post

Jasbeer Singh

(Chief Editor)

ਜਲੰਧਰ ਦੇ ਆਦਮਪੁਰ `ਚ ਹੁਸਿ਼ਆਰਪੁਰ ਤੋਂ ਫਿ਼ਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾਈ

post-img

ਜਲੰਧਰ ਦੇ ਆਦਮਪੁਰ `ਚ ਹੁਸਿ਼ਆਰਪੁਰ ਤੋਂ ਫਿ਼ਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾਈ ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਆਦਮਪੁਰ `ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹੁਸ਼ਿਆਰਪੁਰ ਤੋਂ ਫਿ਼ਰੋਜ਼ਪੁਰ ਜਾ ਰਹੀ ਰੇਲਗੱਡੀ ਰੇਲਵੇ ਟਰੈਕ ਨੇੜੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਟਰਾਲੀ ਰੇਲਵੇ ਲਾਈਨ ਦੇ ਨਾਲ ਖੜ੍ਹੀ ਸੀ। ਹਾਲਾਂਕਿ ਜੇਕਰ ਟਰਾਲੀ ਪੂਰੇ ਟਰੈਕ `ਤੇ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਜਿਸ ਡੱਬੇ `ਚ ਸਵਾਰੀਆਂ ਬੈਠੀਆਂ ਸਨ, ਉਸ ਨਾਲ ਟਰਾਲੀ ਦੀ ਟੱਕਰ ਹੋ ਗਈ। ਟਰਾਲੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਪਰ ਟਰੇਨ ਦਾ ਡੱਬਾ ਵੀ ਨੁਕਸਾਨਿਆ ਗਿਆ ਹੈ। ਫ਼ਿਰੋਜ਼ਪੁਰ ਡਵੀਜ਼ਨ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਹੈ।

Related Post

Instagram