ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਭੇਜਿਆ ਕਾਂਗਰਸੀ ਨੇਤਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ
- by Jasbeer Singh
- July 26, 2025
ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਭੇਜਿਆ ਕਾਂਗਰਸੀ ਨੇਤਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐਸ. ਡੀ. ਰਾਜਬੀਰ ਸਿੰਘ ਵਲੋਂ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਗਿਆ ਹੈ। ਨੋਟਿਸ ਵੀ ਕੀ ਆਖਿਆ ਗਿਆ ਹੈ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਸਿੰਘ ਵਲੋਂ ਜੋ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਗਿਆ ਹੈ ਵਿਚ ਆਖਿਆਗਿਆ ਹੈ ਕਿ ਉਹ 72 ਘੰਟਿਆਂ ਦੇ ਅੰਦਰ-ਅੰਦਰ ਲਿਖਤੀ ਤੌਰ ਤੇ ਮੁਆਫੀ ਮੰਗਣ। ਕਿਉਂਕਿ ਖਹਿਰਾ ਵਲੋਂ ਉਨ੍ਹਾਂ ਤੇ ਜੋ ਦੋਸ਼ ਲਗਾਏ ਗਏ ਸਨ ਉਹ ਝੂਠੇ ਤੇ ਬੇਬੁਨਿਆਦੇ ਹਨ।ਓ. ਐਸ. ਡੀ. ਰਾਜਬੀਰ ਸਿੰਘ ਨੇ ਆਖਿਆ ਹੈ ਕਿ ਜੇਕਰ ਸੁਖਪਾਲ ਖਹਿਰਾ ਸੋਮਵਾਰ ਤੱਕ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
