
Patiala News
0
'ਮੈਂ ਠੀਕ ਹੋ ਰਿਹਾ ਹਾਂ', ਕੈਪਟਨ ਅਮਰਿੰਦਰ ਨੇ ਸਿਹਤ ਬਾਰੇ ਦਿੱਤੀ ਜਾਣਕਾਰੀ
- by Aaksh News
- June 4, 2024

ਕੈਪਟਨ ਅਮਰਿੰਦਰ ਸਿੰਘ ਨੇ ਇੰਟਰਨੈੱਟ ਮੀਡੀਆ ਰਾਹੀਂ ਲੋਕਾਂ ਨੂੰ ਵੋਟ ਪ੍ਰੀਕ੍ਰਿਆ ਵਿਚ ਹਿੱਸਾ ਲੈਣ ’ਤੇ ਮੁਬਾਰਕਬਾਦ ਦਿੱਤੀ ਤੇ ਮੁੜ ਨਰਿੰਦਰ ਮੋਦੀ ਦੀ ਅਗਵਾਹੀ ਵਿਚ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਇਸਦੇ ਨਾਲ ਹੀ ਕੈਪਟਨ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਕੈਪਟਨ ਨੇ ਕਿਹਾ ਕਿ ਚੋਣਾਂ ਦੇ ਆਖ਼ਰੀ ਪੜਾਅ ਲਈ ਵੋਟਿੰਗ ਖ਼ਤਮ ਹੋਣ 'ਤੇ, ਅਗਲੀ ਕੇਂਦਰ ਸਰਕਾਰ ਦੀ ਚੋਣ ਕਰਨ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸਾਡੇ ਦੇਸ਼ ਦੇ ਲੋਕਾਂ ਨੂੰ ਮੁਬਾਰਕਬਾਦ। ਕੈਪਟਨ ਨੇ ਕਿਹਾ ਕਿ ਉਨਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਤੇ ਐੱਨਡੀਏ ਨਰਿੰਦਰ ਮੋਦੀ ਅਗਵਾਈ ਵਿਚ ਮੁੜ ਸਰਕਾਰ ਬਣਾਉਣ ਜਾ ਰਹੇ ਹਨ। ਕੈਪਟਨ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੁਝ ਲੋਕ ਅਫਵਾਹਾਂ ਉਡਾ ਰਹੇ ਹਨ ਪਰ ਦੱਸਣਾ ਚਾਹੁੰਦਾ ਹਾਂ ‘ਹੁਣ ਠੀਕ ਹੋ ਰਿਹਾ ਹਾਂ ਤੇ ਮੈਂ ਕਿਤੇ ਨਹੀਂ ਜਾ ਰਿਹਾ ਹਾਂ।’’