post

Jasbeer Singh

(Chief Editor)

National

ਦੇਸ਼ ਦੀ ਪਹਿਲੀ ਡਬਲ ਡੇਕਰ ਟਰੇਨ `ਚ ਯਾਤਰੀਆਂ ਨੂੰ ਮਿਲਣਗੀਆਂ ਪਹਿਲਾਂ ਨਾਲੋਂ ਬਿਹਤਰ ਸੁਵਿਧਾਵਾਂ

post-img

ਦੇਸ਼ ਦੀ ਪਹਿਲੀ ਡਬਲ ਡੇਕਰ ਟਰੇਨ `ਚ ਯਾਤਰੀਆਂ ਨੂੰ ਮਿਲਣਗੀਆਂ ਪਹਿਲਾਂ ਨਾਲੋਂ ਬਿਹਤਰ ਸੁਵਿਧਾਵਾਂ ਦਿੱਲੀ : ਜੈਪੁਰ-ਦਿੱਲੀ ਵਿਚਾਲੇ ਚੱਲਣ ਵਾਲੀ ਦੇਸ਼ ਦੀ ਪਹਿਲੀ ਡਬਲ ਡੇਕਰ ਟਰੇਨ `ਚ ਯਾਤਰੀਆਂ ਨੂੰ ਪਹਿਲਾਂ ਨਾਲੋਂ ਬਿਹਤਰ ਸੁਵਿਧਾਵਾਂ ਮਿਲਣਗੀਆਂ। ਯਾਤਰੀਆਂ ਨੂੰ ਹੁਣ ਸਫ਼ਰ ਦੌਰਾਨ ਘੱਟ ਝਟਕੇ ਲੱਗਣਗੇ। ਟਰੇਨ ਦੇ ਡੱਬਿਆਂ `ਚ ਸਾਫ-ਸੁਥਰੇ ਟਾਇਲਟ ਉਪਲੱਬਧ ਹੋਣਗੇ ਅਤੇ ਸੈਂਸਰ ਇੰਡੀਕੇਟਰਸ ਸਮੇਤ ਕਈ ਬਦਲਾਅ ਕੀਤੇ ਗਏ ਹਨ। ਅਜਮੇਰ ਰੇਲਵੇ ਫੈਕਟਰੀ ਵਿੱਚ ਡਬਲ ਡੈਕਰ 21 ਕੋਚਾਂ ਵਿੱਚ ਸੁਧਾਰ ਕੀਤਾ ਗਿਆ ਹੈ। ਜੈਪੁਰ-ਦਿੱਲੀ ਸਰਾਏ ਰੋਹਿਲਾ-ਜੈਪੁਰ ਡਬਲ ਡੇਕਰ ਰੇਲਗੱਡੀ ਅਲਵਰ, ਰੇਵਾੜੀ, ਗੁੜਗਾਓਂ ਅਤੇ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਇੱਕ ਤਰਜੀਹੀ ਅਤੇ ਕਿਫ਼ਾਇਤੀ ਮੋਡ ਹੈ। ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ਡਬਲ ਡੇਕਰ ਟਰੇਨਾਂ `ਚ ਯਾਤਰੀ ਸੁਵਿਧਾਵਾਂ `ਚ ਸੁਧਾਰ ਕੀਤਾ ਹੈ।

Related Post

Instagram