post

Jasbeer Singh

(Chief Editor)

Patiala News

ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਭਿਆਨ ਨੂੰ ਰੂਸ, ਆਸਟ੍ਰੇਲੀਆ ਅਤੇ ਨੇਪਾਲ ਵਿੱਚ ਮਿਲੀ ਹੈ ਕਾਫ਼ੀ ਕਾਮਯਾਬੀ : ਅਨਿਲ ਭਾਰਤੀ

post-img

ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਭਿਆਨ ਨੂੰ ਰੂਸ, ਆਸਟ੍ਰੇਲੀਆ ਅਤੇ ਨੇਪਾਲ ਵਿੱਚ ਮਿਲੀ ਹੈ ਕਾਫ਼ੀ ਕਾਮਯਾਬੀ : ਅਨਿਲ ਭਾਰਤੀ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਸ਼ਵ ਪੱਧਰੀ ਪ੍ਰਸਾਰ ਵਿੱਚ ਹਿੰਦੁਸਤਾਨੀ ਮਿੱਤਰਾਂ ਦੀ ਮਹੱਤਵਪੂਰਣ ਭੂਮਿਕਾ, ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ਆਯੋਜਿਤ ਪਟਿਆਲਾ, 14 ਸਤੰਬਰ 2025 : 'ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਵਿਸ਼ਵ ਪੱਧਰੀ ਪ੍ਰਸਾਰ ਵਿੱਚ ਹਿੰਦੁਸਤਾਨੀ ਮਿੱਤਰਾਂ ਦੀ ਮਹੱਤਵਪੂਰਣ ਭੂਮਿਕਾ ' ਵਿਸ਼ੇ ਤੇ ਇੱਕ ਵਿਚਾਰ ਚਰਚਾ ਆਯੋਜਿਤ ਕੀਤੀ ਗਈ । ਇਸ ਵਿਚਾਰ ਚਰਚਾ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਅੰਤਰਰਾਸ਼ਟ੍ਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਅਜ਼ਾਦ ਨੇ ਦੱਸਿਆ ਕਿ ਸਮੁੱਚੀ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਅਭਿਆਨ ਚਲਾ ਰਹੇ ਪਟਿਆਲਾ ਦੇ ਐਸ. ਡੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਵਿੱਚ ਐਸ. ਐਸ. ਮਾਸਟਰ ਦੇ ਤੌਰ ਤੇ ਸੇਵਾਰਤ ਅਨਿਲ ਕੁਮਾਰ ਭਾਰਤੀ ਨੂੰ  ਰੂਸ, ਆਸਟ੍ਰੇਲੀਆ ਅਤੇ ਨੇਪਾਲ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ । ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਤ੍ਰਿਭਾਸ਼ਾ/ਬਹੁਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਖੋਜ ਕੀਤੀ ਹੈ । ਇਸ ਪੱਧਤੀ ਅਨੁਸਾਰ ਦੇਸ਼-ਵਿਦੇਸ਼ ਦੀ ਕਿਸੇ ਵੀ ਭਾਸ਼ਾ ਦਾ ਅੰਗ੍ਰੇਜੀ ਅਤੇ ਪੰਜਾਬੀ ਨਾਲ ਤਾਲਮੇਲ ਬਣਾ ਕੇ ਪੰਜਾਬੀ ਨੂੰ ਕਿਸੇ ਵੀ ਦੇਸ਼ ਦੇ ਲੋਕ ਬੜੀ ਆਸਾਨੀ ਨਾਲ ਸਿੱਖ ਸਕਦੇ ਹਨ । ਲੇਖਕ ਅਨਿਲ ਕੁਮਾਰ ‘ਭਾਰਤੀ* ਦੁਆਰਾ ਲਿਖੀ ਗਈ ਪੁਸਤਕਾਂ ‘‘ਥ੍ਰੀ ਇਨ ਵਨ ਮੈਜਿਕ" ਅਤੇ ‘‘ਫੋਰ ਇਨ ਵਨ ਮੈਜਿਕ", "ਲੈਂਗੁਏਜ ਲਰਨਿੰਗ ਬੁੱਕ ਆਫ ਰਸ਼ੀਅਨ, ਹਿੰਦੀ ਐਂਡ ਇੰਗਲਿਸ਼" ਆਦਿਕ ਦਾ ਵਿਮੋਚਨ ਰੂਸ ਦੇ ਮਾਸਕੋ ਸ਼ਹਿਰ ਵਿੱਚ ਵੱਖ ਵੱਖ ਸ਼ਾਨਦਾਰ ਸਮਾਗਮਾਂ ਵਿੱਚ ਕੀਤਾ ਗਿਆ । ਪਂਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਦੱਸਿਆ ਕਿ ‘ਥ੍ਰੀ ਇਨ ਵਨ ਮੈਜਿਕ* ਪੁਸਤਕ ਦਾ ਵਿਮੋਚਨ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸਿੱਖਿਆ ਮੰਤਰੀ ਆਲੋਕ ਰਾਜ ਨੇ ਪੰਜਾਬੀ ਸਭਾ ਮਾਸਕੋ ਦੁਆਰਾ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਕੀਤਾ ਗਿਆ । ਇਸ ਪੁਸਤਕ ਰਾਹੀਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਲੋਕ ਪੰਜਾਬੀ ਭਾਸ਼ਾ ਅਤੇ ਇਸ ਦੇ ਮੌਲਿਕ ਗਿਆਨ ਨੂੰ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਪੁਸਤਕ ਦੀ ਸੈਂਕੜਾਂ ਪ੍ਰਤੀਆਂ ਨੂੰ ਮਾਸਕੋ ਵਿੱਚ ਪੂਰਨ ਤੌਰ ਤੇ ਮੁਫਤ ਵੰਡਿਆ ਗਿਆ । ਅਨਿਲ ਕੁਮਾਰ ‘ਭਾਰਤੀ' ਦੀ ਇਨ੍ਹਾਂ ਯਾਤਰਾਵਾਂ ਦਾ ਆਯੋਜਨ ਅਤੇ ਪੰਜਾਬੀ ਪ੍ਰਸਾਰ ਅਭਿਆਨ ਵਿੱਚ ਇਨ੍ਹਾਂ ਦੇ ਦੋਸਤ ਭਾਰਤੀ ਦੂਤਾਵਾਸ ਸਕੂਲ ਮਾਸਕੋ ਵਿੱਚ ਹਿੰਦੀ ਦੇ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਅੰਤਰਰਾਸ਼ਟਰੀ ਲੇਖਕ ਸੁਸ਼ੀਲ ਕੁਮਾਰ ਆਜ਼ਾਦ ਨੇ ਵੀ ਬੜਾ ਖਾਸ ਯੋਗਦਾਨ ਦਿੱਤਾ ਹੈ, ਨੇ ਦੱਸਿਆ ਕਿ ‘ਮਾਸਕੋ ਵਿੱਚ ਪੰਜਤਾਰਾ ਹੋਟਲ ਵਿੱਚ ਰੂਸੀ ਭਾਰਤੀ ਮੈਤ੍ਰੀ ਸੰਘ ਮਾਸਕੋ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫੌਰ ਲੈਂਗਵੇਜ ਕੁਆਰਡੀਨੇਸ਼ਨ ਦੁਆਰਾ ਸਾਂਝੇ ਤੌਰ ਤੇ ਬੀਤੇ ਸਾਲ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੂਸ ਸਥਿਤ ਭਾਰਤ ਦੇ ਉਸ ਸਮੇਂ ਦੇ ਰਾਜਦੂਤ ਡੀ. ਬੀ. ਵੇਂਕਟੇਸ਼ ਵਰਮਾ ਅਤੇ ਰੂਸ ਦੀ ਸੱਤਾਧਾਰੀ ਪਾਰਟੀ ਦੇ ਸੀਨੇਟਰ ਮੋਰੋਜੋਵ ਆਈਗੋਰ ਨਿਕੋਲਾਈਵਿਚ ਦੁਆਰਾ ਅਨਿਲ ਕੁਮਾਰ ‘ਭਾਰਤੀ* ਦੀ ਨਵੀਂ ਪੁਸਤਕ ‘‘ਫੋਰ ਇਨ ਵਨ ਮੈਜਿਕ" ਦਾ ਲੋਕਾਰਪਣ ਵੀ ਕੀਤਾ ਗਿਆ । ਇਹ ਪੁਸਤਕ ਦੁਨੀਆ ਦੀ ਪਹਿਲੀ ਇਸ ਤਰ੍ਹਾਂ ਦੀ ਪੁਸਤਕ ਹੈ, ਜਿਸਦੀ ਮਦਦ ਨਾਲ ਕੋਈ ਵੀ ਵਿਅਕਤੀ ਹਿੰਦੀ, ਪੰਜਾਬੀ ਅਤੇ ਅੰਗ੍ਰੇਜੀ ਭਾਸ਼ਾਵਾਂ ਦੇ ਨਾਲ-ਨਾਲ ਰੂਸੀ ਭਾਸ਼ਾ ਦਾ ਮੌਲਿਕ ਗਿਆਨ ਵੀ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ । ਇਸ ਮੌਕੇ ਤੇ ਭਾਰਤ ਅਤੇ ਰੂਸ ਦੇ ਸੈਂਕੜਿਆਂ ਵਿਦਵਾਨਾਂ ਅਤੇ ਸਿੱਖਿਆਸ਼ਾਸਤਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ‘ਦਿਸ਼ਾ' ਦੇ ਸੰਸਥਾਪਕ ਪ੍ਰਧਾਨ ਡਾ. ਰਮੇਸ਼ਵਰ ਸਿੰਘ ਅਤੇ ਸੁਪ੍ਰਸਿੱਧ ਪਦਾਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ । ਜਿਕਰਯੋਗ ਹੈ ਕਿ ਦੇਸ਼ ਭਰ ਦੀ ਜੇਲਾਂ ਵਿੱਚ ਰਹਿ ਰਹੇ ਹਜ਼ਾਰਾਂ ਅਨਪੜ੍ਹ ਕੈਦੀਆਂ ਨੂੰ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਸਿਖਾਉਣ ਲਈ ਅਧਿਆਪਕ ਅਨਿਲ ਕੁਮਾਰ ‘ਭਾਰਤੀ' ਦੇ ‘‘ਭਾਸ਼ਾ ਗਿਆਨ ਤੋਂ ਆਤਮ ਸਨਮਾਨ" ਪ੍ਰੋਜੈਕਟ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ, ਪੂਰਵ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪੂਰਵ ਉਪ-ਰਾਸ਼ਟਰਪਤੀ ਵੈਂਕੇਯਾ ਨਾਯਡੂ ਨੇ ਗ੍ਰਹਿ ਮੰਤਰਾਲੇ ਨੂੰ ਵੀ ਅੱਗੇ ਕਾਰਵਾਈ ਕਰਨ ਲਈ ਭੇਜਿਆ ਸੀ । ਪੰਜਾਬੀ ਵਿੱਚ ਸ਼ੁਭ ਸਵੇਰ ਕਹੋ ਜਾਂ ਅੰਗ੍ਰੇਜੀ ਵਿੱਚ ਗੁਡ ਮਾਰਨਿੰਗ ਜਾਂ ਰੂਸੀ ਭਾਸ਼ਾ ਵਿੱਚ ਦੋਬਾਰੀਏ ਉਤਰੋ। ਭਾਵ ਸਾਹਮਣੇ ਵਾਲੇ ਨੂੰ ਆਪਣੀ ਸਵੇਰ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਹੀ ਹੈ, ਪਰੰਤੂ ਜਦੋਂ ਤੱਕ ਸਾਨੂੰ ਇਨ੍ਹਾਂ ਭਾਸ਼ਾਵਾਂ ਦਾ ਮੌਲਿਕ ਗਿਆਨ ਨਹੀਂ ਹੋਵੇਗਾ, ਸਾਹਮਣੇ ਵਾਲਾ ਸਾਡੀਆਂ ਸ਼ੁਭਕਾਮਨਾਵਾਂ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਉਹ ਸਾਰੀ ਦੁਨੀਆ ਨੂੰ ਭਾਸ਼ਾਈ ਪੱਧਰ ਤੇ ਇੱਕਜੁਟ ਕਰਨ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੀ ਸੰਸਕ੍ਰਿਤੀਆਂ ਤੇ ਸੱਭਿਆਚਾਰਾਂ ਨੂੰ ਇੱਕ ਦੂਜੇ ਦੇਸ਼ ਦੇ ਲੋਕਾਂ ਦੇ ਜਾਣਨ, ਪਹਿਚਾਣਨ, ਸਮਝਣ ਅਤੇ ਹੋਰ ਸੰਸਕ੍ਰਿਤੀਆਂ ਵਿੱਚ ਆਪਸੀ ਭਾਈਵਾਲ ਅਤੇ ਮੇਲ ਮਿਲਾਪ ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਕੋਸ਼ਿਸ਼ ਕਰਨ ਦੀ ਬਹੁਤ ਲੋੜ ਹੈ। ਇਸੇ ਸੋਚ ਨੂੰ ਮੂਰਤ ਰੂਪ ਪ੍ਰਦਾਨ ਕਰਨ ਲਈ ਅੱਗੇ ਆਏ ਹਨ ਪਟਿਆਲਾ ਦੇ ਲੇਖਕ ਤੇ ਸਿੱਖਿਆਸ਼ਾਸਤਰੀ ਅਨਿਲ ਕੁਮਾਰ ਭਾਰਤੀ। ਇਸ ਪੱਧਤੀ ਅਨੁਸਾਰ ਪੰਜਾਬੀ ਭਾਸ਼ਾ ਦੇ ਸਵਰ/ਵਿਅੰਜਨ ਅਤੇ ਸ਼ਬਦਾਂ ਨੂੰ ਤੁਲਨਾਤਮਕ ਪੱਖੋਂ ਸਿੱਖਿਆ ਜਾਂਦਾ ਹੈ। ਇਸ ਤਕਨੀਕ ਦੀ ਮਦਦ ਨਾਲ ਪੰਜਾਬੀ ਭਾਸ਼ਾ ਦੇ ਅੰਗ੍ਰੇਜੀ, ਹਿੰਦੀ ਅਤੇ ਕਿਸੇ ਵੀ ਹੋਰ ਭਾਸ਼ਾ ਦੇ ਸਵਰਾਂ, ਸ਼ਬਦਾਂ ਅਤੇ ਵਾਕਾਂ ਦੀ ਉਚਾਰਨ ਪੱਧਤੀ ਨੂੰ ਆਪਸ ਵਿੱਚ ਤੁਲਨਾਤਮਕ ਢੰਗ ਨਾਲ ਸਿਖਾਇਆ ਜਾ ਸਕਦਾ ਹੈ। ਪੁਸਤਕ ‘‘ਥ੍ਰੀ ਇਨ ਵਨ ਮੈਜਿਕ" ਰਾਹੀਂ ਪੰਜਾਬੀ ਭਾਸ਼ਾ ਨੂੰ ਹਿੰਦੀ ਅਤੇ ਅੰਗ੍ਰੇਜੀ ਭਾਸ਼ਾਵਾਂ ਦੇ ਜਾਣਕਾਰ ਬੜੀ ਹੀ ਆਸਾਨੀ ਨਾਲ ਸਿੱਖ ਸਕਦੇ ਹਨ ਉਸੇ ਤਰ੍ਹਾਂ ਪੁਸਤਕ ‘‘ਫੋਰ ਇਨ ਵਨ ਮੈਜਿਕ" ਰਾਹੀਂ ਚਾਹੇ ਉਹ ਰੂਸੀ ਹੋਣ ਜਾਂ ਪੰਜਾਬੀ ਜਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਅੰਗ੍ਰੇਜ ਹੋਣ ਜਾਂ ਭਾਰਤ ਵਿੱਚ ਰਹਿਣ ਵਾਲੇ ਅੰਗ੍ਰੇਜੀ ਭਾਸ਼ਾ ਦੇ ਜਾਣਕਾਰ, ਇਹ ਸਾਰੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਮੌਲਿਕ ਗਿਆਨ ਨੂੰ ਬੜੀ ਜਲਦੀ ਪ੍ਰਾਪਤ ਕਰ ਸਕਦੇ ਹਨ। ਇਸ ਪੱਧਤੀ ਵਿੱਚ ਜਿੱਥੇ ਹਜ਼ਾਰਾਂ ਸ਼ਬਦਾਂ ਨੂੰ ਪੰਜਾਬੀ ਦੇ ਨਾਲ—ਨਾਲ ਅੰਗ੍ਰੇਜੀ ਅਤੇ ਰੂਸੀ ਭਾਸ਼ਾ ਦੇ ਨਾਲ ਲਿਪੀਬੱਧ ਕਰਕੇ ਇੱਕ—ਦੂਜੇ ਨਾਲ ਤੁਲਨਾਤਮਕ ਪੱਖ ਤੋਂ ਜੋੜਿਆ ਗਿਆ ਹੈ ਉੱਥੇ ਹੀ 175 ਆਮ ਜੀਵਨ ਵਿੱਚ ਵਰਤੋਂ ਹੋਣ ਵਾਲੇ ਵਾਕਾਂ ਵਿੱਚ ਵੀ ਵਧੀਆ ਤਾਲਮੇਲ ਬਿਠਾ ਕੇ ਸਮਝਾਇਆ ਗਿਆ ਹੈ। ਇਸ ਸਮੂਹ ਕੰਮ ਨੂੰ ਕਰਨ ਲਈ ਅਨਿਲ ਕੁਮਾਰ ‘ਭਾਰਤੀ' ਦੀ ਧਰਮਪਤਨੀ ਵੀਨਾ ਕੁਮਾਰੀ ਅਤੇ ਪੁੱਤਰ ਜਸ਼ਨ ਦੁਆਰਾ ਵੀ ਸ਼ਲਾਘਾਯੋਗ ਸਹਿਯੋਗ ਪ੍ਰਾਪਤ ਹੋ ਰਿਹਾ ਹੈ ।

Related Post