post

Admin

(Chief Editor)

ਹਾਈ ਕੋਰਟ ਵੱਲੋਂ ਯੇਦੀਯੁਰੱਪਾ ਨੂੰ ਨਿੱਜੀ ਪੇਸ਼ੀ ਤੋਂ ਛੋਟ

post-img

ਹਾਈ ਕੋਰਟ ਵੱਲੋਂ ਯੇਦੀਯੁਰੱਪਾ ਨੂੰ ਨਿੱਜੀ ਪੇਸ਼ੀ ਤੋਂ ਛੋਟ ਬੰਗਲੂਰੂ, : ਕਰਨਾਟਕ ਹਾਈ ਕੋਰਟ ਨੇ ਅੱਜ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੱਲੋਂ ਉਨ੍ਹਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਦਰਜ ਕੇਸ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ 26 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਅਤੇ ਭਾਜਪਾ ਆਗੂ ਨੂੰ 15 ਜੁਲਾਈ ਨੂੰ ਕੇਸ ਦੇ ਸਬੰਧ ਵਿੱਚ ਬੰਗਲੂਰੂ ਅਦਾਲਤ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਹੈ। ਪੋਕਸੋ ਐਕਟ ਤਹਿਤ ਦਰਜ ਕੇਸ ਦੇ ਸਬੰਧ ਵਿੱਚ ਫਾਸਟ ਟਰੈਕ ਕੋਰਟ ਨੇ 1 ਤੋਂ 4 ਜੁਲਾਈ ਨੂੰ ਕੀਤੀ ਸੁਣਵਾਈ ਦੌਰਾਨ 81 ਸਾਲਾ ਆਗੂ ਨੂੰ 15 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੇ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਨੇ 27 ਜੂਨ ਨੂੰ ਫਾਸਟ ਟਰੈਕ ਕੋਰਟ ’ਚ ਯੇਦੀਯੁਰੱਪਾ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ।

Related Post

Instagram