
National
0
ਕੋਲਕਾਤਾ ਮਾਮਲੇ ਦੇ ਚਲਦਿਆਂ ਡਾਕਟਰਾਂ ਨੇ ਦਿੱਤੀਆਂ ਸੜਕਾਂ ਤੇ ਹੀ ਓ. ਪੀ. ਡੀ. ਵਾਲੀਆਂ ਸਹੂਲਤਾਂ
- by Jasbeer Singh
- August 19, 2024

ਕੋਲਕਾਤਾ ਮਾਮਲੇ ਦੇ ਚਲਦਿਆਂ ਡਾਕਟਰਾਂ ਨੇ ਦਿੱਤੀਆਂ ਸੜਕਾਂ ਤੇ ਹੀ ਓ. ਪੀ. ਡੀ. ਵਾਲੀਆਂ ਸਹੂਲਤਾਂ ਨਵੀਂ ਦਿੱਲੀ : ਭਾਰਤ ਦੇਸ਼ ਦੇ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ਅੰਦੋਲਨ ਜਾਰੀ ਹੈ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਡਾਕਟਰ ਹੜਤਾਲ `ਤੇ ਹਨ, ਜਿਸਦੇ ਚਲਦਿਆਂ ਡਾਕਟਰਾਂ ਵਲੋਂ ਮੁਫ਼ਤ ਓ. ਪੀ. ਡੀ. ਸੇਵਾਵਾਂ ਸੜਕਾਂ ਤੇ ਹੀ ਦਿੱਤੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਭਾਜਪਾ ਨੇ ਇਕ ਵਾਰ ਫਿਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਗਈ ਹੈ।