post

Jasbeer Singh

(Chief Editor)

Latest update

ਤੇਲ ਦੀ ਸ਼ੁੱਧਤਾ ਦੀ ਜਾਂਚ ਕਿਵੇਂ ਕਰੀਏ?......

post-img

ਪੈਟਰੋਲ/ ਡੀਜ਼ਲ : ਦਿਨ ਭਰ ਲੱਖਾਂ ਲੋਕ ਆਪਣੇ ਵਾਹਨਾਂ ਵਿੱਚ ਸਫ਼ਰ ਕਰਦੇ ਹਨ। ਇਸ ਦੌਰਾਨ ਉਹ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ ‘ਤੇ ਜਾਂਦੇ ਹਨ। ਜ਼ਿਆਦਾਤਰ ਲੋਕਾਂ ਦੀ ਨਜ਼ਰ ਮੀਟਰ ‘ਚ ਦਿਖਾਈ ਦੇਣ ਵਾਲੇ ਜ਼ੀਰੋ ‘ਤੇ ਹੀ ਹੁੰਦੀ ਹੈ।ਇਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਭਰਦੇ ਸਮੇਂ ਉਥੇ ਨੰਬਰ ਚੱਲਦੇ ਦਿਖਾਈ ਦਿੰਦੇ ਹਨ। ਇਨ੍ਹਾਂ ਨੰਬਰਾਂ ਨੂੰ ਦੇਖ ਕੇ ਤੁਸੀਂ ਯਕੀਨ ਕਰ ਲੈਂਦੇ ਹੋ ਕਿ ਪੂਰਾ ਪੈਟਰੋਲ ਭਰਵਾ ਲਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਇਲਾਵਾ ਵੀ ਮੀਟਰ ‘ਚ ਇਕ ਜਗ੍ਹਾ ‘ਤੇ ਵੀ ਨਜ਼ਰ ਰੱਖਣੀ ਹੁੰਦੀ ਹੈ। ਆਮ ਤੌਰ ‘ਤੇ ਜਦੋਂ ਕੋਈ ਕਾਰ ‘ਚ ਪੈਟਰੋਲ ਭਰਵਾਉਣ ਜਾਂਦਾ ਹੈ ਤਾਂ ਮੀਟਰ ‘ਚ ਜ਼ੀਰੋ ਚੈੱਕ ਕਰਨ ਲਈ ਕਿਹਾ ਜਾਂਦਾ ਹੈ। ਜਿਸ ਨੂੰ ਦੇਖ ਕੇ ਤੁਸੀਂ ਸੋਚ ਲੈਂਦੇ ਹੋ ਕਿ ਤੁਹਾਨੂੰ ਸਹੀ ਤਰ੍ਹਾਂ ਨਾਲ ਪੈਟਰੋਲ ਮਿਲ ਗਿਆ ਹੈ। ਪਰ ਇਹ ਗੱਲ ਇਥੇ ਤੱਕ ਸੀਮਿਤ ਨਹੀਂ ਹੈ. ਪੈਟਰੋਲ ਪੰਪ ਦੇ ਮੀਟਰ ਵਿੱਚ ਪੈਸੇ ਅਤੇ ਲੀਟਰ ਤੋਂ ਇਲਾਵਾ ਇੱਕ ਹੋਰ ਜਗ੍ਹਾ ‘ਤੇ ਧਿਆਨ ਦੇਣਾ ਹੁੰਦਾ ਹੈ। ਮੀਟਰ ਵਿਚ ਅਸੀਂ ਜਿਸ ਜਗ੍ਹਾ ‘ਤੇ ਧਿਆਨ ਦੇਣ ਦੀ ਗੱਲ ਕਰ ਰਹੇ ਹਾਂ, ਉਹ ਤੇਲ ਦੀ ਸ਼ੁੱਧਤਾ ਨਾਲ ਸਬੰਧਤ ਹੈ। ਜੇਕਰ ਇਸ ਨਾਲ ਛੇੜਛਾੜ ਹੋਈ ਤਾਂ ਤੁਹਾਨੂੰ ਚਪਤ ਲੱਗ ਸਕਦੀ ਹੈ। ਕਿੰਨੇ ਦਾ ਤੇਲ ਭਰਿਆ ਗਿਆ, ਅਤੇ ਕਿੰਨੇ ਲੀਟਰ ਭਰਿਆ ਗਿਆ ਇਹ ਤਾਂ ਹਰ ਥਾਂ ਦਿਖਾਇਆ ਜਾਂਦਾ ਹੈ। ਪਰ ਇਸ ਤੋਂ ਇਲਾਵਾ ਤੁਹਾਨੂੰ ਇਸ ਮਸ਼ੀਨ ‘ਚ ਸਕਰੀਨ ‘ਤੇ ਡੇਂਸਿਟੀ ਵੀ ਦਿਖਾਈ ਦੇਵੇਗੀ। ਇਸ ਨੂੰ ਸਰਲ ਸ਼ਬਦਾਂ ਵਿੱਚ ਕਹੀਏ ਤਾਂ ਇਹ ਗੁਣਵੱਤਾ ਭਾਵ ਸ਼ੁੱਧਤਾ ਦਾ ਪਤਾ ਚੱਲਦਾ ਹੈ। ਤੁਹਾਨੂੰ ਹੋਰ ਚੀਜ਼ਾਂ ਦੇ ਨਾਲ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

Related Post