ਪਾਕਿਸਤਾਨ ਦੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਏ ਧਮਾਕੇ ਵਿਚ ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਦੀ ਮੌਤਾਂ 17 ਲੋ
- by Jasbeer Singh
- October 7, 2024
ਪਾਕਿਸਤਾਨ ਦੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਏ ਧਮਾਕੇ ਵਿਚ ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਦੀ ਮੌਤਾਂ 17 ਲੋਕ ਜ਼ਖਮੀ ਕਰਾਚੀ : ਪਾਕਿਸਤਾਨ ਦੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਦੇਰ ਰਾਤ ਵੱਡਾ ਧਮਾਕਾ ਹੋਇਆ। ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਮੌਤਾਂ ਦੀ ਖਬਰ ਹੈ। 17 ਲੋਕ ਜ਼ਖਮੀ ਹੋਏ ਹਨ। ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜਿ਼ੰਮੇਵਾਰੀ ਲਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ `ਚ ਸੁਣਾਈ ਦਿੱਤੀ। ਪੁਲਸ ਬੰਬ ਧਮਾਕੇ ਦੀ ਜਾਂਚ `ਚ ਜੁਟੀ ਹੋਈ ਹੈ। ਵੀਡੀਓ `ਚ ਏਅਰਪੋਰਟ ਦੇ ਨੇੜੇ ਧੂੰਏਂ ਦਾ ਗੁਬਾਰ ਉੱਠਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਕਿ ਕਰਾਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਰਾਤ ਹੋਏ ਧਮਾਕੇ `ਚ ਦੋ ਚੀਨੀ ਨਾਗਰਿਕਾਂ ਦੀ ਮੌਤ ਹੋ ਗਈ। ਚੀਨੀ ਦੂਤਘਰ ਨੇ ਕਿਹਾ ਕਿ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਕੰਪਨੀ ਦੇ ਕਾਫਲੇ `ਤੇ ਹਵਾਈ ਅੱਡੇ ਨੇੜੇ ਹਮਲਾ ਕੀਤਾ ਗਿਆ। ਪਾਕਿਸਤਾਨ `ਚ ਚੀਨੀ ਦੂਤਘਰ ਤੇ ਕੌਂਸਲੇਟ ਜਨਰਲ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਹ ਦੋਹਾਂ ਦੇਸ਼ਾਂ ਦੇ ਨਿਰਦੋਸ਼ ਪੀੜਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
