ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ
- by Jasbeer Singh
- December 8, 2025
ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ ਚੰਡੀਗੜ੍ਹ , 8 ਦਸੰਬਰ 2025 : ਹਰਿਆਣਾ ਵਿਚ ਇੱਕ ਮਹਿਲਾ (ਆਈ. ਏ. ਐਸ.) ਅਧਿਕਾਰੀ ਦੀ ਪੀ. ਏ. ਦੇ ਪਤੀ ਵਲੋਂ ਚੰਡੀਗੜ੍ਹ ਦੇ ਸੈਕਟਰ-39 ਦੇ ਇੱਕ ਪਾਰਕ ਵਿਚ ਆਤਮ-ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਮ੍ਰਿਤਕ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਪਛਾਣ 50 ਸਾਲਾ ਨਵੀਨ ਵਜੋਂ ਹੋਈ ਹੈ। ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਪਾਰਕ ਵਿਚ ਇੱਕ ਦਰੱਖਤ ਨਾਲ ਰੱਸੀ ਨਾਲ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ । ਪਾਰਕ ‘ਚ ਘੁੰਮ ਰਹੇ ਲੋਕਾਂ ਨੇ ਲਾਸ਼ ਨੂੰ ਰੱਸੀ ਨਾਲ ਲਟਕਦੇ ਦੇਖਿਆ ਤਾਂ ਪੁਲਸ ਨੂੰ ਦੱਸਿਆ, ਜਿਸ ਤੇ ਪੁਲਸ ਅਤੇ ਐਫ. ਐਸ. ਐਲ. ਟੀਮਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਜਾਂਚ ਵਿਚ ਕੀ ਕੀ ਆਇਆ ਸਾਹਮਣੇ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਵੀਨ ਨੌਕਰੀ ਨਹੀਂ ਕਰਦਾ ਸੀ ਅਤੇ ਘਰ ਵਿਚ ਹੀ ਰਹਿੰਦਾ ਸੀ । ਉਹ ਸ਼ਰਾਬ ਦਾ ਆਦੀ ਸੀ, ਜਿਸ ਕਾਰਨ ਅਕਸਰ ਪਤੀ-ਪਤਨੀ ਵਿਚਾਲੇ ਬਹਿਸ ਹੁੰਦੀ ਰਹਿੰਦੀ ਸੀ । ਸ਼ਨੀਵਾਰ ਰਾਤ ਨੂੰ ਇਸੇ ਮੁੱਦੇ ‘ਤੇ ਦੋਵਾਂ ਵਿਚਾਲੇ ਮਾਮੂਲੀ ਬਹਿਸ ਹੋ ਗਈ, ਜਿਸ ਤੋਂ ਬਾਅਦ ਨਵੀਨ ਘਰੋਂ ਚਲਾ ਗਿਆ। ਪੁਲਸ ਮੁਤਾਬਕ ਨਵੀਨ ਪਹਿਲਾਂ ਦਰੱਖਤ ਤੇ ਚੜ੍ਹਿਆ ਅਤੇ ਟਾਹਣੀ ਨਾਲ ਰੱਸੀ ਬੰਨ੍ਹ ਫਿਰ ਮਾਰ ਦਿੱਤੀ ਛਾਲ ਪੁਲਸ ਨੇ ਦੱਸਿਆ ਕਿ ਨਵੀਨ ਪਹਿਲਾਂ ਇੱਕ ਦਰੱਖਤ ‘ਤੇ ਚੜ੍ਹਿਆ, ਇੱਕ ਟਾਹਣੀ ਨਾਲ ਰੱਸੀ ਬੰਨ੍ਹੀ ਅਤੇ ਫਿਰ ਛਾਲ ਮਾਰ ਦਿੱਤੀ । ਉਸਦੇ ਭਾਰ ਕਾਰਨ ਟਾਹਣੀ ਮੁੜ ਗਈ, ਜਿਸ ਕਾਰਨ ਉਸਦੇ ਪੈਰ ਜ਼ਮੀਨ ਨੂੰ ਛੂਹ ਗਏ । ਇਹ ਸ਼ੁਰੂ ਵਿਚ ਸ਼ੱਕੀ ਜਾਪਦਾ ਸੀ ਪਰ ਫੋਰੈਂਸਿਕ ਜਾਂਚ ਵਿਚ ਖੁਦਕੁਸ਼ੀ ਦਾ ਪਤਾ ਲੱਗਿਆ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਨਵੀਨ ਨੂੰ ਰੱਸੀ ਕਿੱਥੋਂ ਮਿਲੀ ਅਤੇ ਕੀ ਉਸ ਸਮੇਂ ਕਿਸੇ ਨੇ ਉਸਨੂੰ ਦੇਖਿਆ ਸੀ। ਇਸ ਮਕਸਦ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
