਲ. ਓ. ਨਾਲ ਗਾਲੀ-ਗਲੋਚ ਅਤੇ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਇਸ ਹਮਲੇ ਦੌਰਾਨ ਮੁਲਜ਼ਮ ਨੇ ਬੀ. ਐੱਲ. ਓ. ਦੇ ਕੱਪੜੇ ਤੱਕ ਪਾੜ ਦਿੱਤੇ। ਹੰਗਾਮਾ ਹੁੰਦਾ ਦੇਖ ਆਸ-ਪਾਸ ਦੇ ਲੋਕ ਤੁਰੰਤ ਮੌਕੇ `ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਬੀ. ਐੱਲ. ਓ. ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਾਇਆ ।

ਕੀ ਆਖਿਆ ਥਾਣਾ ਇੰਚਾਰਜ ਨੇ

ਇਸ ਸਬੰਧੀ ਜਦੋਂ ਚੌਪਟਾ ਪੁਲਿਸ ਥਾਣਾ ਦੇ ਇੰਚਾਰਜ (Police Station In-charge) ਪ੍ਰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਬੀ.ਐੱਲ.ਓ. ਵੱਲੋਂ ਸ਼ਿਕਾਇਤ ਮਿਲ ਚੁੱਕੀ ਹੈ । ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਰਕਾਰੀ ਮੁਲਾਜ਼ਮ `ਤੇ ਹੋਏ ਇਸ ਹਮਲੇ ਕਾਰਨ ਇਲਾਕੇ ਦੇ ਹੋਰਨਾਂ ਮੁਲਾਜ਼ਮਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

Related Post

Instagram