post

Jasbeer Singh

(Chief Editor)

ਖਾਲਸਾ ਕਾਲਜ ਹੋਇਆ ਦੇਸ਼ ਭਰ ਦੇ ਨਾਮੀ ਕਾਲਜਾਂ ਦੀ ਸੂਚੀ ’ਚ ਸ਼ਾਮਲ

post-img

ਖਾਲਸਾ ਕਾਲਜ ਹੋਇਆ ਦੇਸ਼ ਭਰ ਦੇ ਨਾਮੀ ਕਾਲਜਾਂ ਦੀ ਸੂਚੀ ’ਚ ਸ਼ਾਮਲ ਅੰਮ੍ਰਿਤਸਰ : ਇਤਿਹਾਸਕ ਖ਼ੁਦਮੁਖਤਿਆਰ ਖਾਲਸਾ ਕਾਲਜ ਨੂੰ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਿੱਖਿਆ ਮੰਤਰਾਲੇ’ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਮਵਰ ਕਾਲਜਾਂ ਦੀ ਸੂਚੀ ‘ਇੰਡੀਆ ਰੈਂਕਿੰਗ 2024’ ਵਿੱਚ ਰੱਖਿਆ ਗਿਆ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਸੂਚੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵੱਲੋਂ ਹਾਲ ਹੀ ’ਚ ਜਾਰੀ ਕੀਤੀ ਗਈ ਹੈ।ਇਸ ਉਪਲੱਬਧੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਮਹਿਲ ਸਿੰਘ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਦਾ ਮਕਸਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ਵਿੱਦਿਆ ਸਬੰਧੀ ਹਰੇਕ ਸੁਵਿਧਾ ਅਤੇ ਟੈਕਨਾਲੋਜੀ ਪ੍ਰਦਾਨ ਕਰਵਾਉਣਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸੱਭਿਅਤਾ, ਵਿਰਸੇ ਅਤੇ ਧਰਮ ਨਾਲ ਜੋੜਨਾ ਵੀ ਹੈ। ਸ੍ਰੀ ਛੀਨਾ ਨੇ ਕਿਹਾ ਕਿ ਉਚ ਤਾਲੀਮ ਲਈ ਕੈਂਪਸ ਵਿੱਚ ਗੁਰਮਤਿ ਸਟੱਡੀ ਸੈਂਟਰ ਅਤੇ ਸਿੱਖ ਇਤਿਹਾਸ ਖੋਜ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਅਤੇ ਮਾਰਗਦਰਸ਼ਨ ਸਦਕਾ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਬੀਤੇ ਸਮੇਂ ’ਚ ਨੈਕ, ਬੰਗਲੂਰੂ ਤੋਂ 1+ ਗ੍ਰੇਡ ਪ੍ਰਾਪਤ ਕਰਕੇ ਨਵੇਂ ਮੀਲ ਪੱਥਰ ਹਾਸਲ ਕੀਤੇ ਹਨ ਅਤੇ ਈ.ਡਬਲਯੂ ਰੈਂਕਿੰਗ-2024 ਵੱਲੋਂ ਪੰਜਾਬ ਦੇ ਖੁਦਮੁਖਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।

Related Post

Instagram