
ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦੇ : ਚੇਅਰਮੈਨ ਰਣਜੋਧ ਸਿੰਘ ਹਡਾਣਾ
- by Jasbeer Singh
- March 6, 2025

ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦੇ : ਚੇਅਰਮੈਨ ਰਣਜੋਧ ਸਿੰਘ ਹਡਾਣਾ - ਐਡਵੋਕੇਟ ਦਵਿੰਦਰ ਸਿੰਘ ਚੰਦੀ ਦੀ ਮਾਤਾ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਲਗਵਾਈ ਹਾਜ਼ਰੀ ਪਟਿਆਲਾ 6 ਮਾਰਚ : ਚੇਅਰਮੈਨ ਰਣਜੋਧ ਰਣਜੋਧ ਸਿੰਘ ਹਡਾਣਾ ਦੇ ਜੀਜਾ ਜੀ ਦਵਿੰਦਰ ਸਿੰਘ ਚੰਦੀ ਦੀ ਮਾਤਾ ਬਲਬੀਰ ਕੌਰ ਦੇ ਅਕਾਲ ਚਲਾਣੇ ਮਗਰੋਂ ਗੁਰੂਦੁਆਰਾ ਮੋਤੀ ਸਾਹਿਬ ਵਿਖੇ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਚੇਅਰਮੈਨ ਜ਼ਸਵੀਰ ਸਿੰਘ ਕੁਦਨੀ, ਮੇਅਰ ਕੁੰਦਨ ਗੋਗੀਆ, ਹੋਰ ਆਪ ਸੀਨੀਅਰ ਆਗੂਆਂ, ਬਾਰ ਕੌਂਸਲ ਦੀ ਸਮੁੱਚੀ ਟੀਮ ਸਮੇਤ ਸ਼ਹਿਰ ਦੇ ਕਈ ਪੱਤਵੰਤੇ ਲੋਕ ਵਿਸ਼ੇਸ਼ ਤੌਰ ਤੇ ਪੁੱਜੇ । ਇਸ ਮੌਕੇ ਕੈਬਿਨਟ ਮੰਤਰੀ ਡਾ ਬਲਬੀਰ ਅਤੇ ਹੋਰ ਮੰਤਰੀ ਸਾਹਿਬਾਨਾਂ ਵੱਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜੇ ਗਏ । ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮਾਤਾ ਬਲਬੀਰ ਕੌਰ ਦੇ ਅਚਨਚੇਤ ਚਲੇ ਜਾਣ ਤੇ ਦੁੱਖ ਪ੍ਰਗਟਾਉਂਦਿਆ ਕਿਹਾ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੰਦੇਸ਼ ਵਿਚ ਕਿਹਾ ਕਿ ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦੇ । ਕਿਉਂਕਿ ਅਕਸਰ ਲੋਕ ਵੱਡੇ ਹੋ ਕੇ ਜਿੰਨੀਆਂ ਵੀ ਗ਼ਲਤੀਆਂ ਕਰਨ, ਮਾਪੇ ਉਨ੍ਹਾਂ ਨੂੰ ਬੱਚੇ ਸਮਝ ਕੇ ਮਾਫ ਵੀ ਕਰਦੇ ਹਨ ਤੇ ਸਹੀ ਰਾਹ ਤੁਰਨ ਲਈ ਸੇਧ ਵੀ ਦਿੰਦੇ ਰਹਿੰਦੇ ਹਨ । ਸੰਦੇਸ਼ ਵਿੱਚ ਚੇਅਰਮੈਨ ਹਡਾਣਾ ਨੇ ਪੱਤਰਕਾਰ ਅਰਵਿੰਦਰ ਸਿੰਘ ਦੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਲਈ ਸ਼ਲਾਘਾ ਕਰਦਿਆ ਕਿਹਾ ਕਿ ਉਹ ਹਰ ਸਮੇਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ । ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ਸਾਬਕਾ ਐਮ. ਐਲ. ਏ., ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਵੇਅਰਹਾਊਸ ਤੇ ਲੋਕ ਸਭਾ ਇਚਾਰਜ, ਐਸ. ਡੀ. ਐਮ. ਪਟਿਆਲਾ, ਐਮ. ਡੀ. ਬਿਕਰਮਜੀਤ ਸ਼ੇਰਗਿੱਲ, ਏ. ਐਮ. ਡੀ. ਨਵਦੀਪ ਕੁਮਾਰ, ਜੱਸੀ ਸੋਹੀਆਂ ਵਾਲਾ ਚੇਅਰਮੈਨ ਜਿਲਾ ਯੋਜਨਾਂ ਬੋਰਡ, ਤੇਜਿੰਦਰ ਮਹਿਤਾ ਪ੍ਰਧਾਨ ਤੇ ਡਾਇਰੈਕਟਰ, ਜੀ. ਐਮ. ਜਤਿੰਦਰ ਗਰੇਵਾਲ, ਜੀ. ਐਮ. ਮਨਿੰਦਰਜੀਤ ਸਿੰਘ ਸਿੱਧੂ, ਐਡਵੋਕੇਟ ਗੁਲਜਾਰ ਵਿਰਕ, ਜੀ. ਐਮ. ਅਮਨਵੀਰ ਟਿਵਾਣਾ, ਡਾ. ਹਰਨੇਕ ਸਿੰਘ ਪ੍ਰਧਾਨ ਰਿਟਾ. ਸਹਾਇਕ ਡਾਇਰੈਕਟਰ, ਪ੍ਰਦੀਪ ਜ਼ੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਬਲਵਿੰਦਰ ਸਿੰਘ ਐਮ. ਡੀ. ਰਾਜ ਵਹੀਕਲ, ਗੁਰਜੰਟ ਸਿੰਘ ਪੀ. ਏ., ਗੁਰਜੀਤ ਸਿੰਘ ਸਾਹਨੀ ਐਮ. ਸੀ., ਜ਼ਸਵੀਰ ਗਾਂਧੀ ਐਮ. ਸੀ., ਐਡਵੋਕੇਟ ਪਰਮਿੰਦਰ ਸਿੰਘ ਜ਼ੋਰਜ, ਹਰਪਾਲ ਸਿੰਘ ਸਰਪੰਚ ਹਡਾਣਾ, ਰਾਜਾ ਧੰਜ਼ੂ ਸਰਪੰਚ, ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁੱਧਨਸਾਘਾ, ਹਨੀ ਮਾਹਲਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਲਾਲੀ ਰਹਿਲ ਪੀ ਏ ਚੇਅਰਮੈਨ ਪੀ. ਆਰ. ਟੀ. ਸੀ., ਬਿਕਰਮਜੀਤ ਸਿੰਘ ਪੀ. ਏ. ਟੂ. ਚੇਅਰਮੈਨ ਪੀਆਰਟੀਸੀ, ਰਮਨਜੋਤ ਸਿੰਘ ਪੀਏ ਤੋਂ ਇਲਾਵਾ ਸ਼ਹਿਰ ਦੇ ਕਈ ਸਮਾਜ ਸੇਵੀ ਆਗੂ ਵੀ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.