

ਡਕਾਲਾ ਸਕੂਲ 'ਚ ਸਮਰ ਕੈਂਪ ਆਯੋਜਿਤ ਪਟਿਆਲਾ, 6 ਜੂਨ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਿਖੇ ਸਰਬਜੀਤ ਸਿੰਘ ਫਿਜੀਕਲ ਲੈਕਚਰਾਰ ਅਤੇ ਡੀਪੀਈ ਬਨੀਤਾ ਦੀ ਅਗਵਾਈ ਵਿਚ ਸਮਰ ਕੈਂਪ ਸਫ਼ਲਤਾ ਪੂਰਵਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚਲੇ ਵਿਦਿਆਰਥੀਆਂ ਲਈ ਡਾਈਟ ਦਾ ਵਿਸ਼ੇਸ਼ ਪ੍ਰਬੰਧ ਪੰਜਾਬ ਰਿਐਲਿਟੀ ਗਰੁੱਪ ਵੱਲੋਂ ਕੀਤਾ ਗਿਆ। ਜਿਸ ਲਈ ਗਰੁੱਪ ਦੇ ਪ੍ਰਧਾਨ ਸੁਖਚੈਨ ਸਿੰਘ ਉਚੇਚੇ ਤੌਰ 'ਤੇ ਸਕੂਲ ਪੁੱਜੇ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ 5100 ਰੁਪਏ ਇਨਾਮ ਵਜੋਂ ਦਿੱਤਾ। ਇਸ ਦੌਰਾਨ ਸਕੂਲ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਲੈਕਚਰਾਰ ਜਤਿੰਦਰ ਸਿੰਘ ਗਿੱਲ ਅਤੇ ਕੰਪਿਊਟਰ ਅਧਿਆਪਕ ਦਲਬੀਰ ਸਿੰਘ ਸਮੇਤ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।