ਪਿੰਡ ਸ਼ੇਰਪੁਰ ਦੇ ਨੌਜਵਾਨ ਦੀ ਹੋਈ ਅਮਰੀਕਾ ਵਿੱਚ ਮੌਤ ਅਮਰੀਕਾ : ਪੰਜਾਬ ਦੇ ਸ਼ਹਿਰ ਮੁਕੇਰੀਆਂ ਦੇ ਪਿੰਡ ਸ਼ੇਰਪੁਰ ਦੇ ਇਕ ਨੌਜਵਾਨ ਪਰਵਿੰਦਰ ਪਾਲ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਸਬੰਧੀ ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨ੍ਹਾਂ ਦਾ ਪੁੱਤਰ ਕਮਾਈ ਕਰਨ ਲਈ ਲਗਭਗ ਛੇ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਮੌਜੂਦਾ ਸਮੇਂ ’ਚ ਮ੍ਰਿਤਕ ਨੌਜਵਾਨ ਮੈਰੀਲੈਂਡ ਵਿੱਚ ਰਹਿੰਦਾ ਅਤੇ ਸਟੋਰ ਤੇ ਕੰਮ ਕਰਦਾ ਸੀ।ਪੇਟ ਵਿਚ ਇਨਫੈਕਸ਼ਨ ਹੋਣ ਕਰਕੇ ਪਿਛਲੇ ਦਿਨਾਂ ਤੋਂ ਇਲਾਜ਼ ਲਈ ਹਸਪਤਾਲ ਵਿੱਚ ਦਾਖ਼ਲ ਸੀ। ਬੀਤੀ ਦੇਰ ਰਾਤ ਅਚਾਨਕ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਹਰ ਪਾਸੇ ਸੋਗ ਦਾ ਮਾਹੌਲ ਬਣ ਗਿਆ।
