
ਸਿ਼ਵ ਸ਼ਕਤੀ ਧਾਮ ਮੰਦਰ ਦੇ ਪਰਿਸਰ ‘ਚ ਬਣੀ ਧਰਮਸ਼ਾਲਾ ‘ਚ ਨਿਕਾਹ ਦਾ ਮਾਮਲਾ ਸਾਹਮਣੇ ਆਉਣ ਤੇ ਹਿੰਦੂ ਸੰਗਠਨਾਂ ਵਿਚ ਰੋਸ
- by Jasbeer Singh
- November 20, 2024

ਸਿ਼ਵ ਸ਼ਕਤੀ ਧਾਮ ਮੰਦਰ ਦੇ ਪਰਿਸਰ ‘ਚ ਬਣੀ ਧਰਮਸ਼ਾਲਾ ‘ਚ ਨਿਕਾਹ ਦਾ ਮਾਮਲਾ ਸਾਹਮਣੇ ਆਉਣ ਤੇ ਹਿੰਦੂ ਸੰਗਠਨਾਂ ਵਿਚ ਰੋਸ ਉੱਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਵਿਚ ਗਾਜ਼ੀਆਬਾਦ ਦੇ ਮੋਦੀਨਗਰ ਦੇ ਗੋਵਿੰਦਪੁਰੀ ਇਲਾਕੇ ‘ਚ ਸਿ਼ਵ ਸ਼ਕਤੀ ਧਾਮ ਮੰਦਰ ਦੇ ਪਰਿਸਰ ‘ਚ ਬਣੀ ਧਰਮਸ਼ਾਲਾ ‘ਚ ਨਿਕਾਹ ਦਾ ਮਾਮਲਾ ਸਾਹਮਣੇ ਆਉਣ ਤੇ ਹਿੰਦੂ ਸੰਗਠਨਾਂ ਨੇ ਰੋਸ ਪ੍ਰਗਟਾਉਂਦਿਆਂ ਮੰਦਰ ਕਮੇਟੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵ ਸ਼ਕਤੀ ਧਾਮ ਮੰਦਰ ਵਿੱਚ ਮੁਸਲਿਮ ਭਾਈਚਾਰੇ ਦੇ ਇੱਕ ਜੋੜੇ ਦਾ ਵਿਆਹ ਕਰਵਾਇਆ ਗਿਆ, ਜਿਸ ਲਈ ਮੰਦਿਰ ਕਮੇਟੀ ਨੇ 4200 ਰੁਪਏ ਦੀ ਰਸੀਦ ਵੀ ਜਾਰੀ ਕੀਤੀ, ਜੋ ਸ਼ਬਨਮ ਨਾਂ ਦੀ ਔਰਤ ਦੇ ਨਾਂ ‘ਤੇ ਹੈ । ਵਿਆਹ ਤੋਂ ਬਾਅਦ ਜਦੋਂ ਹਿੰਦੂ ਸੰਗਠਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੰਦਰ ਪਹੁੰਚ ਗਏ ਅਤੇ ਹੰਗਾਮਾ ਕਰ ਦਿੱਤਾ । ਹਿੰਦੂ ਯੁਵਾ ਵਾਹਿਨੀ ਦੇ ਨੀਰਜ ਸ਼ਰਮਾ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ । ਹਿੰਦੂ ਯੁਵਾ ਵਾਹਿਨੀ ਦੇ ਨੀਰਜ ਸ਼ਰਮਾ ਨੇ ਕਿਹਾ ਕਿ ਕੁਝ ਰੁਪਏ ਦੇ ਲਾਲਚ ਲਈ ਮੰਦਰ ਕਮੇਟੀ ਨੇ ਧਰਮ ਦਾ ਅਪਮਾਨ ਕੀਤਾ ਹੈ । ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਘਟਨਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਮੰਦਰ ਦੇ ਕੰਪਲੈਕਸ ਵਿਚ ਬਣੇ ਕਮਰਿਆਂ ਦੇ ਸਾਹਮਣੇ ਮੁਸਲਿਮ ਭਾਈਚਾਰੇ ਦੇ ਲੋਕ ਬੈਠੇ ਹਨ । ਦੱਸਿਆ ਜਾ ਰਿਹਾ ਹੈ ਕਿ ਬਾਰਾਤ ਲੋਨੀ ਤੋਂ ਮੋਦੀਨਗਰ ਆਈ ਸੀ । ਇਸ ਰਾਹੀਂ ਮੰਦਰ ਕੰਪਲੈਕਸ ਦੇ ਨਾਲ ਸਥਿਤ ਇਕ ਕਮਰਾ ਅਤੇ ਧਰਮਸ਼ਾਲਾ ਇਕ ਮੁਸਲਿਮ ਪਰਿਵਾਰ ਨੂੰ ਉਨ੍ਹਾਂ ਦੇ ਵਿਆਹ ਲਈ ਅਲਾਟ ਕੀਤਾ ਗਿਆ ਸੀ, ਜਿੱਥੇ ਨਿਕਾਹ ਹੋਇਆ, ਉੱਥੇ ਹੀ ਠੇਕੇਦਾਰ ਮਨੋਜ ਸਕਸੈਨਾ ਦੀ ਇਸ ਕਾਰਵਾਈ ਨਾਲ ਨੀਰਜ ਸ਼ਰਮਾ ਤੇ ਹੋਰਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ । ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਠੇਕੇਦਾਰ ਮਨੋਜ ਸਕਸੈਨਾ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।