
ਹਰਿਆਣਵੀ ਅਧਿਆਪਕ ਨੇ ਲਹਿਰਾਇਆ ਯੂਰਪ ਦੀ ਸਭ ਤੋਂ ਉਚੀ ਚੋਟੀ ਤੇ ਭਾਰਤੀ ਤਿਰੰਗਾ ਝੰਡਾ
- by Jasbeer Singh
- August 27, 2025

ਹਰਿਆਣਵੀ ਅਧਿਆਪਕ ਨੇ ਲਹਿਰਾਇਆ ਯੂਰਪ ਦੀ ਸਭ ਤੋਂ ਉਚੀ ਚੋਟੀ ਤੇ ਭਾਰਤੀ ਤਿਰੰਗਾ ਝੰਡਾ ਹਰਿਆਣਾ, 27 ਅਗਸਤ 2025 : ਹਰਿਆਣਾ ਦੇ ਸ਼ਹਿਰ ਹਿਸਾਰ ਦੇ ਪ੍ਰੋਫ਼ੈਸਰ ਮਨੋਜ ਕੁਮਾਰ ਨੇ ਵਿਦੇਸ਼ੀ ਮੁਲਕ ਯੂੂਰਪ ਵਿਖੇ ਜਾ ਕੇ ਉਥੇ ਬਣੀ ਸਭ ਤੋੋਂ ਉਚੀ ਪਹਾੜੀ ਤੇ ਭਾਰਤ ਦੇਸ਼ ਦੀ ਆਨ-ਬਾਨ ਤੇ ਸ਼ਾਨ ਤਿਰੰਗਾ ਝੰਡਾ ਲਹਿਰਾ ਦਿੱਤਾ ਹੈ। ਕਿਸ ਉਟੀ ਚੋਟੀ ਤੇ ਲਹਿਰਾਇਆ ਗਿਆ ਹੈ ਤਿਰੰਗਾ ਝੰਡਾ ਹਰਿਆਣਾ ਦੇ ਸ਼ਹਿਰ ਹਿਸਾਰ ਦੇ ਰਹਿਣ ਵਾਲੇ ਪ੍ਰੋਫੈਸਰ ਮਨੋਜ ਕੁਮਾਰ ਜਿਨ੍ਹਾਂ ਵਲੋਂ ਵਿਦੇਸ਼ੀ ਮੁਲਕ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਵਿਖੇ ਜਾ ਕੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਹੈ ਉਹ ਚੋਟੀ ਮਾਊਂਟ ਐਲਬਰੂਸ ਹੈ। ਦੱਸਣਯੋਗ ਹੈ ਕਿ ਹਿਸਾਰ ਦੇ ਸਰਕਾਰੀ ਕਾਲਜ ਦੇ ਭੂਗੋਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਨੋਜ ਕੁਮਾਰ ਨੇ ਮਨਫ਼ੀ 30 ਡਿਗਰੀ ਤਾਪਮਾਨ ਵਿਚ ਬਰਫੀਲੀ ਹਵਾਵਾਂ ਦਾ ਸਾਹਮਣਾ ਕੀਤਾ ਅਤੇ ਯੂਰਪ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਲਬਰੂਸ ਉਤੇ ਚੜ੍ਹਾਈ ਕੀਤੀ।