post

Jasbeer Singh

(Chief Editor)

National

ਹਿਜ਼ਬੁਲ ਕਮਾਂਡਰ ਫਾਰੂਕ ਨਲੀ ਕੁਲਗਾਮ ਮੁਕਾਬਲੇ ‘ਚ ਮਾਰਿਆ ਗਿਆ

post-img

ਹਿਜ਼ਬੁਲ ਕਮਾਂਡਰ ਫਾਰੂਕ ਨਲੀ ਕੁਲਗਾਮ ਮੁਕਾਬਲੇ ‘ਚ ਮਾਰਿਆ ਗਿਆ ਸ਼੍ਰੀਨਗਰ : ਸੁਰੱਖਿਆ ਬਲਾਂ ਲਈ ਇੱਕ ਵੱਡੀ ਸਫਲਤਾ ਵਿੱਚ ਚੋਟੀ ਦੇ ਹਿਜ਼ਬੁਲ ਕਮਾਂਡਰ ਫਾਰੂਕ ਨਲੀ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ । ਇੱਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਇੱਕ ਲੋੜੀਂਦਾ ਅੱਤਵਾਦੀ ਅਤੇ ਘਾਟੀ ਵਿੱਚ ਸਭ ਤੋਂ ਲੰਬੇ ਸਮੇਂ ਤੋਂ ਸਰਗਰਮ ਅੱਤਵਾਦੀ ਫਾਰੂਕ ਨਲੀ, ਜੋ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ, ਪੁਲਿਸ ਅਤੇ ਸੁਰੱਖਿਆ ਬਲਾਂ ਦੇ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ । ਫਾਰੂਕ ਨਲੀ ਨੇ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ । ਉਹ ਨਾਗਰਿਕਾਂ ਅਤੇ ਸੁਰੱਖਿਆ ਬਲਾਂ ‘ਤੇ ਕਈ ਹਮਲਿਆਂ ‘ਚ ਸ਼ਾਮਲ ਸੀ । ਉਸ ਦੀ ਮੌਤ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੁਕਾਬਲੇ ਦੌਰਾਨ 5 ਹੋਰ ਅੱਤਵਾਦੀ ਮਾਰੇ ਗਏ ਸਨ ਅਤੇ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਸਨ ।

Related Post