

ਹਿੰਦੂ ਤਖਤ ਦੀ ਮੀਟਿੰਗ ਆਯੋਜਿਤ ਪਟਿਆਲਾ : ਹਿੰਦੂ ਤਖਤ ਦੀ ਮੀਟਿੰਗ ਮੁੱਖ ਦਫਤਰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ ਮੀਟਿੰਗ ਵਿੱਚ ਪਿਛਲੇ ਦਿਨੀ ਬੀ ਜੇ ਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਵਲੋਂ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਭਗਵਾਨ ਸ਼ਿਵਲਿੰਗ ਦੇ ਬਾਰੇ ਬੋਲੀ ਗਈ ਭੱਦੀ ਸ਼ਬਦਾਵਲੀ ਤੇ ਸਖ਼ਤ ਨੋਟਿਸ ਲਿਆ ਗਿਆ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਵੱਲੋਂ ਦੱਸਿਆ ਗਿਆ ਹਰਜੀਤ ਸਿੰਘ ਗਰੇਵਾਲ ਦੇ ਬਿਆਨ ਸੁਨਣ ਤੋ ਬਾਅਦ ਸਾਰੇ ਸਨਾਤਨੀ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਇਸ ਸੰਬੰਧ ਵਿੱਚ ਹਿੰਦੂ ਤਖਤ ਵੱਲੋਂ ਹਰਜੀਤ ਸਿੰਘ ਨੂੰ ਤਿੰਨ ਦਿਨਾਂ ਅੰਦਰ ਸ੍ਰੀ ਕਾਲੀ ਮਾਤਾ ਮੰਦਿਰ ਪੇਸ਼ ਹੋ ਕੇ ਆਪਣਾ ਪੱਖ ਦੱਸਣ ਦਾ ਨੋਟਿਸ ਦਿੱਤਾ ਗਿਆ ਨਹੀਂ ਤਾਂ ਤਖ਼ਤ ਵੱਲੋਂ ਐਸ. ਐਸ. ਪੀ. ਪਟਿਆਲ਼ਾ ਨੂੰ ਮਿਲ ਕੇ ਤਰੁੰਤ ਧਾਰਮਿਕ ਭਾਵਨਾ ਭੜਕਾਉਣ ਦਾ ਪਰਚਾ ਦਰਜ ਕਰਵਾਇਆ ਜਾਵੇਗਾ ਅਤੇ ਸਾਰੇ ਪੰਜਾਬ ਵਿੱਚ ਹਰਜੀਤ ਸਿੰਘ ਦੇ ਹਰ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ ਅਤੇ ਉੱਨਾਂ ਦੇ ਪੁਤਲੇ ਫੂਕੇ ਜਾਣਗੇ ਬੀ ਜੇ ਪੀ ਹਾਈ ਕਮਾਂਡ ਨੂੰ ਹਰਜੀਤ ਸਿੰਘ ਗਰੇਵਾਲ ਨੂੰ ਤੁਰੰਤ ਪਾਰਟੀ ਦੇ ਸਾਰੇ ਅਹੁਦੇਆ ਤੋ ਬਰਖਾਸਤ ਕਰਨ ਬਾਰੇ ਮੰਗ ਕੀਤੀ ਜਾਵੇਗੀ ਤਖਤ ਮੁੱਖੀ ਵੱਲੋਂ ਕਿਹਾ ਗਿਆ ਆਏ ਦਿਨ ਪੰਜਾਬ ਅੰਦਰ ਹਰਜੀਤ ਸਿੰਘ ਵੱਲੋਂ ਕਿਸੇ ਨਾ ਕਿਸੇ ਭਾਈਚਾਰੇ ਵਿਰੁੱਧ ਬਿਆਨ ਬਾਜੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ ਜਿਸ ਨਾਲ ਬੀ ਜੇ ਪੀ ਪਾਰਟੀ ਦਾ ਵੀ ਅਕਸ ਖਰਾਬ ਹੁੰਦਾ ਹੈ ਇਸ ਸਮੇਂ ਰਾਸ਼ਟਰੀ ਮੀਤ ਪ੍ਰਧਾਨ ਗਜਿੰਦਰ ਸ਼ਰਮਾ ,ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਜਿੰਦਰਪਾਲ ਆਨੰਦ ,ਚੇਅਰਮੈਨ ਅਜੇ ਕੁਮਾਰ ਸ਼ਰਮਾ, ਈਸ਼ਵਰ ਚੰਦ ਸ਼ਰਮਾ ਸੂਬਾ ਜਰਨਲ ਸਕੱਤਰ, ਭੁਪਿੰਦਰ ਸੈਣੀ ਉ ਐਸ ਡੀ , ਬਿਕਰਮ ਭੱਲਾ ਮੀਡੀਆ ਇੰਨਚਾਰਜ, ਨੀਤਨ ਪੰਜੌਲਾ ਪ੍ਰਧਾਨ ਜਿਲਾ ਹਿੰਦੂ ਤਖਤ ਪਟਿਆਲਾ, ਵਿਜੈ ਚੌਹਾਨ ਪ੍ਰਧਾਨ ਐਸ ਵਿੰਗ ਪੰਜਾਬ, ਸੁਰੇਸ਼ ਪੰਡਿਤ ਜਰਨਲ ਸਕੱਤਰ ਤੋ ਇਲਾਵਾ ਸੈਂਕੜੇ ਨੁਮਾਇੰਦੇ ਹਾਜ਼ਰ ਸਨ ।