ਆਈਏਐੱਸ ਰਾਖੀ ਗੁਪਤਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਕੀਤਾ ਲੋਕ-ਅਰਪਣ
- by Aaksh News
- May 6, 2024
ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਰਾਖੀ ਗੁਪਤਾ ਨੇ ਦੱਸਿਆ ਕਿ ਇਹ ਅਥਾਹਾ ਖ਼ੁਸ਼ੀ ਦੇ ਪਲ਼ ਹਨ ਕਿ ਮੇਰੇ ਵੱਲੋਂ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਕਰਦੇ ਗੀਤ ‘ਮਾਹੀਆ‘ ਦਾ ਲੋਕ-ਅਰਪਣ ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਵਿਹੜੇ ਵਿਚ ਹੋ ਰਿਹਾ ਹੈ। ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਪੰਜਾਬ ਦੀ ਸੀਨੀਅਰ ਆਈਏਐੱਸ ਅਧਿਕਾਰੀ ਸ਼੍ਰੀਮਤੀ ਰਾਖੀ ਗੁਪਤਾ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਗਾਏ ਗਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਕੀਤਾ ਗਿਆ। ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਆਪਣੇ ਬਹਾਦੂਰ ਸੈਨਿਕਾਂ ਦੀ ਪ੍ਰਪੰਰਾਵਾਂ ਨੂੰ ਯਾਦ ਕਰਦਿਆਂ ਗੀਤ ‘ਮਾਹੀਆ‘ ਦਾ ਲੋਕ-ਅਰਪਣ ਸਮੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਫ਼ੌਜੀ ਅਧਿਕਾਰੀ ਵੀ ਹਾਜ਼ਰ ਸਨ। ਇਹ ਗੀਤ ਵਾਈਟ ਹਿਲ ਕੰਪਨੀ ਦੇ ਵਲੋ ਰਿਕਾਰਡ ਕੀਤਾ ਗਿਆ ਹੈ ਅਤੇ ਜਿਸ ਨੂੰ ਆਵਾਜ਼ ਰਾਖੀ ਗੁਪਤਾ ਵਲੋ ਦਿੱਤੀ ਗਈ ਹੈ। ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਰਾਖੀ ਗੁਪਤਾ ਨੇ ਦੱਸਿਆ ਕਿ ਇਹ ਅਥਾਹਾ ਖ਼ੁਸ਼ੀ ਦੇ ਪਲ਼ ਹਨ ਕਿ ਮੇਰੇ ਵੱਲੋਂ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਕਰਦੇ ਗੀਤ ‘ਮਾਹੀਆ‘ ਦਾ ਲੋਕ-ਅਰਪਣ ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਵਿਹੜੇ ਵਿਚ ਹੋ ਰਿਹਾ ਹੈ। ਇਸ ਮੌਕੇ ਉੱਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਮਿਲੇ ਸਮਰਥਨ ਅਤੇ ਉਤਸਾਹ ਲਈ ਧੰਨਵਾਦੀ ਹਾਂ। ਤੁਹਾਡੀ ਮੌਜੂਦਗੀ ਮੇਰੇ ਵੱਲੋਂ ਕੀਤੇ ਗਏ ਇਸ ਸੰਗੀਤਕ ਉਪਰਾਲੇ ਲਈ ਅਥਾਹ ਹੌਸਲਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ। ਭਾਰਤੀ ਫ਼ੌਜ ਵਿਚ ਪੰਜਾਬ ਦੀ ਮੋਹਰੀ ਭੂਮਿਕਾ ਹੈ। ਦੇਸ ਦੀਆਂ ਸਰਹੱਦਾਂ ਉੱਤੇ ਤਾਇਨਾਤ ਆਪਣੇ ਬਹਾਦਰ ਸੈਨਿਕਾਂ ਕਰਕੇ ਹੀ ਅਸੀਂ ਆਜਾਦੀ ਅਤੇ ਸੁਰੱਖਿਆ ਦੀ ਭਾਵਨਾ ਨਾਲ ਜ਼ਿੰਦਗੀ ਜਿਊਣ ਅਤੇ ਮਾਣਨ ਦੇ ਸਮਰੱਥ ਹੁੰਦੇ ਹਾਂ। ਉਹਨਾਂ ਪਰਿਵਾਰਾਂ ਦੇ ਜਜਬੇ ਅਤੇ ਕੁਰਬਾਨੀ ਨੂੰ ਵੀ ਸਲਾਮ ਹੈ ਜਿਨ੍ਹਾਂ ਦੇ ਪਰਿਵਾਰਕ ਜੀਅ ਫ਼ੌਜ ਵਿਚ ਸੇਵਾਵਾਂ ਨਿਭਾ ਰਹੇ ਹਨ। ਇਹ ਗੀਤ ਸਾਡੇ ਬਹਾਦਰ ਸੈਨਿਕਾਂ ਦੀ ਵੀਰ-ਗਾਥਾ ਪ੍ਰਤੀ ਵੀ ਇਕ ਸਮਰਪਣ ਹੈ। ਇਹ ਗੀਤ, ਸਿਰਫ ਇੱਕ ਧੁਨ ਨਹੀਂ ਹੈ; ਇਹ ਸਾਡੇ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦਾ ਜਸਨ ਹੈ। ਇਹ ਸਾਡੇ ਵੱਡੇ ਵਡੇਰਿਆਂ ਵੱਲੋਂ ਸਾਨੂੰ ਦਿੱਤੀਆਂ ਗਈਆਂ ਪਰੰਪਰਾਵਾਂ ਪ੍ਰਤੀ ਇੱਕ ਸਰਧਾਂਜਲੀ ਹੈ, ਜੋ ਸਾਡੀ ਚੇਤਨਾ ਦੇ ਬਹੁਤ ਗਹਿਨ ਧਰਾਤਲ ਉੱਤੇ ਗੂੰਜਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਅੱਜ ਇਸ ਮੌਕੇ ਆਪਣੇ ਸਾਰੇ ਪਰਿਵਾਰਿਕ ਜੀਆਂ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦਾ ਪਿਆਰ ਅਤੇ ਹੌਸਲਾ ਇਸ ਯਾਤਰਾ ਦੌਰਾਨ ਮੇਰੀ ਮਾਰਗਦਰਸ਼ਕ ਰੌਸ਼ਨੀ ਰਹੇ ਹਨ। ਤੁਹਾਡੇ ਸਾਰਿਆਂ ਦੇ ਮੇਰੇ ਵਿੱਚ ਨਿਰੰਤਰ ਵਿਸਵਾਸ ਨੇ ਮੈਨੂੰ ਨਿਡਰਤਾ ਨਾਲ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਦੀ ਤਾਕਤ ਦਿੱਤੀ ਹੈ। ਮੈਂ ਆਪਣੇ ਸਾਰੇ ਦੋਸਤਾਂ ਅਤੇ ਰਿਸਤੇਦਾਰਾਂ ਦਾ ਵੀ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਵੱਲੋਂ ਮਿਲੇ ਪਿਆਰ ਅਤੇ ਉਤਸਾਹ ਨੇ ਮੇਰੀ ਸੰਗੀਤਕ ਪ੍ਰਤੀਬੱਧਤਾ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਤੁਹਾਡੇ ਹੌਸਲਾ ਅਫਜਾਈ ਦੇ ਸਬਦਾਂ ਨੇ ਮੇਰੇ ਦ੍ਰਿੜ੍ਹ ਇਰਾਦੇ ਨੂੰ ਹੋਰ ਬਲ ਦਿੱਤਾ ਹੈ। ਇਸ ਮਹੱਤਵਪੂਰਨ ਮੌਕੇ ਉੱਤੇ, ਆਓ ਅਸੀਂ ਆਪਣੇ ਅਮੀਰ ਸੱਭਿਆਚਾਰਕ ਪਿਛੋਕੜ ਨੂੰ ਯਾਦ ਕਰੀਏ ਅਤੇ ਇਸ ਨੂੰ ਸੰਭਾਲਣ ਦਾ ਯਤਨ ਕਰੀਏ। ਇਹ ਸਾਡੀ ਜਿੰਮੇਵਾਰੀ ਹੈ ਕਿ ਨੌਜਵਾਨ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹੇ। ਆਓ ਅਸੀਂ ਸਾਰੇ ਆਪਣੀਆਂ ਅਮੀਰ ਪਰੰਪਰਾਵਾਂ ਦੀ ਮਹੱਤਤਾ ਨੂੰ ਸਮਝੀਏ ਅਤੇ ਇਸ ਦੇ ਪ੍ਰਸਾਰ ਲਈ ਉਪਰਾਲੇ ਕਰੀਏ । ਆਓ ਰਲ ਕੇ ਆਪਣੇ ਪੰਜਾਬੀ ਵਿਰਸੇ ਦੀ ਸੰਭਾਲ ਕਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਜਾ ਸਕੇ । ਮੈਂ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਅੱਜ ਆਪਣੇ ਕੀਮਤੀ ਸਮੇਂ ਵਿੱਚੋ ਕੁਝ ਪਲਾਂ ਲਈ ਮੇਰੇ ਵੱਲੋਂ ਗਾਏ ਗਏ ਗੀਤ “ਮਾਹੀਆ“ ਦੇ ਲੋਕ ਅਰਪਣ ਸਮਾਗਮ ਵਿਚ ਸਮੂਲੀਅਤ ਕਰਨ ਲਈ ਤਹਿਦਿਲੋਂ ਧੰਨਵਾਦ ਅਤੇ ਸੁਭਕਾਮਨਾਵਾਂ। ਦੱਸਣਯੋਗ ਹੈ ਕਿ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਪੰਜਾਬ ਦੇ ਸੀਨੀਅਰ ਆਈ ਏਐੱਸ ਅਧਿਕਾਰੀ ਹਨ ਸ਼੍ਰੀਮਤੀ ਰਾਖੀ ਗੁਪਤਾ 1997 ਪੰਜਾਬ ਬੈਚ ਦੇ ਅਧਿਕਾਰੀ ਹਨ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਆਪਣਾ ਕੋਰਸ ਪੂਰਾ ਕੀਤਾ ਹੈ ਜਿਸ ਕਾਰਨ ਇੰਨ੍ਹਾਂ ਦਾ ਫ਼ੌਜ ਦੇ ਨਾਲ ਲਗਾਅ ਹੋ ਗਿਆ। ਸ਼੍ਰੀਮਤੀ ਰਾਖੀ ਗੁਪਤਾ ਜਾਇੰਟ ਸਕੱਤਰ ਗ੍ਰਹਿ ਮੰਤਰਾਲੇ ਵਜੋ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਅਤੇ ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਹੋਰ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ਅਤੇ ਇਸ ਵੇਲੇ ਵੀ ਉਚ ਅਹੁੱਦੇ ਤੇ ਕੰਮ ਕਰ ਰਹੇ ਹਨ। ਸ਼੍ਰੀਮਤੀ ਰਾਖੀ ਗੁਪਤਾ ਨੇ ਭਾਰਤ ਦੇ ਬਾਹਰਲੇ ਮੁਲਕਾਂ ਵਿਚ ਗਏ ਵਿਦੇਸ਼ੀ ਡੈਲੀਗੇਸ਼ਨਾਂ ਦੀ ਅਗਵਾਈ ਵੀ ਕੀਤੀ ਹੈ ਅਤੇ ਸ਼ਮੂਲੀਅਤ ਵੀ ਕੀਤੀ ਹੈ ਅਤੇ ਪੰਜਾਬ ਵਿਚ ਪਿਛਲੇ ਸਾਲ ਕਰਵਾਏ ਗਏ ਟੂਰੀਜ਼ਮ ਸਮਿੱਟ ਵੀ ਇੰਨ੍ਹਾਂ ਦੀ ਅਗਵਾਈ ਵਿਚ ਹੀ ਹੋਇਆ ਹੈ। ਸ਼੍ਰੀਮਤੀ ਰਾਖੀ ਗੁਪਤਾ ਨੂੰ ਸਾਲ 2011 ਵਿਚ ਨਾਰੀ ਸ਼ਕਤੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਵਲੋ ਇੰਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀਮਤੀ ਰਾਖੀ ਗੁਪਤਾ ਦੇ ਪਤੀ ਅੰਮ੍ਰਿਤਸਰ ਜਿਲੇ੍ਹ ਨਾਲ ਹੀ ਸਬੰਧਤ ਹਨ ਅਤੇ ਸ਼੍ਰੀਮਤੀ ਰਾਖੀ ਗੁਪਤਾ ਵਲੋ ਪਹਿਲਾਂ ਵੀ 3 ਧਾਰਮਿਕ ਗੀਤ ਕੱਢੇ ਜਾ ਚੁੱਕੇ ਹਨ ਜੋ ਕਿ ਲੋਕਾਂ ਵਲੋ ਕਾਫੀ ਪਸੰਦ ਕੀਤੇ ਗਏ ਹਨ। ਸ਼੍ਰੀਮਤੀ ਰਾਖੀ ਗੁਪਤਾ ਮੂਲ ਰੂਪ ਵਿਚ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਇੰਨ੍ਹਾਂ ਦਾ ਬਚਪਨ ਤੋ ਹੀ ਪੰਜਾਬ ਦੇ ਸਭਿਆਚਾਰ ਤੋ ਪ੍ਰਭਾਵਿਤ ਰਹੇ ਹਨ ਅਤੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਨਾਲ ਲਗਾਅ ਹੋਣ ਕਰਕੇ ਕੁਦਰਤੀ ਦੇਣ ਨਾਲ ਹੀ ਇਨ੍ਹਾਂ ਨੂੰ ਪੰਜਾਬ ਕਾਡਰ ਮਿਲਿਆ ਅਤੇ ਇਹ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਆਪਣਾ ਯੋਗਦਾਨ ਪਾ ਰਹੇ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.