post

Jasbeer Singh

(Chief Editor)

Punjab

ਹਾਈ ਕੋਰਟ ਨੇ ਭਿਉਰਾ ਦੀ ਯੂ. ਟੀ. ਪ੍ਰਸ਼ਾਸਨ ਨੂੰ ਇਲਾਜ ਮੁਹਈਆ ਕਰਵਾਉਣ ਦੀ ਢੁੱਕਵੀਂ ਹਦਾਇਤ ਲਈ ਨੋਟਿਸ ਜਾਰੀ ਕਰਕੇ ਮੰਗਿਆ

post-img

ਹਾਈ ਕੋਰਟ ਨੇ ਭਿਉਰਾ ਦੀ ਯੂ. ਟੀ. ਪ੍ਰਸ਼ਾਸਨ ਨੂੰ ਇਲਾਜ ਮੁਹਈਆ ਕਰਵਾਉਣ ਦੀ ਢੁੱਕਵੀਂ ਹਦਾਇਤ ਲਈ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ’ਚ ਸਜ਼ਾਯਾਫ਼ਤਾ ਪਰਮਜੀਤ ਸਿੰਘ ਭਿਉਰਾ ਨੇ ਢਿੱਡ ਵਿਚ ਤੇ ਪਿਸ਼ਾਬ ਵਿਚ ਇਨਫ਼ੈਕਸ਼ਨ ਦੀ ਸ਼ਿਕਾਇਤ ਕਰਦਿਆਂ ਇਲਾਜ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ । ਇਸ ਨੂੰ ਲੈ ਕੇ ਉਸ ਨੇ ਐਡਵੋਕੇਟ ਸਿਮਰਨਜੀਤ ਸਿੰਘ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਯੂ. ਟੀ. ਪ੍ਰਸ਼ਾਸਨ ਨੂੰ ਢੁੱਕਵੀਂ ਹਦਾਇਤ ਦੇਣ ਦੀ ਮੰਗ ਕੀਤੀ, ਜਿਸ ’ਤੇ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।ਪਟੀਸ਼ਨ ਵਿਚ ਕਿਹਾ ਹੈ ਕਿ ਭਿਉਰਾ ਨੂੰ ਖਾਣਾ ਪੀਣਾ ਨਹੀਂ ਪਚ ਰਿਹਾ ਹੈ ਅਤੇ ਪਿਸ਼ਾਬ ਵਿਚ ਵੀ ਇਨਫ਼ੈਕਸ਼ਨ ਹੈ । ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ ਤੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿਤੀਆਂ ਗਈਆਂ ਪਰ ਮੁਕੰਮਲ ਇਲਾਜ ਦੇਣ ਦੀ ਬਜਾਇ ਦਰਦ ਦੀਆਂ ਗੋਲੀਆਂ ਨਾਲ ਹੀ ਸਾਰ ਦਿਤਾ ਜਾ ਰਿਹਾ ਹੈ, ਲਿਹਾਜਾ ਸਹੀ ਤੇ ਮੁਕੰਮਲ ਇਲਾਜ ਕਰਵਾਇਆ ਜਾਵੇ ।

Related Post