ਗਊਆਂ ਨੂੰ ਵਢ ਕੇ ਸੁਟਣ ਕਾਰਨ ਹਿੰਦੂ ਸੰਗਠਨਾਂ 'ਚ ਭਾਰੀ ਰੋਸ਼ ਅਣਪਛਾਤੇ ਵਿਅਕਤੀਆਂ ਨੇ ਸਰਹਿੰਦ ਭਾਖੜਾ ਨਹਿਰ ਦੇ ਨੇੜੇ ਗਊਆਂ ਨੂੰ ਕਟ ਕੇ ਸੁਟਿਆ ਹਿੰਦੂ ਸੰਗਠਨਾਂ ਨੇ ਕੀਤੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਸਰਹਿੰਦ, 26 ਨਵੰਬਰ () : ਸਰਹਿੰਦ-ਪਟਿਆਲਾ ਰੋਡ ਭਾਖੜਾ ਨਹਿਰ ਨੇਡੇ ਕਚੇ ਰਸਤੇ 'ਤੇ ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵਲੋ ਗਊਆਂ ਨੂੰ ਵਢ ਕੇ ਸੁਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਹਿੰਦੂ ਸੰਗਠਨਾਂ ਦੇ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਘਟਨਾ ਸਥਾਨ 'ਤੇ ਪੁਜੇ ਗਊ ਰਕਸ਼ਾ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਗਊਆਂ ਨੂੰ ਵਢ ਰਹੇ ਹਨ । ਜਦੋਂ ਗਊ ਭਗਤਾਂ ਵਲੋ ਬੀਤੀ ਰਾਤ ਕਰੀਬ 1 ਵਜੇ ਘਟਨਾ ਵਾਲੀ ਜਗਾ 'ਤੇ ਪੁਜੇ ਤਾਂ ਉੱਥੇ ਕੁਝ ਅਣਪਛਾਤੇ ਵਿਅਕਤੀ ਗਊਆਂ ਨੂੰ ਕਟ ਰਹੇ ਸਨ ਪਰ ਜਦੋ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਥੋ ਆਪਣੀ ਬਰੀਜਾ ਗੱਡੀ ਰਾਹੀਂ ਭੱਜ ਨਿਕਲੇ । ਉਨ੍ਹਾਂ ਦੱਸਿਆ ਕਿ ਕਰੀਬ 10 ਗਾਵਾਂ ਵੱਢੀਆਂ ਹੋਈਆਂ ਮਿਲੀਆਂ ਹਨ, ਜੋਕਿ ਬਹੁਤ ਹੀ ਮਾੜੀ ਗੱਲ ਹੈ । ਇਸ ਸਬੰਧੀ ਉਨ੍ਹਾ ਨੇ ਤੁਰੰਤ ਪੁਲਸ ਪ੍ਰਸਾਸਨ ਨੂੰ ਸੂਚਨਾ ਦਿੰਦੇ ਹੋਏ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਗਊਆਂ ਨੂੰ ਵੱਢਣ ਵਾਲਿਆਂ ਦੀ ਸਜਾ ਕੀਤੀ ਜਾਵੇ 10 ਸਾਲ : ਕੀਮਤੀ ਭਗਤ ਕਿਹਾ-ਗਊ ਮਾਤਾ ਦਾ ਖੂਨ ਧਰਤੀ 'ਤੇ ਡਿਗੇਗਾ ਤਾਂ ਸੰਸਾਰ ਵਿਚ ਕਦੇ ਸ਼ਾਂਤੀ ਨਹੀ ਰਹੇਗੀ ਇਸ ਮੌਕੇ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਕੀਮਤੀ ਭਗਤ ਨੇ ਮੰਗ ਕੀਤੀ ਅਜਿਹੇ ਲੋਕਾਂ ਨੂੰ ਸਜਾ ਘਟੋ ਘਟ 10 ਸਾਲ ਕੀਤੀ ਜਾਵੇ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਨੂੰ ਵੀ ਜਬਤ ਕਰਕੇ 5 ਲੱਖ ਜੁਰਮਾਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਗਊ ਮਾਤਾ ਦਾ ਖੂਨ ਧਰਤੀ 'ਤੇ ਡਿਗੇਗਾ ਤਾਂ ਸੰਸਾਰ 'ਚ ਕਦੇ ਵੀ ਸ਼ਾਂਤੀ ਨਹੀ ਰਹੇਗੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾ ਦੇ ਖਿਲਵਾੜ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਡਟ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਡਟਕੇ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਸਿਵ ਸੈਨਾ ਪੰਜਾਬ ਦੇ ਪ੍ਰਘਾਨ ਪਵਨ ਗੁਪਤਾ, ਗਊਸਾਲਾ ਕਮੇਟੀ ਬੱਸੀ ਪਠਾਣਾ ਦੇ ਪ੍ਰਧਾਨ ਮੋਹਨ ਲਾਲ, ਗਊ ਭਗਤ ਗੋਪੀ ਨਾਥ ਕਮਲ, ਕ੍ਰਿਸ਼ਨ ਸੰਕੀਰਤਨ ਮੰਡਲ ਦੇ ਪ੍ਰਮੁਖ ਸ਼ਿਆਮ ਸੁੰਦਰ ਜਰਗਰ, ਅਸੋਕ ਮੜਕਨ, ਸੰਦੀਪ ਧੀਰ ਆਦਿ ਭਗਤਾਂ ਨੇ ਪ੍ਰਸ਼ਾਸ਼ਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੋਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਫਿਰ ਅਜਿਹੀ ਘਟਨਾ ਨਾ ਘਟ ਸਕੇ । ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ : ਡੀ. ਐਸ. ਪੀ. ਸੁਖਨਾਜ ਸਿੰਘ ਇਸ ਸਬੰਧੀ ਜਦੋ ਮੌਕੇ 'ਤੇ ਪੁਜੇ ਡੀ. ਐਸ. ਪੀ. ਸੁਖਨਾਜ ਸਿੰਘ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨਾ ਨੂੰ ਸੂਚਨਾ ਮਿਲੀ ਸੀ ਕਿ ਕੋਈ ਅਣਪਛਾਤੇ ਵਿਅਕਤੀ ਰਾਤ ਸਮੇਂ ਅਜਿਹੀ ਕਾਰਵਾਈ ਕਰ ਰਹੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਰਾਤ ਸਮੇਂ ਹੀ ਪੁਜ ਗਈਆਂ ਸਨ । ਦਸਿਆ ਕਿ ਜੋ ਬਰੀਜਾ ਗਡੀ ਨੂੰ ਵੀ ਪੁਲਸ ਪ੍ਰਸਾਸਨ ਵਲੋ ਫੜ ਲਿਆ ਗਿਆ ਹੈ । ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਲਦ ਹੀ ਸਲਾਖਾਂ ਦੇ ਪਿਛੇ ਹੋਣਗੇ । ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਦੇ ਬਿਆਨਾ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਤਲਾਸ਼ ਸੁਰੂ ਕਰ ਦਿਤੀ ਗਈ ਹੈ । ਫੋਟੋ ਈਮੇਲ ਰਾਹੀਂ 26ਐਫਜੀਐਸ ਰਾਜਕਮਲ 01,1ਏ,1 ਬੀ 'ਤੇ ਭੇਜੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.