
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਈ.ਓ ਵੱਲੋਂ ਤੁਰੰਤ ਐਕਸ਼ਨ, ਨਗਰ ਪੰਚਾਇਤ ਦਿੜ੍ਹਬਾ ਨੇ ਖੁੱਲ੍ਹੇ ਪਏ ਖੂਹ ਨੂੰ ਭਾਰੀ ਬੀ
- by Jasbeer Singh
- September 11, 2024

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਈ.ਓ ਵੱਲੋਂ ਤੁਰੰਤ ਐਕਸ਼ਨ, ਨਗਰ ਪੰਚਾਇਤ ਦਿੜ੍ਹਬਾ ਨੇ ਖੁੱਲ੍ਹੇ ਪਏ ਖੂਹ ਨੂੰ ਭਾਰੀ ਬੀਮਾਂ ਨਾਲ ਬੰਦ ਕਰਵਾਇਆ ਦਿੜ੍ਹਬਾ/ਸੰਗਰੂਰ, 11 ਸਤੰਬਰ: ਦਿੜ੍ਹਬਾ ਦੇ ਗੀਤਾ ਭਵਨ ਰੋਡ ਨੇੜੇ ਸਥਿਤ ਪਾਰਸ ਕਲੋਨੀ ਨਜ਼ਦੀਕ ਬੇਅਬਾਦ ਏਰੀਏ ਵਿੱਚ ਖੁੱਲ੍ਹੇ ਪਏ ਇੱਕ ਪੁਰਾਣੇ ਖੂਹ ਸਬੰਧੀ ਮੀਡੀਆ ਦੇ ਇੱਕ ਹਿੱਸੇ ਵਿੱਚ ਆਈਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਬੰਧਤ ਕਾਰਜ ਸਾਧਕ ਅਧਿਕਾਰੀ ਨੂੰ ਤੁਰੰਤ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਜਿਸ ’ਤੇ ਕਾਰਵਾਈ ਕਰਦਿਆਂ ਖੂਹ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਦਿਨੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਜਿਸ ਦੇ ਮੱਦੇਨਜ਼ਰ ਤੁਰੰਤ ਇਸ ਨੂੰ ਬੰਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਸੀ ਅਤੇ ਕਰੇਨ ਦੀ ਮਦਦ ਰਾਹੀਂ ਸੀਮਿੰਟ ਤੇ ਇੱਟਾਂ ਨਾਲ ਬਣੇ ਭਾਰੀ ਬੀਮ ਇਸ ਖੂਹ ਉਤੇ ਰਖਵਾ ਦਿੱਤੇ ਗਏ ਹਨ ਤਾਂ ਜੋ ਇਸ ਖੂਹ ਕਾਰਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ।