
ਡੀ ਐਸ ਪੀ ਦਵਿੰਦਰ ਅੱਤਰੀ ਦੀ ਅਗਵਾਹੀ ਵਿੱਚ "ਉਪਰੇਸ਼ਨ ਕਾਸੋ" ਤਹਿਤ ਘਰਾਂ ਦੀ ਕੀਤੀ ਚੈਕਿੰਗ
- by Jasbeer Singh
- July 4, 2024

ਡੀ ਐਸ ਪੀ ਦਵਿੰਦਰ ਅੱਤਰੀ ਦੀ ਅਗਵਾਹੀ ਵਿੱਚ "ਉਪਰੇਸ਼ਨ ਕਾਸੋ" ਤਹਿਤ ਘਰਾਂ ਦੀ ਕੀਤੀ ਚੈਕਿੰਗ ਨਾਭਾ, 4 ਜੁਲਾਈ () - ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਤਾਂ ਉਸ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਦੀ ਅਗਵਾਹੀ ਵਿੱਚ "ਉਪਰੇਸ਼ਨ ਕਾਸੋ" ਤਹਿਤ ਸਰਚ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ। ਇਸ ਮੌਕੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਕਿਹਾ ਕਿ ਮਾਨਯੋਗ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਅਸੀ ਉਪਰੇਸ਼ਨ ਕਾਸੋ ਦੇ ਤਹਿਤ ਪਿੰਡ ਮੈਹਸ ਦੇ ਵਿੱਚ ਕੁਝ ਘਰ ਹਨ, ਜੋ ਨਸ਼ਾ ਤਸਕਰੀ ਕਰਦੇ ਹਨ, ਉਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਪਰਚੇ ਵੀ ਦਰਜ ਹਨ। ਉਨਾਂ ਘਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਉਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੀ ਪ੍ਰੋਪਰਟੀ ਸੀਲ ਅਤੇ ਉਨਾਂ ਦੇ ਵਹੀਕਲਾਂ ਨੂੰ ਜਬਤ ਕੀਤਾ ਜਾਵੇਗਾ। ਡੀਐਸਪੀ ਅੱਤਰੀ ਨੇ ਕਿਹਾ ਕਿ ਪਿੰਡ ਵਾਸੀ ਵੀ ਪੁਲਿਸ ਦਾ ਸਾਥ ਦੇਣ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ।ਇਸ ਮੌਕੇ ਤੇ ਪਿੰਡ ਵਾਸੀਆ ਨੇ ਕਿਹਾ ਕਿ ਜੋ ਪੁਲਿਸ ਵੱਲੋਂ ਅੱਜ ਸਰਚ ਕੀਤਾ ਗਿਆ, ਬਹੁਤ ਹੀ ਚੰਗਾ ਉਪਰਾਲਾ ਹੈ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਅਤੇ ਅਸੀਂ ਵੀ ਮਤਾ ਪਾਇਆ ਹੋਇਆ ਹੈ ਕਿ ਜੇਕਰ ਕੋਈ ਵਿਅਕਤੀ ਨਸ਼ੇ ਵਿੱਚ ਫੜਿਆ ਜਾਂਦਾ ਹੈ ਅਸੀਂ ਜਮਾਨਤ ਨਹੀਂ ਕਰਵਾਵਾਂਗੇ। ਇਸ ਮੌਕੇ ਡੀਐਸਪੀ ਦਵਿੰਦਰ ਅੱਤਰੀ, ਡੀਐਸਪੀ (ਡੀ) ਅਵਤਾਰ ਸਿੰਘ, ਸਦਰ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਸੰਧੂ, ਭਾਦਸੋਂ ਥਾਣਾ ਇੰਚਾਰਜ ਇੰਦਰਜੀਤ ਸਿੰਘ, ਗਲਵੱਟੀ ਚੌਂਕੀ ਇੰਚਾਰਜ ਬਲਕਾਰ ਸਿੰਘ, ਰੋਹਟੀ ਪੁੱਲ ਚੌਂਕੀ ਇੰਚਾਰਜ ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ।