
ਸਿਹਤ ਟੀਮਾਂ ਵੱਲੋ ਹੁਣ ਤੱਕ ਖੁਸ਼ਕ ਦਿਵਸ ਮੌਕੇ 511556 ਘਰਾਂ/ਥਾਂਵਾ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ
- by Jasbeer Singh
- August 23, 2024

ਸਿਹਤ ਟੀਮਾਂ ਵੱਲੋ ਹੁਣ ਤੱਕ ਖੁਸ਼ਕ ਦਿਵਸ ਮੌਕੇ 511556 ਘਰਾਂ/ਥਾਂਵਾ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ 2515 ਥਾਂਵਾਂ ਤੇ ਮੱਛਰਾਂ ਦਾ ਲ਼ਾਰਵਾ ਪਾਏ ਜਾਣ ਤੇ ਕਰਵਾਇਆ ਨਸ਼ਟ, ਹਰੇਕ ਹਫਤੇ ਫਰਾਈਡੇ-ਡਰਾਈ ਡੇ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ, ਡੇਂਗੁ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ : ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਪਟਿਆਲਾ, 23 ਅਗਸਤ ( ) ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇ-ਡਰਾਈ ਡੇ ਅਭਿਆਨ ਤਹਿਤ ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਵਿਸ਼ੇਸ ਮੁਹਿੰਮ ਦੌਰਾਨ ਜਿਲ੍ਹੇ ਦੇ ਸਾਰੇ ਬਸ ਅੱਡੇ ,ਰੇਲਵੇ ਸਟੇਸ਼ਨ ,ਪੀ.ਆਰ.ਟੀ.ਸੀ ਵਰਕਸ਼ਾਪ ਨਾਭਾ ਰੋਡ ਅਤੇ ਸਰਹਿੰਦੀ ਗੇਟ ,ਸੁਖਰਾਮ ਕਲੋਨੀ,ਏਕਤਾ ਨਗਰ,,ਸਾਂਝੀਆਂ ਪਬਲਿਕ ਥਾਂਵਾਂ ਅਤੇ ਗੁਰਦੀਪ ਕਲੋਨੀ ਪਟਿਆਲਾ ਵਿਖੇੇ ਡੇਂਗੂ ਲਾਰਵੇ ਦੀੇ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਕਿਸੇ ਕਿਸਮ ਦਾ ਬੁਖਾਰ ਹੋਣ ਤੇ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ, ਜੋ ਕਿ ਸਰਕਾਰੀ ਸਿਹਤ ਸੰਸ਼ਥਾਵਾਂ ਵਿੱਚ ਮੁਫਤ ਉਪਲੱਭਧ ਹੈਬੁਖਾਰ ਹੋਣ ਦੀ ਸੁਰਤ ਵਿੱਚ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ, ਹੋਰ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ ਉਹਨਾਂ ਕਿਹਾ ਕਿ ਡੇਂਗੁ ਇੱਕ ਵਾਰਿੲਲ ਬੁਖਾਰ ਹੈ ਜੋ ਕਿ ਏਡੀਜ਼ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਇਹ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਉਹਨਾਂ ਨੇ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਆਦਿ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫਰਿਜ਼ਾਂ ਦੀਆਂ ਟਰੇਆਂ ਨੂੰ ਸਾਫ ਕਰਨਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਿਲ੍ਹਾ ਐਪੀਡੇਮਿਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਮੋਸਮ ਹੋਣ ਕਾਰਨ ਮੱਛਰ ਦੀ ਪੈਦਾਵਾਰ ਵਿੱਚ ਵਾਧਾ ਹੋ ਰਿਹਾ ਹੈ ਸੋ ਜਰੂਰੀ ਸਾਵਧਾਨੀਆਂ ਵਰਤੀਆ ਜਾਣ ,ਪੂਰੀਆ ਬਾਹਾਂ ਵਾਲੇ ਕਪੜੇ ਪਹਿਨੇ ਜਾਣ । ਸਾਫ- ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।ਆਲੇ ਦੁਆਲੇ ਪਾਣੀ ਖੜਾ ਨਾਂ ਹੋਣ ਦਿੱਤਾ ਜਾਵੇ ।ਅੱਜ ਫਰਾਈਡੇ-ਡਰਾਈ ਡੇ ਅਭਿਆਨ ਅਧੀਨ ਸਿਹਤ ਟੀਮਾਂ ਵੱਲੋਂ ਜਿਲ੍ਹੇ ਦੇ ਵੱਖ ਵੱਖ ਏਰੀਏ ਦੇ 37908 ਘਰਾਂ ਵਿਚ ਪਹੰੁਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 398 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖੁਸ਼ਕ ਦਿਵਸ ਮੁਹਿੰਮ ਤਹਿਤ 511556 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 2515 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆਡੲਸ ਮਹੀਨੇ ਦੌਰਾਨ ਸਕੂਲਾਂ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਬਾਰੇ ਜਾਗਰੂਕ ਕਰਨ ਸਬੰਧੀ ਗਤੀਵਿਧੀਆਂ ਜਾਰੀ ਰਹਿਣਗੀਆਂ ਬਾਰਿਸ਼ਾਂ ਤੋਂ ਬਾਅਦ ਖੜੇ ਪਾਣੀ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵੀਸਾਈਡ ਦਵਾਈਆਂ ਦਾ ਛਿੜਕਾਅ ਜਾਰੀ ਹੈ