
ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਘਰ `ਚ ਲੱਗੀ ਭਿਆਨਕ ਅੱਗ ਵਿਚ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸੇ
- by Jasbeer Singh
- November 1, 2024

ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਘਰ `ਚ ਲੱਗੀ ਭਿਆਨਕ ਅੱਗ ਵਿਚ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸੇ ਕਾਨਪੁਰ : ਭਾਰਤ ਦੇਸ਼ ਦੇ ਸ਼ਹਿਰ ਕਾਨਪੁਰ `ਚ ਦੀਵਾਲੀ `ਤੇ ਮੰਦਰ ਦੇ ਦੀਵੇ ਕਾਰਨ ਇਕ ਘਰ `ਚ ਭਿਆਨਕ ਅੱਗ ਲੱਗਣ ਦੇ ਚਲਦਿਆਂ ਨੌਕਰਾਣੀ ਸਮੇਤ ਪਤੀ-ਪਤਨੀ ਝੁਲਸ ਗਏ। ਪੂਜਾ ਕਰਨ ਤੋਂ ਬਾਅਦ ਪਤੀ-ਪਤਨੀ ਮੰਦਰ `ਚ ਦੀਵਾ ਜਗਾ ਕੇ ਸੌਂ ਗਏ। ਮੰਦਰ ਵਿੱਚ ਇੱਕ ਦੀਵੇ ਨਾਲ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪਤੀ-ਪਤਨੀ ਬੈੱਡਰੂਮ ਤੋਂ ਬਾਹਰ ਨਹੀਂ ਆ ਸਕੇ। ਧੂੰਆਂ ਉੱਠਦਾ ਦੇਖ ਪਰਿਵਾਰ ਅਤੇ ਆਸ-ਪਾਸ ਦੇ ਲੋਕ ਪਹੁੰਚ ਗਏ। ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ। ਅੱਗ `ਤੇ ਕਾਬੂ ਪਾ ਲਿਆ ਗਿਆ ਅਤੇ ਪਤੀ, ਪਤਨੀ ਅਤੇ ਨੌਕਰਾਣੀ ਨੂੰ ਬਾਹਰ ਕੱਢਿਆ ਗਿਆ। ਗੰਭੀਰ ਰੂਪ ਨਾਲ ਝੁਲਸੇ ਪਤੀ, ਪਤਨੀ ਅਤੇ ਨੌਕਰਾਣੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੂਰਾ ਮਾਮਲਾ ਕਾਕਾਦੇਵ ਇਲਾਕੇ ਦਾ ਹੈ।ਪੁਲਸ ਨੇ ਦੱਸਿਆ- ਮਰਨ ਵਾਲਿਆਂ ਦੀ ਪਛਾਣ ਸੰਜੇ ਸ਼ਿਆਮ ਦਾਸਾਨੀ, ਪਤਨੀ ਕਨਿਕਾ ਦਾਸਾਨੀ ਅਤੇ ਨੌਕਰਾਣੀ ਛਬੀ ਚੌਹਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਪਾਰਲੇ ਬਿਸਕੁਟ ਫੈਕਟਰੀ ਦੀ ਫਰੈਂਚਾਇਜ਼ੀ ਹੈ।