ਹਰਿਆਣਾ ਪੁਲਸ ਨੇ ਗੈਂਗਸਟਰ ਦਲਜੀ ਸਿਹਾਗ ਦੀ ਕਰਵਾਈ ਸੰਗਲਾਂ ਵਿਚ ਬੰਨ੍ਹ ਪ੍ਰੇਡ
- by Jasbeer Singh
- November 20, 2025
ਹਰਿਆਣਾ ਪੁਲਸ ਨੇ ਗੈਂਗਸਟਰ ਦਲਜੀ ਸਿਹਾਗ ਦੀ ਕਰਵਾਈ ਸੰਗਲਾਂ ਵਿਚ ਬੰਨ੍ਹ ਪ੍ਰੇਡ ਹਰਿਆਣਾ, 20 ਨਵੰਬਰ 2025 : ਹਰਿਆਣਾ ਦੇ ਸ਼ਹਿਰ ਹਿਸਾਰ ਵਿਚ ਪੁਲਸ ਵਲੋਂ ਗੈਂਗਸਟਰ ਦਲਜੀਤ ਸਿਹਾਗ ਨੂੰ ਸੰਗਲਾਂ ਨਾਲ ਬੰਨ੍ਹ ਕੇ ਬਾਜ਼ਾਰਾਂ ਵਿਚ ਘੁਮਾਇਆ।ਦੱਸਣਯੋਗ ਹੈ ਕਿ ਉਕਤ ਗੈਂਗਸਟਰ 6 ਮਾਮਲਿਆਂ ਵਿਚ ਸ਼ਾਮਲ ਹੈ। ਪੁਲਸ ਨੇ ਲਿਆ ਗੈਂਗਸਟਰ ਦਾ ਇਕ ਦਿਨ ਦਾ ਪੁਲਸ ਰਿਮਾਂਡ ਗੈਂਗਸਟਰ ਦਲਜੀਤ ਸਿਹਾਗ ਦਾ ਇਕ ਦਿਨਾਂ ਪੁਲਸ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਹਿਸਾਰ ਪੁਲਸ ਨੇ ਉਸ ਨੂੰ ਦੋਵੇਂ ਹੱਥਾਂ ਵਿੱਚ ਬੇੜੀਆਂ ਬੰਨ੍ਹ ਕੇ ਪੈਦਲ ਪਰੇਡ ਕੀਤੀ ਗਈ। ਪਰੇਡ ਦੌਰਾਨ ਇੱਕ ਵੱਡੀ ਪੁਲਿਸ ਟੁਕੜੀ ਗੈਂਗਸਟਰ ਦੇ ਨਾਲ ਸੀ। ਬਾਜ਼ਾਰਾਂ ਵਿੱਚ ਲੋਕਾਂ ਨੇ ਪਰੇਡ ਦੇਖਦੇ ਹੋਏ ਪੁਲਿਸ ਕਾਰਵਾਈ ਦੀ ਸ਼ਲਾਘਾ ਕੀਤੀ। ਕਿਊਂ ਕੀਤਾ ਗਿਆ ਅਜਿਹਾ ਹਰਿਆਣਾ ਪੁਲਸ ਦੇ ਐਸ. ਪੀ. ਨੇ ਦੱਸਿਆ ਕਿ ਪੁਲਸ ਦਾ ਉਦੇਸ਼ ਲੋਕਾਂ ਨੂੰ ਅਜਿਹੇ ਅਪਰਾਧੀਆਂ ਦੀ ਅਸਲੀਅਤ ਨੂੰ ਸਮਝਾਉਣਾ ਅਤੇ ਸਮਾਜ ਵਚ ਡਰ ਮੁਕਤ ਮਾਹੌਲ ਬਣਾਉਣਾ ਹੈ।ਉਨ੍ਹਾਂ ਦੱਸਿਆ ਕਿ ਜਿਸ ਵੇਲੇ ਗੈਂਗਸਟਰ ਸਿਹਾਗ ਨੂੰ ਸੰਗਲਾਂ ਪਾ ਕੇ ਬਾਜ਼ਾਰਾਂ ਵਿਚ ਘੁਮਾਇਆ ਗਿਆ ਉਸ ਸਮੇਂ ਹਥਿਆਰਬੰਦ ਪੁਲਸ ਕਰਮਚਾਰੀ ਨਾਲ ਸਨ ਅਤੇ ਇਸ ਮੌਕੇ ਪੂਰੇ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ ਗਿਆ ।
