July 6, 2024 00:46:10
post

Jasbeer Singh

(Chief Editor)

Latest update

ਗਰਮੀਆਂ 'ਚ ਤੁਹਾਨੂੰ ਵੀ ਪਸੰਦ ਆ ਰਹੀ ਹੈ AC ਦੀ ਠੰਢੀ ਹਵਾ ਤਾਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣ ਲਓ !

post-img

ਲੋਕ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕੂਲਰ-ਏ.ਸੀ. ਦਾ ਇਸਤੇਮਾਲ ਕਰਦੇ ਹਨ। ਪਿਛਲੇ ਕੁਝ ਸਮੇਂ ਤੋਂ ਲੋਕਾਂ 'ਚ AC ਦਾ ਰੁਝਾਨ ਕਾਫੀ ਵੱਧ ਗਿਆ ਹੈ। ਦਫਤਰ-ਘਰ 'ਚ ਹਰ ਪਾਸੇ ਗਰਮੀ ਤੋਂ ਬਚਣ ਲਈ ਲੋਕ ਏ.ਸੀ ਦੀ ਵਰਤੋਂ ਕਰਨ ਲੱਗ ਪਏ ਹਨ। ਗਰਮੀ ਦਾ ਕਹਿਰ (Summer Season) ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਤੇਜ਼ੀ ਨਾਲ ਵਧ ਰਹੇ ਤਾਪਮਾਨ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ। ਕੜਕਦੀ ਧੁੱਪ ਤੇ ਤੇਜ਼ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਅਜਿਹੇ 'ਚ ਲੋਕ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਕੂਲਰ-ਏ.ਸੀ. ਦਾ ਇਸਤੇਮਾਲ ਕਰਦੇ ਹਨ। ਪਿਛਲੇ ਕੁਝ ਸਮੇਂ ਤੋਂ ਲੋਕਾਂ 'ਚ AC ਦਾ ਰੁਝਾਨ ਕਾਫੀ ਵੱਧ ਗਿਆ ਹੈ। ਦਫਤਰ-ਘਰ 'ਚ ਹਰ ਪਾਸੇ ਗਰਮੀ ਤੋਂ ਬਚਣ ਲਈ ਲੋਕ ਏ.ਸੀ ਦੀ ਵਰਤੋਂ ਕਰਨ ਲੱਗ ਪਏ ਹਨ। ਸਿਰਦਰਦ ਜੇਕਰ ਤੁਸੀਂ ਗਰਮੀਆਂ 'ਚ ਜ਼ਿਆਦਾ ਸਮਾਂ AC 'ਚ ਬਿਤਾਉਂਦੇ ਹੋ ਤਾਂ ਇਸ ਨਾਲ ਸਿਰਦਰਦ ਹੋ ਸਕਦਾ ਹੈ। ਏਅਰ ਕੰਡੀਸ਼ਨਰ ਦਾ ਸ਼ੋਰ ਤੇ ਡੀਹਾਈਡਰੇਸ਼ਨ ਦੋਵੇਂ ਬਹੁਤ ਦਰਦਨਾਕ ਸਿਰਦਰਦ ਦਾ ਕਾਰਨ ਬਣ ਸਕਦੇ ਹਨ। ਸੁਸਤੀ ਤੇ ਆਲਸ AC 'ਚ ਰਹਿਣ ਕਾਰਨ ਅਕਸਰ ਸੁਸਤੀ ਤੇ ਆਲਸ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਏਸੀ ਵੀ ਆਪਣੇ ਆਲੇ-ਦੁਆਲੇ ਮੌਜੂਦ ਬਾਸੀ ਹਵਾ ਨੂੰ ਹੀ ਘੁੰਮਾਉਂਦਾ ਰਹਿੰਦਾ ਹੈ, ਜਿਸ ਕਾਰਨ ਵਿਅਕਤੀ ਜ਼ਿਆਦਾ ਦੇਰ ਤਕ ਤਾਜ਼ੀ ਹਵਾ ਦੇ ਸੰਪਰਕ 'ਚ ਨਾ ਰਹਿਣ ਕਾਰਨ ਥਕਾਵਟ ਤੇ ਸੁਸਤੀ ਮਹਿਸੂਸ ਕਰ ਸਕਦਾ ਹੈ। ਡਰਾਈ ਆਈਜ਼ ਏਅਰ ਕੰਡੀਸ਼ਨਰ ਦੀ ਵਜ੍ਹਾ ਨਾਲ ਤੁਹਾਡੇ ਆਲੇ-ਦੁਆਲੇ ਦੇ ਵਾਤਾਵਰਣ 'ਚ ਮੌਜੂਦ ਨਮੀ ਖਤਮ ਹੋ ਜਾਂਦੀ ਹੈ ਤੇ ਇਸ ਨਾਲ ਹਵਾ 'ਚ ਖੁਸ਼ਕੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਅੱਖਾਂ 'ਚ ਜਲਣ ਹੋ ਸਕਦੀ ਹੈ। ਡੀਹਾਈਡਰੇਸ਼ਨ AC ਦੇ ਜ਼ਿਆਦਾ ਸੰਪਰਕ 'ਚ ਰਹਿਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਏਅਰ ਕੰਡੀਸ਼ਨਰ ਕਾਰਨ ਹਵਾ ਖੁਸ਼ਕ ਹੋ ਜਾਂਦੀ ਹੈ ਜਿਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਸਾਹ ਲੈਣ 'ਚ ਦਿੱਕਤ ਬੰਦ ਕਮਰੇ 'ਚ ਏਸੀ ਚਲਾਉਣ ਨਾਲ ਤੁਹਾਨੂੰ ਲਗਾਤਾਰ ਬਾਸੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸਾਹ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਐਲਰਜੀ ਤੇ ਅਸਥਮਾ ਅਜਿਹੇ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਕਿਸੇ ਤਰ੍ਹਾਂ ਦੀ ਐਲਰਜੀ ਜਾ ਅਸਥਮਾ ਹੈ, ਉਨ੍ਹਾਂ ਲਈ ਏਅਰ ਕੰਡੀਸ਼ਨਿੰਗ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ। ਡਰਾਈ ਸਕਿਨ ਜਾਂ ਸਕਿਨ 'ਚ ਖੁਜਲੀ ਹੋਣਾ ਲੰਬੇ ਸਮੇਂ ਤਕ ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰਨ ਤੋਂ ਬਾਅਦ ਸੂਰਜ ਦੀ ਰੌਸ਼ਨੀ ਦੇ ਸੰਪਰਕ 'ਚ ਆਉਣ ਨਾਲ ਸਕਿਨ 'ਤੇ ਖੁਜਲੀ ਜਾਂ ਡਰਾਈਨੈੱਸ ਹੋ ਸਕਦੀ ਹੈ।

Related Post