ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 9 ਤੇ ਪਈ ਪਟਿਆਲਾ, 7 ਅਕਤੂੂਬਰ 2025 : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਰੇਪ ਮਾਮਲੇ ਵਿਚ ਮਾਨਯੋਗ ਕੋਰਟ ਵਿਚ ਜ਼ਮਾਨਤ ਲਈ ਦਾਇਰ ਕੀਤੀ ਗਈ ਰਿਟ ਤੇ ਸੁਣਵਾਈ ਕੋਰਟ ਵਲੋਂ ਮੁਲਤਵੀ ਕਰਦਿਆਂ 9 ਅਕਤੂਬਰ ਤੇ ਪਾ ਦਿੱਤੀ ਗਈ ਹੈ। ਕੀ ਹੋਇਆ ਮਾਨਯੋਗ ਕੋੋਰਟ ਵਿਚ ਜਿ਼ਲਾ ਅਦਾਲਤਾਂ ਵਿਚ ਵਿਧਾਇਕ ਪੱਖ ਅਤੇ ਵਿਰੋਧੀ ਪੱਖ ਵਲੋਂ ਪੇਸ਼ ਹੋਏ ਦੋਵਾਂ ਧਿਰਾਂ ਨੇ ਐਡੀਸ਼ਨਲ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਵਿੱਚ ਇੱਕ ਵਾਰ ਫਿਰ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅਦਾਲਤ ਅੱਜ ਫੈਸਲਾ ਸੁਣਾਏਗੀ ਪਰ ਅਦਾਲਤ ਨੇ ਹੁਣ ਇਸ ਮਾਮਲੇ ‘ਤੇ ਅਗਲੀ ਸੁਣਵਾਈ 9 ਅਕਤੂਬਰ ਨੂੰ ਤੈਅ ਕੀਤੀ ਹੈ । ਪਠਾਣਮਾਜਰਾ ਨੇ ਆਪਣੀ ਪਟੀਸ਼ਨ ਵਿੱਚ ਦੋ ਮੁੱਖ ਦਲੀਲਾਂ ਕੀ ਦਿੱਤੀਆਂ ਪਠਾਣ ਮਾਜਰਾ ਨੇ ਆਪਣੀ ਪਟੀਸ਼ਨ ਵਿੱਚ ਦੋ ਮੁੱਖ ਦਲੀਲਾਂ ਦਿੰਦਿਆਂ ਦੱਸਿਆ ਕਿ ਉਸਦੇ ਖਿਲਾਫ ਮਾਮਲਾ ਰਾਜਨੀਤਕ ਤੌਰ ‘ਤੇ ਪ੍ਰੇਰਿਤ ਸੀ ਤੇ ਦੂਸਰਾ ਉਸਨੇ ਦਲੀਲ ਦਿੱਤੀ ਕਿ ਜਿਸ ਸਿ਼ਕਾਇਤ ਦੇ ਆਧਾਰ ‘ਤੇ ਕੇਸ ਦਾਇਰ ਕੀਤਾ ਗਿਆ ਸੀ, ਉਹ ਲੰਬੇ ਸਮੇਂ ਤੋਂ ਪੈਂਡਿੰਗ ਸੀ । ਹਾਲਾਂਕਿ ਸਰਕਾਰੀ ਵਕੀਲ ਨੇ ਕਿਹਾ ਕਿ ਕਾਰਵਾਈ ਸਥਾਪਤ ਨਿਯਮਾਂ ਅਨੁਸਾਰ ਕੀਤੀ ਗਈ ਸੀ ਅਤੇ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕੀਤਾ ਗਿਆ ਸੀ।
