post

Jasbeer Singh

(Chief Editor)

Punjab

ਹਾਈਕੋਰਟ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਦਰਜ 10 ਕੀਤੀਆਂ ਰੱਦ, ਪਰ ਨਹੀਂ ਮਿਲੇਗੀ ਰਾਹ

post-img

ਹਾਈਕੋਰਟ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਦਰਜ 10 ਕੀਤੀਆਂ ਰੱਦ, ਪਰ ਨਹੀਂ ਮਿਲੇਗੀ ਰਾਹ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਹਰਿਆਣਾ ਹਾਈਕੋਰਟ ਨੇ ਮੋਹਾਲੀ ਦੇ ਸੰਨੀ ਇਨਕਲੇਵ ਦੇ ਮਾਲਕ ਜਰਨੈਲ ਬਾਜਵਾ ਖਿਲਾਫ ਦਰਜ 10 ਰੱਦ ਕਰ ਦਿੱਤੀਆਂ ਹਨ । ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਬਾਜਵਾ ਦੇ ਕਿਸੇ ਵੀ ਜਾਇਦਾਦ ਨੂੰ ਵੇਚਣ `ਤੇ ਪਾਬੰਦੀ ਲਗਾਈ ਸੀ । ਵਕੀਲ ਨਿਖਿਲ ਘਈ ਨੇ ਦੱਸਿਆ ਕਿ ਅਦਾਲਤ ਨੇ ਬਾਜਵਾ ਡਿਵੈਲਪਰਜ਼ ਖਿਲਾਫ਼ ਸੁਣਵਾਈ ਦੌਰਾਨ 10 ਐਫ਼. ਆਈ. ਆਰ. ਰੱਦ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਜਰਨੈਲ ਸਿੰਘ ਬਾਜਵਾ ਨੇ ਹੁਣ ਇਨ੍ਹਾਂ ਸਾਰੀਆਂ ਐਫ. ਆਈ. ਆਰਜ.਼ ਵਿੱਚ ਸਿ਼਼ਕਾਇਤਕਰਤਾਵਾਂ ਨਾਲ ਸਮਝੌਤਾ ਕਰ ਲਿਆ ਹੈ । ਦੱਸਣਯੋਗ ਹੈ ਕਿ ਹਾਈਕੋਰਟ ਦੀ ਸਖਤੀ ਤੋਂ ਬਾਅਦ ਹੁਣ ਜਰਨੈਲ ਬਾਜਵਾ ਨੇ ਆਪਣੇ ਖਿਲਾਫ ਇਕ-ਇਕ ਕਰਕੇ ਕੇਸਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਨ੍ਹਾਂ ਸਾਰੀਆਂ ਐਫ. ਆਈ. ਆਰਜ.਼ ਵਿੱਚ ਸਿ਼਼ਕਾਇਤਕਰਤਾਵਾਂ ਨੂੰ ਹੋਏ ਨੁਕਸਾਨ ਦੇ ਬਦਲੇ ਦੁੱਗਣੀ ਅਤੇ ਤਿੱਗਣੀ ਰਕਮ ਦੇਣ ਦਾ ਸਮਝੌਤਾ ਕੀਤਾ ਜਾ ਰਿਹਾ ਹੈ । ਹਾਲਾਂਕਿ ਇਨ੍ਹਾਂ 10 ਐਫ. ਆਈ. ਆਰਜ.਼ ਦੇ ਰੱਦ ਹੋਣ ਦੇ ਬਾਵਜੂਦ ਬਾਜਵਾ ਨੂੰ ਰਾਹਤ ਨਹੀਂ ਮਿਲੇਗੀ, ਕਿਉਂਕਿ 8 ਐਫ. ਆਈ. ਆਰਜ਼. ਵਿੱਚ ਹਾਲੇ ਵੀ ਉਹ ਹਿਰਾਸਤ ਵਿੱਚ ਰਹੇਗਾ । ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਵੱਲੋਂ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਜਵਾ ਖਿ਼ਲਾਫ਼ ਧੋਖਾਧੜੀ ਦੀਆਂ ਕੁੱਲ 53 ਐਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 39 ਐਫ. ਆਈ. ਆਰਜ਼. ਵਿੱਚ ਜਾਂਚ ਪੈਂਡਿੰਗ ਸੀ । ਹੁਣ ਭਾਵੇਂ ਹਾਈਕੋਰਟ ਨੇ 10 ਐਫ. ਆਈ. ਆਰਜ਼. ਰੱਦ ਕਰ ਦਿੱਤੀਆਂ ਹਨ ਪਰ ਅਜੇ ਵੀ ਉਸ ਖ਼ਿਲਾਫ਼ 43 ਐਫ. ਆਈ. ਆਰਜ਼ ਪੈਂਡਿੰਗ ਹਨ, ਉਹ ਇਨ੍ਹਾਂ ਬਾਕੀ ਮਾਮਲਿਆਂ ਵਿੱਚ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

Related Post