post

Jasbeer Singh

(Chief Editor)

Patiala News

28 ਮਾਰਚ ਨੂੰ ਦਿੱਤੇ ਜਾ ਰਹੇ ਧਰਨੇ ਲਈ ਕਿਸਾਨਾਂ ਵਿੱਚ ਭਾਰੀ ਉਤਸਾਹ

post-img

28 ਮਾਰਚ ਨੂੰ ਦਿੱਤੇ ਜਾ ਰਹੇ ਧਰਨੇ ਲਈ ਕਿਸਾਨਾਂ ਵਿੱਚ ਭਾਰੀ ਉਤਸਾਹ ਪਟਿਆਲਾ 27 ਮਾਰਚ : ਪਿਛਲੇ ਸਮੇਂ ਚ ਕਿਸਾਨਾਂ ਅਤੇ ਹੱਕ ਮੰਗਦੇ ਲੋਕਾਂ ਤੇ ਕੀਤੇ ਜਾ ਰਹੇ ਅੱਤਿਆਚਾਰ ਤੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੁੱਚੇ ਦੇਸ਼ ਵਿੱਚ 28 ਮਾਰਚ ਨੂੰ ਜਿਲਾ ਦਫਤਰਾਂ ਤੇ ਦਿੱਤੇ ਜਾ ਰਹੇ ਧਰਨਿਆਂ ਲਈ ਜਿਲਾ ਪਟਿਆਲਾ ਦੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀ ਲਈ ਜਿੱਥੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਪਿੰਡ ਪਿੰਡ ਜਾ ਕੇ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ, ਨੌਜਵਾਨ, ਵਿਦਿਆਰਥੀਆਂ, ਔਰਤਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਸ ਧਰਨੇ ਵਿੱਚ ਆਉਣ ਲਈ ਪਿੰਡ ਪਿੰਡ ਜਾ ਕੇ ਪ੍ਰੇਰ ਰਹੇ ਹਨ, ਉਸ ਦੇ ਨਾਲ ਹੀ ਕੱਲ ਦੇ ਇਕੱਠ ਦੇ ਬੈਠਣ ਲਈ ਪ੍ਰਬੰਧ ਕਰਨ ਲਈ ਕਿਸਾਨਾ ਦੇ ਆਗੂ ਅੱਜ ਤੋਂ ਹੀ ਜੁੱਟ ਗਏ ਹਨ । 28 ਮਾਰਚ ਦੇ ਧਰਨੇ ਦੀ ਤਿਆਰੀ ਲੱਗੇ ਕਿਸਾਨ ਆਗੂਆਂ ਬਲਰਾਜ ਜੋਸੀ, ਦਵਿੰਦਰ ਪੂਨੀਆ, ਦਰਸ਼ਨ ਸਿੰਘ ਬੇਲੂ ਮਾਜਰਾ, ਸੁਖਵਿੰਦਰ ਸਿੰਘ ਬਾਰਨ ਤੇ ਸਤਪਾਲ ਨੂਰਖੇੜੀਆਂ ਨੇ ਕਿਹਾ ਕਿ ਕੱਲ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਜਿੱਥੇ ਕਿਸਾਨ ਸ਼ਾਮਿਲ ਹੋਣਗੇ ਉੱਥੇ ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤਾਂ,ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਵੀ ਹਿੱਸਾ ਪਾਉਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਧਰਨੇ ਵਿੱਚ ਆਉਣ ਲਈ ਸਮੁੱਚੇ ਕਿਰਤੀ ਲੋਕਾਂ ਵਿੱਚ ਭਾਰੀ ਉਤਸਾਹ ਤੇ ਜੋਸ਼ ਪਾਇਆ ਜਾ ਰਿਹਾ ਹੈ, ਇਸ ਲਈ ਵੱਡੇ ਇਕੱਠ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਜਿਹੜਾ ਪਟਿਆਲਾ ਨੇ ਫੈਸਲਾ ਕੀਤਾ ਇਸ ਤੇ ਪ੍ਰਬੰਧ ਇੱਕ ਦਿਨ ਪਹਿਲਾਂ ਤੋਂ ਹੀ ਸ਼ੁਰੂ ਕੀਤੇ ਜਾਣ, ਤਾਂ ਕਿ ਕਿਸੇ ਪ੍ਰਕਾਰ ਦੀ ਲੋਕਾਂ ਲਈ ਔਕੜ ਨਾ ਆਵੇ । ਕਿਸਾਨ ਆਗੂਆਂ ਨੇ ਜਿੱਥੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ । ਸਮੁੱਚੇ ਲੋਕਾਂ ਦੇ ਬੈਠਣ ਲਈ ਸਾਇਮਾਨੇ ਦਾ ਪ੍ਰਬੰਧ ਕੀਤਾ ਗਿਆ, ਉਸ ਦੇ ਨਾਲ ਹੀ ਵਹੀਕਲਾਂ ਦੀ ਪਾਰਕਿੰਗ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਸਾਉਡ ਆਦਿ ਦਾ ਜਾਇਜ਼ਾ ਲਿਆ ਗਿਆ । ਕਿਸਾਨ ਆਗੂਆਂ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਹੋਈ ਗੱਲਬਾਤ ਤੋ ਸਪਸ਼ਟ ਹੋ ਗਿਆ ਹੈ ਕਿ ਸਮੁੱਚੇ ਜ਼ਿਲੇ ਚੋਂ ਵੱਡੀ ਗਿਣਤੀ ਵਿੱਚ ਕਿਰਤੀ ਲੋਕ ਇਸ ਧਰਨੇ ਵਿੱਚ ਸਮੂਲੀਅਤ ਕਰਨਗੇ ਅਤੇ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ।

Related Post