
ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਅਤੇ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਹੀ ਅਜਿਹਾ ਮਾਧਿਅਮ ਹੈ :
- by Jasbeer Singh
- December 6, 2024

ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਅਤੇ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਹੀ ਅਜਿਹਾ ਮਾਧਿਅਮ ਹੈ : ਬਿੱਟੂ ਨਵੀਂ ਦਿੱਲੀ : ਸੰਸਦ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨਾਂ ਦੀ ਆਮਦਨ ਦਾ ਮੁੱਦਾ ਚੁੱਕਦਿਆਂ ਕਿਹਾ ਜੇਕਰ ਅਸੀਂ ਕਿਸਾਨ ਨੂੰ ਫਾਇਦਾ ਦੇਣਾ ਹੈ ਉਸ ਦੀ ਆਮਦਨ ਡਬਲ ਕਰਨੀ ਹੈ ਤਾਂ ਫੂਡ ਪ੍ਰੋਸੈਸਿੰਗ ਅਜਿਹਾ ਮਾਧਿਅਮ ਹੈ, ਜਿਸ ਨਾਲ ਹਰ ਪਿਛੜੇ ਗਰੀਬ, ਜੇਕਰ ਐਸਸੀ ਦੀ ਗੱਲ ਕਰੀਏ ਤਾਂ ਇਸ ਨਾਲ ਜੁੜਦੇ ਹੀ ਫਾਇਦਾ ਕਮਾ ਸਕਦੇ ਹਨ।ਮਾਣਯੋਗ ਓਮ ਬਿਰਲਾ ਜੀ ਇਹ ਸਕੀਮ 31 ਮਾਰਚ ਨੂੰ ਸ਼ੁਰੂ ਹੋਈ ਸੀ ਜੋ 2026 -27 ਤੱਕ ਚੱਲਣੀ ਹੈ । ਇਸ ਸਕੀਮ ਲਈ ਅਸੀਂ 10, ਹਜ਼ਾਰ 900 ਕਰੋੜ ਰੁਪਏ ਅਸੀਂ ਰੱਖੇ ਹਨ । ਇਹ ਸਕੀਮ ਡਰਾਅ ਡਿਮਾਂਡ ਡਰਿਵਨ ਸਕੀਮ ਹੈ । ਇਸ ਵਿਚ ਖੁਦ ਤੁਹਾਨੂੰ ਅਪਲਾਈ ਕਰਨਾ ਪਵੇਗਾ, ਜਦੋਂ ਤੁਹਾਡੀ ਡਿਮਾਂਡ ਮਿਨਿਸਟਰੀ ਵਿਚ ਆਵੇਗੀ ਤਾਂ ਕੋਈ ਵੀ ਡਿਮਾਂਡ ਜੋ ਕਰੇਗਾ ਉਹ ਅਸੀਂ ਪੂਰੀ ਕਰਾਂਗੇ। ਇਸ ਸਕੀਮ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਧਿਆਨ ਹੈ ।