
ਰਾਜਿੰਦਰਾ ਜਿੰਮਖਾਨਾ ਕਲੱਬ ਦੇ ਸਾਬਕਾ ਆਡੀਟਰ ਅਤੇ ਸਹਿਯੋਗੀ ਤੇ ਧੋਖਾਧੜੀ ਦਾ ਕੇਸ ਦਰਜ
- by Jasbeer Singh
- September 14, 2025

ਰਾਜਿੰਦਰਾ ਜਿੰਮਖਾਨਾ ਕਲੱਬ ਦੇ ਸਾਬਕਾ ਆਡੀਟਰ ਅਤੇ ਸਹਿਯੋਗੀ ਤੇ ਧੋਖਾਧੜੀ ਦਾ ਕੇਸ ਦਰਜ ਪਟਿਆਲਾ, 14 ਸਤੰਬਰ 2025 : ਰਾਜਿੰਦਰਾ ਜਿੰਮਖਾਨਾ ਕਲੱਬ ਨੇ ਆਪਣੇ ਸਾਬਕਾ ਆਡੀਟਰ ਅਸ਼ੋਕ ਗੋਇਲ ਅਤੇ ਉਸਦੇੇ ਪਾਰਟਨਰ ਨੀਰਜ ਜਿੰਦਲ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਕਲੱਬ ਮੈਨੇਜਮੈਂਟ ਵਲੋਂ ਥਾਣਾ ਡਵੀਜਨ ਨੰ 4 ਵਿਚ ਦਰਜ ਕਰਵਾਈ ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੋਵੇਂ ਹੀ ਵਿਅਕਤੀ ਕਲੱਬ ਦੇ ਮੈਂਬਰ ਵੀ ਹਨ । ਕਲੱਬ ਦੇ ਸੰਵਿਧਾਨ ਵਿਚ ਸਪੱਸ਼ਟ ਆਖਿਆ ਗਿਆ ਹੈ ਕਿ ਕਲੱਬ ਦਾ ਕੋਈ ਵੀ ਮੈਂਬਰ ਕਲੱਬ ਦੀ ਆਡਿਟ ਨਹੀਂ ਕਰ ਸਕਦਾ ਹੈ ਪਰ ਫਿਰ ਵੀ ਦੋਵੇਂ ਵਿਅਕਤੀ ਆਡਿਟ ਕਰਦੇ ਰਹੇ। ਮਾਮਲਾ ਸਾਹਮਣੇੇ ਆਉਣ ਤੋਂ ਬਾਅਦ ਦੋਵੇਂ ਹੀ ਵਿਅਕਤੀਆਂ ਤੋਂ ਆਡਿਟ ਦਾ ਕੰਮ ਵਾਪਸ ਲੈ ਲਿਆ ਗਿਆ ਤੇ ਨਾਲ ਹੀ ਆਡੀਟਰ ਦੀ ਨਿਯੁਕਤੀ ਦਾ ਮਤਾ ਵੀ ਪਾਸ ਕੀਤਾ ਗਿਆ। ਕਲੱਬ ਮੈਨੇਜਮੈਂਟ ਨੇ ਦੋਸ਼ ਲਗਾਇਆ ਕਿ ਮੈਸਰਜ ਏ ਗੋਇਲ ਐਂਡ ਐਸੋਸੀਏਟਸ ਦੇ ਪ੍ਰੋਪਰਾਈਟਰ-ਪਾਰਟਨਰ ਅਸ਼ੋਕ ਗੋਇਲ, ਨੀਰਜ ਕੁਮਾਰ ਆਦਿ ਅਤੇ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਦੇ ਪ੍ਰਾਪਰਾਈਟਰ-ਪਾਰਟਨਰ ਨੇ ਇਕ ਦੂਸਰੇ ਨਾਲ ਮਿਲ ਕੇ ਕਲੱਬ ਨਾਲ ਧੋਖਾਧੜੀ ਕੀਤੀ ਹੈ ਅਤੇ ਕਲੱਬ ਤੋਂ ਭਾਰੀ ਮਾਤਰਾ ਵਿਚ ਪੈਸੇ ਦਾ ਵੀ ਗਬਨ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਅਸ਼ੋਕ ਗੋਇਲ ਅਤੇ ਨੀਰਜ ਜਿੰਦਲ ਨੇ ਮਿਲੀਭੁਗਤ ਕਰਕੇ ਕੰਪਨੀ ਐਕਟ ਦੀ ਧਾਰਾ 141 ਦੀ ਉਲੰਘਣਾਂ ਕਰਦਿਆਂ ਕਲੱਬ ਦਾ ਪੈਸਾ ਹੜੱਪਣ ਦੀ ਨੀਅਤ ਨਾਲ ਕਲੱਬ ਦੀ ਰਿਟੇਨਸਿ਼ਪ ਆਪਣੇ ਰਿਸ਼ਤੇਦਾਰ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਨੂੰ ਦੇ ਕੇ ਕੁੱਲ 5 ਲੱਖ 21 ਹਜ਼ਾਰ 663 ਰੁਪਏ ਦੀ ਧੋਖਾਧੜੀ ਕੀਤੀ ਹੈ।